ਸਿਆਸਤ ’ਚ ਉੱਥਲ-ਪੁੱਥਲ ਭਰਿਆ ਰਿਹਾ ਸਾਲ 2021, ‘ਕੈਪਟਨ’ ਤੋਂ ਲੈ ਕੇ ਵਿਜੇ ਰੂਪਾਨੀ ਤੱਕ ਅਸਤੀਫ਼ਿਆਂ ਦੀ ਲੱਗੀ ਝੜੀ

Sunday, Dec 26, 2021 - 04:05 PM (IST)

ਸਿਆਸਤ ’ਚ ਉੱਥਲ-ਪੁੱਥਲ ਭਰਿਆ ਰਿਹਾ ਸਾਲ 2021, ‘ਕੈਪਟਨ’ ਤੋਂ ਲੈ ਕੇ ਵਿਜੇ ਰੂਪਾਨੀ ਤੱਕ ਅਸਤੀਫ਼ਿਆਂ ਦੀ ਲੱਗੀ ਝੜੀ

ਨੈਸ਼ਨਲ ਡੈਸਕ— ਸਾਲ 2021 ਦੇ ਖ਼ਤਮ ਹੋਣ ਦੇ ਕੁਝ ਦਿਨ ਬਾਕੀ ਰਹਿ ਗਏ ਹਨ। ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਾਲ 2022 ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਵੇ। ਸਾਲ 2021 ’ਚ ਰਾਜਨੀਤੀ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਤਮਾਮ ਉਲਟ ਫੇਰ ਹੋਏ। ਅਸੀਂ ਗੱਲ ਕਰਾਂਗੇ ਰਾਜਨੀਤਕ ਮੈਦਾਨ ਦੀ, ਜਿੱਥੇ 5 ਸਿਆਸੀ ਨੇਤਾਵਾਂ ਨੇ ਅਸਤੀਫ਼ੇ ਦੇ ਕੇ ਸਿਆਸੀ ਗਲਿਆਰੇ ਵਿਚ ਹਲ-ਚਲ ਮਚਾ ਦਿੱਤੀ। ਉੱਥੇ ਹੀ ਕੁਝ ਪਾਰਟੀ ਆਗੂਆਂ ਨੇ ਪਾਰਟੀਆਂ ਦੀ ਅਦਲਾ-ਬਦਲੀ ਕਰ ਕੇ ਇਕ ਵੱਡੇ ਬਦਲਾਅ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕਰਵਾਇਆ। ਜਦਕਿ ਕੁਝ ਪਾਰਟੀ ਨੇਤਾਵਾਂ ਤੋਂ ਵੱਖ ਹੋ ਕੇ ਖ਼ੁਦ ਦੀ ਪਾਰਟੀ ਗਠਿਤ ਕਰ ਕੇ ਸਿਆਸੀ ਗਲਿਆਰੇ ਵਿਚ ਵੱਡੀ ਹਲ-ਚਲ ਪੈਦਾ ਕੀਤੀ। 

ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਤਖ਼ਤਾ ਪਲਟ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ—
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ 18 ਸਤੰਬਰ 2021 ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕੈਪਟਨ ਨੇ ਇਹ ਅਸਤੀਫ਼ਾ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਇਕ ਦਿਨ ਪਹਿਲਾਂ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫ਼ਾ 18 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਅਸਤੀਫ਼ਾ ਸੌਂਪਿਆ ਸੀ। ਪਾਰਟੀ ’ਚੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸੀ ਵਰਕਰਾਂ ਵਿਚ ਹਲ-ਚਲ ਪੈਦਾ ਹੋ ਗਈ ਸੀ। ਫ਼ਿਲਹਾਲ ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਲੋਕ ਕਾਂਗਰਸ’ ਨਾਂ ਤੋਂ ਆਪਣੀ ਪਾਰਟੀ ਬਣਾ ਲਈ ਹੈ। ਪਾਰਟੀ ਬਣਾਉਣ ’ਤੇ ਲੋਕਾਂ ਦੀਆਂ ਉਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਭਾਜਪਾ ’ਚ ਸ਼ਾਮਲ ਹੋ ਰਹੇ ਹਨ।

PunjabKesari

ਇਹ ਵੀ ਪੜ੍ਹੋ : ਗੁਜਰਾਤ ’ਚ ਵੱਡਾ ਸਿਆਸੀ ਉਲਟਫੇਰ, ਮੁੱਖ ਮੰਤਰੀ ਵਿਜੇ ਰੂਪਾਨੀ ਨੇ ਦਿੱਤਾ ਅਸਤੀਫ਼ਾ

ਵਿਜੇ ਰੂਪਾਨੀ ਦਾ ਅਸਤੀਫ਼ਾ—
11 ਸਤੰਬਰ 2021 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਵਿਜੇ ਰੂਪਾਨੀ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ ਅਤੇ ਆਪਣੇ ਕਾਰਜਕਾਲ ਦਾ ਚੌਥਾ ਸਾਲ ਪੂਰਾ ਕਰਨ ਤੋਂ ਮਹਿਜ 3 ਮਹੀਨੇ ਦੂਰ ਸਨ। ਅਗਸਤ 2016 ਵਿਚ ਆਨੰਦੀਬੇਨ ਪਟੇਲ ਦੇ ਅਸਤੀਫ਼ੇ ਤੋਂ ਬਾਅਦ ਵਿਜੇ ਰੂਪਾਨੀ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ। ਵਿਜੇ ਨੇ ਅਸਤੀਫ਼ਾ ਦੇਣ ਮਗਰੋਂ ਮੀਡੀਆ ਨੂੰ ਬਿਆਨ ਦਿੱਤਾ ਸੀ ਕਿ ਮੈਨੂੰ 5 ਸਾਲ ਤੱਕ ਸੂਬੇ ਦੀ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗਈ। ਮੈਂ ਸੂਬੇ ਦੇ ਵਿਕਾਸ ਵਿਚ ਭਰਪੂਰ ਯੋਗਦਾਨ ਦਿੱਤਾ ਹੈ। ਅੱਗੇ ਮੇਰੀ ਪਾਰਟੀ ਜੋ ਵੀ ਕਹੇਗੀ, ਮੈਂ ਕਰਾਂਗਾ।

PunjabKesari

ਇਹ ਵੀ ਪੜ੍ਹੋ : ਉਤਰਾਖੰਡ ਦੇ CM ਤੀਰਥ ਸਿੰਘ ਰਾਵਤ ਨੇ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ

ਤੀਰਥ ਸਿੰਘ ਰਾਵਤ ਦਾ ਅਸਤੀਫ਼ਾ—
ਇਸ ਸਾਲ ਦਾ ਸਭ ਤੋਂ ਹੈਰਾਨ ਕਰ ਦੇਣ ਵਾਲਾ ਅਸਤੀਫ਼ਾ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦਾ ਸੀ। ਦੱਸ ਦੇਈਏ ਕਿ 9 ਮਾਰਚ 2021 ਨੂੰ ਤ੍ਰਿਵੇਂਦਰ ਸਿੰਘ ਰਾਵਤ ਦੇ ਅਸਤੀਫ਼ੇ ਤੋਂ ਬਾਅਦ ਹੀ ਪਾਰਟੀ ਨੇ 10 ਮਾਰਚ 2021 ਨੂੰ ਪੌੜੀ ਗੜ੍ਹਵਾਲ ਦੇ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਸੀ ਪਰ ਤੀਰਥ ਸਿੰਘ ਰਾਵਤ ਨੂੰ ਅਜੇ 4 ਮਹੀਨੇ ਵੀ ਸੱਤਾ ਸੰਭਾਲੇ ਨਹੀਂ ਹੋਏ ਸਨ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਸਤੀਫ਼ਾ ਦੇਣ ਤੋਂ ਬਾਅਦ ਤੀਰਥ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਸੀ ਕਿ ਸੰਵਿਧਾਨਕ ਸੰਕਟ ਨੂੰ ਵੇਖਦੇ ਹੋਏ ਮੈਨੂੰ ਅਸਤੀਫ਼ਾ ਦੇਣਾ ਸਹੀ ਲੱਗਾ। 

PunjabKesari

ਇਹ ਵੀ ਪੜ੍ਹੋ : ਤ੍ਰਿਵੇਂਦਰ ਸਿੰਘ ਰਾਵਤ ਨੇ ਉਤਰਾਖੰਡ ਦੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ

ਤ੍ਰਿਵੇਂਦਰ ਸਿੰਘ ਰਾਵਤ ਦਾ ਅਸਤੀਫ਼ਾ—
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਵਾਂਗ ਹੀ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ 9 ਮਾਰਚ 2021 ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਚੁੱਕੇ ਹਨ।  ਤ੍ਰਿਵੇਂਦਰ ਸਿੰਘ ਨੇ ਵੀ ਉੱਤਰਾਖੰਡ ’ਚ ਭਾਜਪਾ ਸਰਕਾਰ ਦੇ 4 ਸਾਲ ਪੂਰੇ ਹੋਣ ਤੋਂ ਠੀਕ 9 ਦਿਨ ਪਹਿਲਾਂ ਉੱਤਰਾਖੰਡ ਦੀ ਰਾਜਪਾਲ ਬੇਬੀ ਰਾਨੀ ਮੌਰਿਆ ਨੂੰ ਅਸਤੀਫ਼ਾ ਸੌਂਪਿਆ ਸੀ। ਤ੍ਰਿਵੇਂਦਰ ਸਿੰਘ ਰਾਵਤ ਮੁਤਾਬਕ ਉਹ ਭਾਰਤੀ ਫ਼ੌਜੀ ਦੇ ਪੁੱਤਰ ਹਨ, ਇਸ ਲਈ ਮਰਿਆਦਾ ਅਤੇ ਅਨੁਸ਼ਾਸਨ ਉਨ੍ਹਾਂ ਦੇ ਰਗ-ਰਗ ਵਿਚ ਹੈ। ਮੈਂ ਉਸੇ ਮਰਿਆਦਾ ਅਤੇ ਅਨੁਸ਼ਾਸਨ ਤਹਿਤ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।

PunjabKesari

ਬੀ. ਐੱਸ. ਯੇਦੀਯੁਰੱਪਾ ਦਾ ਅਸਤੀਫ਼ਾ—
ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੂੰ ਵੀ ਆਪਣਾ ਕਾਰਜਕਾਲ ਪੂਰਾ ਕੀਤੇ ਬਿਨਾਂ ਅਸਤੀਫ਼ਾ ਦੇਣਾ ਪਿਆ ਸੀ। ਬੀ. ਐੱਸ. ਯੇਦੀਯੁਰੱਪਾ ਨੇ ਜੁਲਾਈ 2021 ਨੂੰ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਆਪਣਾ ਅਸਤੀਫ਼ਾ ਸੌਂਪਿਆ। ਬਾਅਦ ’ਚ ਉਨ੍ਹਾਂ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ਮੈਂ ਕਰਨਾਟਕ ਸਰਕਾਰ ਦੀ ਦੂਜੀ ਵਰ੍ਹੇਗੰਢ ’ਤੇ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਮੈਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ ਹੈ। ਮੈਂ ਭਾਜਪਾ ਨੂੰ ਮੁੜ ਸੱਤਾ ਵਿਚ ਲਿਆਉਣ ਦੇ ਸੁਫ਼ਨੇ ਸੰਜੋ ਕੇ ਇੱਥੋਂ ਜਾ ਰਿਹਾ ਹਾਂ। 

PunjabKesari

 


author

Tanu

Content Editor

Related News