ਅਮਰੀਕਾ ਦਾ ਵੈਨੇਜ਼ੁਏਲਾ 'ਤੇ ਵੱਡਾ ਹਮਲਾ: ਕੀ ਬਾਬਾ ਵੇਂਗਾ ਤੇ ਨਾਸਤ੍ਰੇਦਮਸ ਦੀਆਂ ਭਵਿੱਖਬਾਣੀਆਂ ਹੋ ਰਹੀਆਂ ਹਨ ਸੱਚ?
Sunday, Jan 04, 2026 - 10:19 AM (IST)
ਵੈੱਬ ਡੈਸਕ- ਸਾਲ 2026 ਦੀ ਸ਼ੁਰੂਆਤ ਹੁੰਦਿਆਂ ਹੀ ਦੁਨੀਆ ਭਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਅਮਰੀਕਾ ਵੱਲੋਂ ਵੈਨੇਜ਼ੁਏਲਾ 'ਤੇ ਕੀਤੀ ਗਈ ਵੱਡੀ ਫੌਜੀ ਕਾਰਵਾਈ ਨੇ ਨਾਸਤ੍ਰੇਦਮਸ ਅਤੇ ਬਾਬਾ ਵੇਂਗਾ ਦੀਆਂ ਡਰਾਉਣੀਆਂ ਭਵਿੱਖਬਾਣੀਆਂ ਨੂੰ ਮੁੜ ਚਰਚਾ 'ਚ ਲਿਆ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੀ ਇਹ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੈ।
ਰਾਤ ਦੇ ਹਨ੍ਹੇਰੇ 'ਚ ਗੁਪਤ ਹਮਲਾ
ਪ੍ਰਾਪਤ ਜਾਣਕਾਰੀ ਅਨੁਸਾਰ, 3 ਜਨਵਰੀ 2026 ਦੀ ਰਾਤ ਨੂੰ ਜਦੋਂ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ 'ਚ ਸੰਨਾਟਾ ਪਸਰਿਆ ਹੋਇਆ ਸੀ, ਉਦੋਂ ਅਮਰੀਕੀ ਸੈਨਾ ਨੇ ਇਕ ਜ਼ਬਰਦਸਤ ਹਮਲਾ ਕੀਤਾ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਮਰੀਕੀ ਸੈਨਿਕਾਂ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰੇਸ ਨੂੰ ਉਨ੍ਹਾਂ ਦੇ ਬੈਡਰੂਮ ਵਿੱਚੋਂ ਹਿਰਾਸਤ ਵਿੱਚ ਲੈ ਲਿਆ।
ਨਾਸਤ੍ਰੇਦਮਸ ਦੀ 'ਮਧੂਮੱਖੀਆਂ ਦੇ ਝੁੰਡ' ਵਾਲੀ ਭਵਿੱਖਬਾਣੀ
ਫ਼ਰਾਂਸੀਸੀ ਭਵਿੱਖਵਕਤਾ ਨਾਸਤ੍ਰੇਦਮਸ ਨੇ ਸਾਲ 2026 ਲਈ ਭਵਿੱਖਬਾਣੀ ਕੀਤੀ ਸੀ ਕਿ ਦੁਨੀਆ ਤੀਜੇ ਵਿਸ਼ਵ ਯੁੱਧ ਵੱਲ ਵਧੇਗੀ, ਜਿਸ 'ਚ ਧਰਮ ਅਤੇ ਰਾਸ਼ਟਰਵਾਦ ਦੇ ਨਾਂ 'ਤੇ ਭਾਰੀ ਹਿੰਸਾ ਹੋਵੇਗੀ। ਉਨ੍ਹਾਂ ਨੇ ਆਪਣੀ ਭਵਿੱਖਬਾਣੀ 'ਚ 'ਮਧੂਮੱਖੀਆਂ ਦੇ ਝੁੰਡ' ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ਦਾ ਮਤਲਬ ਮਾਹਿਰਾਂ ਅਨੁਸਾਰ ਰਾਤ ਦੇ ਹਨ੍ਹੇਰੇ 'ਚ ਕੀਤਾ ਜਾਣ ਵਾਲਾ ਇਕ ਯੋਜਨਾਬੱਧ ਅਤੇ ਗੁਪਤ ਹਮਲਾ ਹੈ। ਅਮਰੀਕਾ ਦਾ ਇਹ ਹਮਲਾ ਬਿਲਕੁਲ ਇਸੇ ਭਵਿੱਖਬਾਣੀ ਨਾਲ ਮੇਲ ਖਾਂਦਾ ਪ੍ਰਤੀਤ ਹੁੰਦਾ ਹੈ।
ਬਾਬਾ ਵੇਂਗਾ ਦੀ ਚੇਤਾਵਨੀ
ਬਾਬਾ ਵੇਂਗਾ ਨੇ ਵੀ 2026 ਨੂੰ ਲੈ ਕੇ ਖ਼ਤਰਨਾਕ ਸੰਕੇਤ ਦਿੱਤੇ ਸਨ। ਉਨ੍ਹਾਂ ਅਨੁਸਾਰ, ਚੀਨ, ਰੂਸ ਅਤੇ ਅਮਰੀਕਾ ਵਰਗੇ ਵੱਡੇ ਦੇਸ਼ਾਂ ਵਿਚਾਲੇ ਟਕਰਾਅ ਵਧੇਗਾ, ਜਿਸ ਕਾਰਨ ਵਿਸ਼ਵ ਸ਼ਕਤੀ ਦੇ ਸੰਤੁਲਨ 'ਚ ਵੱਡਾ ਬਦਲਾਅ ਆ ਸਕਦਾ ਹੈ। ਬਾਬਾ ਵੇਂਗਾ ਦੀਆਂ ਗੱਲਾਂ ਅਨੁਸਾਰ ਪੂਰਬੀ ਦੇਸ਼ਾਂ ਦਾ ਤਣਾਅ ਪੱਛਮੀ ਦੇਸ਼ਾਂ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਆਰਥਿਕ ਸੰਕਟ ਦਾ ਖ਼ਤਰਾ
ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਹਮਲਿਆਂ ਅਤੇ ਸਮੁੰਦਰੀ ਰਸਤਿਆਂ 'ਤੇ ਵਧਦੇ ਤਣਾਅ ਕਾਰਨ ਦੁਨੀਆ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਕੀਮਤਾਂ 'ਚ ਭਾਰੀ ਉਛਾਲ ਆਵੇਗਾ। ਇਸ ਆਰਥਿਕ ਦਬਾਅ ਕਾਰਨ ਕਈ ਵੱਡੀਆਂ ਸਿਆਸੀ ਪਾਰਟੀਆਂ ਅਤੇ ਪ੍ਰਭਾਵਸ਼ਾਲੀ ਨੇਤਾਵਾਂ ਦਾ ਪਤਨ ਵੀ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
