ਨਹੀਂ ਭੁੱਲਣਗੀਆਂ ਲੋਕ ਸਭਾ ਚੋਣਾਂ 2024, ਲੰਮੇ ਸਮੇਂ ਤਕ ਯਾਦ ਰੱਖੇ ਜਾਣਗੇ ਇਕ-ਦੂਜੇ ’ਤੇ ਕੱਸੇ ਗਏ ਤਨਜ਼

06/03/2024 10:17:48 AM

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਅਤੇ ਦੇਸ਼ ਨੂੰ ਨਵੀਂ ਸਰਕਾਰ ਵੀ ਮਿਲ ਜਾਵੇਗੀ ਪਰ ਚੋਣ ਪ੍ਰਚਾਰ ਦੌਰਾਨ ਨੇਤਾਵਾਂ ਨੇ ਆਪਣੇ ਵਿਰੋਧੀਆਂ ’ਤੇ ਸ਼ਬਦੀ ਹਮਲਾ ਤੇ ਤਨਜ਼ ਕਰਨ ਲਈ ਜਿਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ, ਉਸ ਦੇ ਲਈ ਇਨ੍ਹਾਂ ਆਮ ਚੋਣਾਂ ਨੂੰ ਲੰਮੇ ਸਮੇਂ ਤਕ ਯਾਦ ਰੱਖਿਆ ਜਾਵੇਗਾ। ਇਨ੍ਹਾਂ ਚੋਣਾਂ ਵਿਚ ‘ਵਿਸ਼ ਗੁਰੂ’, ‘ਤਜਰਬੇਕਾਰ ਚੋਰ’ ਤੇ ‘ਦੋ ਸ਼ਹਿਜ਼ਾਦੇ’ ਤੋਂ ਇਲਾਵਾ ‘ਮੰਗਲ ਸੂਤਰ, ਮੁਜਰਾ, ਮਟਨ, ਮੱਛੀ’ ਸਮੇਤ ਕਈ ਅਜਿਹੇ ਸ਼ਬਦਾਂ ਰਾਹੀਂ ਦੂਸ਼ਣਬਾਜ਼ੀ ਦਾ ਦੌਰ ਚੱਲਿਆ, ਜਿਸ ਨੇ ਖੂਬ ਸੁਰਖੀਆਂ ਬਟੋਰੀਆਂ। ਨਾਲ ਹੀ ਇਨ੍ਹਾਂ ਉੱਪਰ ਮੀਡੀਆ ਦੇ ਵੱਖ-ਵੱਖ ਮੰਚਾਂ ’ਤੇ ਚਰਚਾ ਹੋਈ ਅਤੇ ਇਨ੍ਹਾਂ ਦੇ ਪੱਖ ਤੇ ਵਿਰੋਧ ’ਚ ਦਲੀਲਾਂ ਵੀ ਦਿੱਤੀਆਂ ਗਈਆਂ। ਇਨ੍ਹਾਂ ਕਾਰਨਾਂ ਕਰ ਕੇ ਲੋਕ ਸਭਾ ਚੋਣਾਂ ਦੀ ਸਰਗਰਮੀ ਪਹਿਲੇ ਪੜਾਅ ਤੋਂ ਲੈ ਕੇ ਆਖਰੀ ਪੜਾਅ ਤਕ ਬਣੀ ਰਹੀ।

‘ਦੋ ਸ਼ਹਿਜ਼ਾਦੇ’ : ਰਾਹੁਲ ਤੇ ਅਖਿਲੇਸ਼ ’ਤੇ PM ਮੋਦੀ ਦਾ ਵਿਅੰਗ

ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿਚ ਇਕ ਚੋਣ ਰੈਲੀ ਵਿਚ ਕਿਹਾ ਸੀ ਕਿ ਤੁਸ਼ਟੀਕਰਨ ਦੀ ਸਿਆਸਤ ਲਈ ‘ਦੋ ਸ਼ਹਿਜ਼ਾਦੇ’ ਇਕੱਠੇ ਆਏ ਹਨ। ਉਨ੍ਹਾਂ ਕਿਸੇ ਦਾ ਨਾਂ ਨਹੀਂ ਲਿਆ ਸੀ ਪਰ ਇਹ ਕਾਂਗਰਸੀ ਨੇਤਾ ਰਾਹੁਲ ਗਾਂਧੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ’ਤੇ ਇਕ ਸਪੱਸ਼ਟ ਹਮਲਾ ਸੀ।

‘ਮੰਡੀ ’ਚ ਭਾਅ’ : ਸੁਪ੍ਰੀਆ ਸ਼੍ਰੀਨੇਤ ਦਾ ਕੰਗਨਾ ’ਤੇ ਤਨਜ਼

ਕਾਂਗਰਸ ਦੀ ਬੁਲਾਰਨ ਸੁਪ੍ਰੀਆ ਸ਼੍ਰੀਨੇਤ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਉਮੀਦਵਾਰ ਤੇ ਅਭਿਨੇਤਰੀ ਕੰਗਨਾ ਰਣੌਤ ਦੀ ਇਕ ਫੋਟੋ ਪੋਸਟ ਕੀਤੀ ਸੀ, ਜਿਸ ਨੂੰ ਕੈਪਸ਼ਨ ਦਿੱਤੀ-ਮੰਡੀ ’ਚ ਭਾਅ ਕੀ ਚੱਲ ਰਿਹਾ ਹੈ? ਪੋਸਟ ਨੂੰ ਅਪਮਾਨ ਭਰੀ ਦੱਸਦੇ ਹੋਏ ਉਨ੍ਹਾਂ ਨੂੰ ਵੱਡੇ ਪੈਮਾਨੇ ’ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਬਾਅਦ ’ਚ ਸ਼੍ਰੀਨੇਤ ਨੂੰ ਇਸ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ’ਚੋਂ ਹਟਾਉਣ ਲਈ ਮਜਬੂਰ ਹੋਣਾ ਪਿਆ ਸੀ।

ਰਾਹੁਲ ਦਾ ਪੀ. ਐੱਮ. ਮੋਦੀ ’ਤੇ ਤਨਜ਼

ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੇ ‘ਜੈਵਿਕ ਤੌਰ ’ਤੇ ਜਨਮ’ ਲੈਣ ਵਾਲੇ ਬਿਆਨ ’ਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਜੇ ਇਕ ਆਮ ਵਿਅਕਤੀ ਨੇ ਇਹ ਬਿਆਨ ਦਿੱਤਾ ਹੁੰਦਾ ਤਾਂ ਉਸ ਨੂੰ ਮਨੋਰੋਗ ਮਾਹਿਰ ਕੋਲ ਲਿਜਾਇਆ ਜਾਂਦਾ। ਉਨ੍ਹਾਂ ਦੇ ਸਹਿਯੋਗੀ ਜੈਰਾਮ ਰਮੇਸ਼ ਨੇ ਅਗਨੀਪੱਥ ਯੋਜਨਾ ਨੂੰ ਲੈ ਕੇ ਭਾਜਪਾ ’ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨੂੰ ‘ਆਪੇ ਐਲਾਨੇ ਰੱਬ’ ਕਰਾਰ ਦਿੱਤਾ ਸੀ। ਇਕ ਟੀ. ਵੀ. ਇੰਟਰਵਿਊ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਅਸਿੱਧੇ ਤੌਰ ’ਤੇ ਵਿਅੰਗ ਕਰਦਿਆਂ ਮੋਦੀ ਨੇ ਕਿਹਾ ਸੀ ਕਿ ‘ਤਜਰਬੇਕਾਰ ਚੋਰ’ ਜਾਣਦਾ ਹੈ ਕਿ ਕਿਵੇਂ ਸਫਾਈ ਕੀਤੀ ਜਾਂਦੀ ਹੈ। ਦਿੱਲੀ ਵਿਚ ਸ਼ਰਾਬ ਨੀਤੀ ਘਪਲੇ ’ਚ ਨਕਦੀ ਦੇ ਲੈਣ-ਦੇਣ ਨਾਲ ਸਬੰਧਤ ਸਬੂਤਾਂ ਦੀ ਘਾਟ ਬਾਰੇ ਪੁੱਛੇ ਜਾਣ ’ਤੇ ਮੋਦੀ ਨੇ ਜਵਾਬ ਦਿੱਤਾ ਸੀ–‘ਇੰਡੀਆ’ ਗੱਠਜੋੜ ਆਪਣੇ ਵੋਟ ਬੈਂਕ ਲਈ ‘ਮੁਜਰਾ’ ਕਰ ਰਿਹਾ ਹੈ। ਨਰਿੰਦਰ ਮੋਦੀ ਨੇ ‘ਇੰਡੀਆ’ ਗੱਠਜੋੜ ’ਤੇ ਮੁਸਲਿਮ ਵੋਟ ਬੈਂਕ ਲਈ ‘ਮੁਜਰਾ’ ਕਰਨ ਦਾ ਦੋਸ਼ ਲਾਇਆ ਸੀ ਅਤੇ ਵਿਰੋਧੀ ਸਮੂਹ ਵੱਲੋਂ ਦਲਿਤਾਂ ਤੇ ਪੱਛੜੇ ਵਰਗਾਂ ਦੇ ਰਾਖਵੇਂਕਰਨ ਨੂੰ ਲੁੱਟਣ ਦੇ ਕਥਿਤ ਯਤਨਾਂ ਨੂੰ ਅਸਫਲ ਕਰਨ ਦਾ ਸੰਕਲਪ ਲਿਆ ਸੀ।

ਮੰਗਲ ਸੂਤਰ, ਮੱਛੀ, ਮਟਨ

ਰਾਜਦ ਨੇਤਾ ਤੇਜਸਵੀ ਯਾਦਵ ਵੱਲੋਂ ਸਾਉਣ ਦੇ ਮਹੀਨੇ ’ਚ ਮੱਛੀ ਖਾਣ ਅਤੇ ਰਾਹੁਲ ਗਾਂਧੀ ਤੇ ਲਾਲੂ ਪ੍ਰਸਾਦ ਦੀ ਕਥਿਤ ਤੌਰ ’ਤੇ ਮਟਨ ਖਾਣ ਦੀ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇ ਇਸ ਨੂੰ ਵਿਆਪਕ ਮੁੱਦੇ ਦੇ ਰੂਪ ’ਚ ਤਬਦੀਲ ਕਰਨ ਦਾ ਯਤਨ ਕੀਤਾ ਸੀ। ਨਰਿੰਦਰ ਮੋਦੀ ਨੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਆਪਣੀ ਮੁਗਲ ਮਾਨਸਿਕਤਾ ਦੀ ਨੁਮਾਇਸ਼ ਕਰ ਰਹੀਆਂ ਹਨ।


Tanu

Content Editor

Related News