ਜ਼ਖ਼ਮੀਆਂ ਦੀ ਮਦਦ ਕਰ ਰਹੇ ਲੋਕਾਂ ਨੂੰ ਡੰਪਰ ਨੇ ਕੁਚਲਿਆ, 7 ਮਰੇ
Friday, Dec 15, 2017 - 10:27 AM (IST)

ਬੈਤੂਲ (ਮੱਧ ਪ੍ਰਦੇਸ਼)—ਬੈਤੂਲ ਜ਼ਿਲੇ ਵਿਚ ਬੋਰਦੇਹੀ-ਮੁਲਤਾਈ ਮਾਰਗ 'ਤੇ ਬ੍ਰਾਹਮਣਵਾੜਾ ਪਿੰਡ ਦੇ ਨੇੜੇ ਇਕ ਤੇਜ਼ ਰਫਤਾਰ ਡੰਪਰ ਵਲੋਂ ਕੁਚਲਣ ਨਾਲ ਸੜਕ 'ਤੇ ਖੜ੍ਹੇ 7 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਸਭ ਵਿਅਕਤੀ ਕੁਝ ਪਲ ਪਹਿਲਾਂ ਹੀ ਉਥੇ 2 ਮੋਟਰਸਾਈਕਲਾਂ ਦਰਮਿਆਨ ਹੋਈ ਟੱਕਰ ਦੌਰਾਨ ਜ਼ਖ਼ਮੀ ਹੋਏ ਕੁਝ ਵਿਅਕਤੀਆਂ ਦੀ ਮਦਦ ਕਰ ਰਹੇ ਸਨ।