ਹਿਮਾਚਲ 'ਚ 'ਯੈਲੋ' ਅਲਰਟ ਜਾਰੀ, ਹੁਣ ਤੱਕ 239 ਲੋਕਾਂ ਦੀ ਮੌਤ, 12,000 ਕਰੋੜ ਰੁਪਏ ਦਾ ਨੁਕਸਾਨ

Friday, Aug 25, 2023 - 10:24 AM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਵਿਚ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਦੇ ਚਲਦੇ ਕੁੱਲੂ ਜ਼ਿਲ੍ਹੇ 'ਚ ਵੀਰਵਾਰ ਨੂੰ ਮੀਂਹ ਕਾਰਨ ਘੱਟੋ-ਘੱਟ 8 ਖਾਲੀ ਇਮਾਰਤਾਂ ਢਹਿ ਗਈਆਂ। ਹਿਮਾਚਲ ਪ੍ਰਦੇਸ਼ ਵਿੱਚ ਇਸ ਮਹੀਨੇ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕਰੀਬ 120 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਂਝ ਸੂਬੇ ਵਿੱਚ 24 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕੁੱਲ 239 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40 ਲੋਕ ਅਜੇ ਵੀ ਲਾਪਤਾ ਹਨ। ਐਨੀ ਉਪ ਮੰਡਲ ਮੈਜਿਸਟਰੇਟ (ਐੱਸ.ਡੀ.ਐੱਮ.) ਨਰੇਸ਼ ਵਰਮਾ ਨੇ ਕਿਹਾ ਕਿ ਢੱਠੀਆਂ ਇਮਾਰਤਾਂ ਵਿੱਚ ਦੁਕਾਨਾਂ, ਬੈਂਕ ਅਤੇ ਹੋਰ ਵਪਾਰਕ ਅਦਾਰੇ ਸ਼ਾਮਲ ਸਨ। 4-5 ਦਿਨ ਪਹਿਲਾਂ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਸਨ ਅਤੇ ਉਨ੍ਹਾਂ ਨੂੰ ਅਸੁਰੱਖਿਅਤ ਐਲਾਨ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸਾਰੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਐਨੀ ਖੇਤਰ ਵਿੱਚ ਰਾਸ਼ਟਰੀ ਰਾਜਮਾਰਗ-305 ਦੇ ਨਾਲ ਸਥਿਤ ਕੁਝ ਹੋਰ ਅਸੁਰੱਖਿਅਤ ਇਮਾਰਤਾਂ ਨੂੰ ਵੀ ਸਾਵਧਾਨੀ ਦੇ ਤੌਰ 'ਤੇ ਖਾਲੀ ਕਰਵਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਬੱਦੋਵਾਲ ਸਕੂਲ ਹਾਦਸੇ ਮਗਰੋਂ ਨੀਂਦ ’ਚੋਂ ਜਾਗਿਆ ਸਿੱਖਿਆ ਵਿਭਾਗ, ਜਾਰੀ ਕੀਤੀਆਂ ਇਹ ਖ਼ਾਸ ਹਦਾਇਤਾਂ

PunjabKesari

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਭਾਰੀ ਮੀਂਹ ਕਾਰਨ ਸੂਬੇ ਨੂੰ ਹੁਣ ਤੱਕ ਕਰੀਬ 12,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਹਲਕੀ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ। ਪਾਲਮਪੁਰ ਵਿੱਚ 137 ਮਿਲੀਮੀਟਰ, ਨਾਹਨ ਵਿੱਚ 93 ਮਿਲੀਮੀਟਰ, ਸ਼ਿਮਲਾ ਵਿੱਚ 79 ਮਿਲੀਮੀਟਰ, ਧਰਮਸ਼ਾਲਾ ਵਿੱਚ 70 ਮਿਲੀਮੀਟਰ ਅਤੇ ਮੰਡੀ ਵਿੱਚ 57 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਸਥਾਨਕ ਮੌਸਮ ਵਿਭਾਗ ਨੇ 25 ਅਗਸਤ ਨੂੰ ਸੂਬੇ ਵਿੱਚ ਮੋਹਲੇਧਾਰ ਬਾਰਸ਼ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਦਫ਼ਤਰ ਨੇ 30 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਭਾਰਤ ਮੌਸਮ ਵਿਭਾਗ (IMD) ਮੌਸਮ ਦੀਆਂ ਚੇਤਾਵਨੀਆਂ ਲਈ 4 'ਕਲਰ ਕੋਡ' ਦੀ ਵਰਤੋਂ ਕਰਦਾ ਹੈ, ਜਿਸ ਵਿੱਚ 'ਹਰਾ' (ਕੋਈ ਕਾਰਵਾਈ ਦੀ ਲੋੜ ਨਹੀਂ), 'ਪੀਲਾ' (ਨਜ਼ਰ ਰੱਖੋ ਅਤੇ ਤਿਆਰ ਰਹੋ), 'ਸੰਤਰੀ' (ਤਿਆਰ ਰਹੋ) ਅਤੇ 'ਲਾਲ' (ਕਾਰਵਾਈ ਕਰੋ) ਸ਼ਾਮਲ ਹਨ। ਸਥਿਤੀ ਦੇ ਮੁਤਾਬਕ ਇਨ੍ਹਾਂ ਰੰਗਾਂ ਦੇ ਅਲਰਟ ਜਾਰੀ ਕੀਤੇ ਜਾਂਦੇ ਹਨ। ਇਹ ਅਲਰਟ 'ਗ੍ਰੀਨ ਅਲਰਟ', 'ਯੈਲੋ ਅਲਰਟ', 'ਓਰੇਂਜ ਅਲਰਟ' ਅਤੇ 'ਰੈੱਡ ਅਲਰਟ' ਹੁੰਦੇ ਹਨ।

PunjabKesari

ਇਹ ਵੀ ਪੜ੍ਹੋ: ਰੋਵਰ 'ਪ੍ਰਗਿਆਨ' ਲੈਂਡਰ 'ਵਿਕਰਮ' ਤੋਂ ਨਿਕਲਿਆ ਬਾਹਰ, ਭਾਰਤ ਨੇ ਚੰਨ੍ਹ 'ਤੇ ਕੀਤੀ ਸੈਰ, ਵੇਖੋ ਪਹਿਲੀ ਤਸਵੀਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News