ਯਾਸੀਨ ਮਲਿਕ ਦਾ ਦਾਅਵਾ- 7 ਪ੍ਰਧਾਨ ਮੰਤਰੀਆਂ ਨੂੰ ਮਿਲੇ, ਮੋਦੀ ਨੇ ਵੱਟਿਆ ਪਾਸਾ

Saturday, Sep 20, 2025 - 09:16 PM (IST)

ਯਾਸੀਨ ਮਲਿਕ ਦਾ ਦਾਅਵਾ- 7 ਪ੍ਰਧਾਨ ਮੰਤਰੀਆਂ ਨੂੰ ਮਿਲੇ, ਮੋਦੀ ਨੇ ਵੱਟਿਆ ਪਾਸਾ

ਨੈਸ਼ਨਲ ਡੈਸਕ- ਜੇਲ ’ਚ ਬੰਦ ਕਸ਼ਮੀਰੀ ਵੱਖਵਾਦੀ ਯਾਸੀਨ ਮਲਿਕ ਨੇ ਭਾਵੇਂ ਹੀ ਦਾਅਵਾ ਕੀਤਾ ਹੋਵੇ ਕਿ ਕੇਂਦਰ ਦੀਆਂ ‘ਲਗਾਤਾਰ 6’ ਸਰਕਾਰਾਂ (ਵੀ. ਪੀ. ਸਿੰਘ ਤੋਂ ਲੈ ਕੇ ਮਨਮੋਹਨ ਸਿੰਘ ਤੱਕ) ਨੇ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਵਿਚ ਮਦਦ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਪਰ 2014 ਵਿਚ ਸੱਤਾ ’ਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਉਨ੍ਹਾਂ ਤੋਂ ਪੂਰੀ ਤਰ੍ਹਾਂ ਪਾਸਾ ਵੱਟ ਲਿਆ ਅਤੇ ਪਿਛਲੀਆਂ ਸਰਕਾਰਾਂ ਵਾਂਗ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।

ਇਹ 59 ਸਾਲਾ ਸਾਬਕਾ ਅੱਤਵਾਦੀ ਵੱਲੋਂ ਦਿੱਲੀ ਹਾਈ ਕੋਰਟ ਵਿਚ ਦਾਇਰ ਇਕ ਹਲਫਨਾਮੇ ਵਿਚ ਦਿੱਤੇ ਗਏ ਇਸ ਦਾਅਵੇ ਦੇ ਬਾਵਜੂਦ ਹੋਇਆ ਕਿ ਮੌਜੂਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਨੇ 2000 ਵਿਚ ਜੇਲ ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ, ਜਦੋਂ ਉਹ ਆਈ. ਬੀ. ਦੇ ਵਿਸ਼ੇਸ਼ ਡਾਇਰੈਕਟਰ ਸਨ ਅਤੇ ਬਾਅਦ ਵਿਚ ਤਤਕਾਲੀ ਆਈ. ਬੀ. ਡਾਇਰੈਕਟਰ ਅਤੇ ਐੱਨ. ਐੱਸ. ਏ. ਨਾਲ ਮੁਲਾਕਾਤਾਂ ਤੈਅ ਕੀਤੀਆਂ ਸਨ। ਡੋਭਾਲ ਆਈ. ਬੀ. ਮੁਖੀ ਦੇ ਅਹੁਦੇ ’ਤੇ ਰਿਟਾਇਰ ਹੋਏ ਅਤੇ ਮੌਜੂਦਾ ਮੋਦੀ ਸਰਕਾਰ ’ਚ 11 ਸਾਲਾਂ ਤੱਕ ਪੀ. ਐੱਮ. ਓ. ਵਿਚ ਐੱਨ. ਐੱਸ. ਏ. ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਵਾਜਪਾਈ ਨਾਲ ਵੀ ਮੁਲਾਕਾਤ ਕੀਤੀ ਸੀ।

ਪਰ ਉਨ੍ਹਾਂ ਦੇ ਹਲਫਨਾਮੇ ਤੋਂ ਸਾਫ ਪਤਾ ਚਲਦਾ ਹੈ ਕਿ ਮੋਦੀ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਅਤੇ ਭਾਰਤੀ ਸਰਕਾਰਾਂ ਦੇ ਇਸ਼ਾਰੇ ’ਤੇ ਸ਼ਾਂਤੀ ਪ੍ਰਕਿਰਿਆ ਵਿਚ ਮਦਦ ਲਈ ਲਸ਼ਕਰ-ਏ-ਤੈਇਬਾ ਮੁਖੀ ਹਾਫਿਜ ਸਈਅਦ ਤੇ ਪਾਕਿਸਤਾਨ ਦੇ ਹੋਰ ਅੱਤਵਾਦੀਆਂ ਨਾਲ ਗੱਲ ਕਰਨ ਲਈ ਵਾਰਤਾਕਾਰ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਸਮਾਪਤ ਕਰ ਦਿੱਤਾ। ਮਲਿਕ ਨੇ 7 ਪ੍ਰਧਾਨ ਮੰਤਰੀਆਂ ਦਾ ਨਾਂ ਲਿਆ ਜਿਨ੍ਹਾਂ ਨੇ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿਚ ਉਨ੍ਹਾਂ ਦੀ ਮਦਦ ਲਈ। ਉਹ ਸਨ ਵੀ. ਪੀ. ਸਿੰਘ, ਚੰਦਰਸ਼ੇਖਰ, ਪੀ. ਵੀ. ਨਰਸਿਮ੍ਹਾ ਰਾਵ, ਐੱਚ. ਡੀ. ਦੇਵੇਗੌੜਾ, ਇੰਦਰ ਕੁਮਾਰ ਗੁਜਰਾਲ, ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ।

ਮਲਿਕ ਨੇ ਕਿਹਾ ਕਿ ਉਹ ਕਸ਼ਮੀਰ ਵਿਚ ਸ਼ਾਂਤੀ ਪ੍ਰਕਿਰਿਆ ਲਈ ਸਮਰਥਨ ਪ੍ਰਾਪਤ ਕਰਨ ਲਈ ਸੋਨੀਆ ਗਾਂਧੀ ਤੇ ਕਮਿਊਨਿਸਟ ਅਤੇ ਆਰ. ਐੱਸ. ਐੱਸ. ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਸੀ। ਮਲਿਕ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਹੈ, 2022 ਤੋਂ ਅੱਤਵਾਦੀ ਫੰਡਿੰਗ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।


author

Rakesh

Content Editor

Related News