ਕੁਸ਼ਤੀ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ, ਪਹਿਲਵਾਨ ਦਾ ਕਤਲ
Thursday, Feb 27, 2025 - 11:34 AM (IST)

ਚੰਡੀਗੜ੍ਹ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਇਕ ਪਿੰਡ 'ਚ ਅਣਪਛਾਤੇ ਹਮਲਾਵਰਾਂ ਨੇ ਇਕ ਪਹਿਲਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਰਖੌਦਾ ਥਾਣੇ ਦੇ ਮੁਖੀ ਬੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ 40 ਸਾਲਾ ਪਹਿਲਵਾਨ ਰਾਕੇਸ਼ ਕੁੰਡਲ ਪਿੰਡ ਵਿਚ ਕੁਸ਼ਤੀ ਮੁਕਾਬਲਾ ਵੇਖਣ ਆਇਆ ਸੀ, ਤਾਂ ਸ਼ਾਮ ਦੇ ਸਮੇਂ ਇਹ ਘਟਨਾ ਵਾਪਰੀ। ਥਾਣਾ ਮੁਖੀ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੋਹਾਟੀ ਪਿੰਡ ਵਿਚ ਅਖਾੜੇ ਦਾ ਸੰਚਾਲਨ ਕਰ ਰਿਹਾ ਸੀ। ਵਾਰਦਾਤ ਮਗਰੋਂ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਖਰਖੌਦਾ ਹਸਪਤਾਲ ਭੇਜ ਦਿੱਤਾ, ਜਿੱਥੇ ਪੋਸਟਮਾਰਟਮ ਮਗਰੋਂ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪ੍ਰੇਮੀ ਨਾਲ ਹੋਟਲ ਪਹੁੰਚੀ ਪ੍ਰੇਮਿਕਾ, ਫਿਰ ਹੋਇਆ ਕੁਝ ਅਜਿਹਾ ਕਿ ਦੌੜੀ ਆਈ ਪੁਲਸ
ਦਰਅਸਲ ਬੁੱਧਵਾਰ ਦੇਰ ਸ਼ਾਮ ਕੁਸ਼ਤੀ ਮੁਕਾਬਲੇ ਦੌਰਾਨ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦਰਮਿਆਨ ਬਾਈਕ ਸਵਾਰ ਦੋ ਨੌਜਵਾਨ ਮੌਕੇ 'ਤੇ ਪਹੁੰਚੇ ਅਤੇ ਆਉਂਦੇ ਹੀ ਰਾਕੇਸ਼ 'ਤੇ ਗੋਲੀਆਂ ਚਲਾ ਦਿੱਤੀਆ। ਇਸ ਦੌਰਾਨ ਦੋ ਗੋਲੀਆਂ ਉਸ ਦੇ ਢਿੱਡ ਅਤੇ ਇਕ ਚਿਹਰੇ 'ਤੇ ਲੱਗੀ। ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਡਿੱਗ ਪਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਭੀੜ ਦਰਮਿਆਨ ਹਥਿਆਰ ਲਹਿਰਾਉਂਦੇ ਦੌੜ ਗਏ।
ਇਹ ਵੀ ਪੜ੍ਹੋ- ...ਜਦੋਂ ਮਹਾਸ਼ਿਵਰਾਤਰੀ 'ਤੇ ਯੂਨੀਵਰਸਿਟੀ 'ਚ ਪੈ ਗਿਆ ਭੜਥੂ
ਘਟਨਾ ਮਗਰੋਂ ਮੌਕੇ 'ਤੇ ਭਾਜੜ ਮਚ ਗਈ। ਰਾਕੇਸ਼ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਓਧਰ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਵਿਚ ਜੁੱਟੀ ਹੋਈ ਹੈ। ਇਸ ਕਤਲਕਾਂਡ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਸ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8