''ਮਹਿਲਾ ਰਾਖਵਾਂਕਰਨ ਬਿੱਲ ਮੇਰੀ ਪਾਰਟੀ ਲਈ ਸਿਆਸੀ ਮੁੱਦਾ ਨਹੀਂ'', ਲੋਕ ਸਭਾ ''ਚ ਬੋਲੇ ਅਮਿਤ ਸ਼ਾਹ

Wednesday, Sep 20, 2023 - 07:20 PM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਮਹਿਲਾ ਰਾਖਵਾਂਕਰਨ ਬਿੱਲ 'ਤੇ ਚਰਚਾ ਕਰਦੇ ਹੋਏ ਕਿਹਾ ਕਿ ਇਸ ਬਿੱਲ ਰਾਹੀਂ ਇਕ ਤਿਹਾਈ ਸੀਟਾਂ ਮਾਂ ਸ਼ਕਤੀ ਲਈ ਰਾਖਵੀਆਂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇਸ਼ ਦੀ ਧੀ ਨਾ ਸਿਰਫ ਨੀਤੀਆਂ ਦੇ ਅੰਦਰ ਆਪਣਾ ਹਿੱਸਾ ਪਾਵੇਗੀ ਸਗੋਂ ਨੀਤੀ ਨਿਰਧਾਰਣ 'ਚ ਵੀ ਆਪਣੇ ਅਹੁਦੇ ਨੂੰ ਸੁਰੱਖਿਅਤ ਕਰੇਗੀ। ਅਮਿਤ ਸ਼ਾਹ ਨੇ ਲੋਕ ਸਭਾ 'ਚ ਕਿਹਾ ਕਿ ਕੱਲ ਦਾ ਦਿਨ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗੀ ਅਤੇ ਇਸ ਬਿੱਲ ਲਈ ਪੀ.ਐੱਮ. ਮੋਦੀ ਦਾ ਧੰਨਵਾਦ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੀ.ਐੱਮ. ਨੇ 'ਮੋਦੀ ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ, ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਤਹਿਤ ਲਿੰਗਕ ਅਨੁਪਾਤ 'ਚ ਸੁਧਾਰ ਹੋਇਆ ਹੈ। ਲੋਕ ਸਭਾ 'ਚ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਕੁਝ ਲੋਕਾਂ ਦਾ ਭਾਰਤ ਨਾਲ ਬਿਲਕੁਲ ਸੰਬੰਧ ਨਹੀਂ ਹੈ। 

ਮਹਿਲਾ ਰਾਖਵਾਂਕਰਨ ਸਿਆਸੀ ਮੁੱਦਾ ਨਹੀਂ

ਅਮਿਤ ਸ਼ਾਹ ਨੇ ਕਿਹਾ ਕਿ ਕੁਝ ਪਾਰਟੀਆਂ ਲਈ ਇਹ ਬਿੱਲ ਸਿਆਸੀ ਏਜੰਡਾ ਹੋ ਸਕਦਾ ਹੈ ਪਰ ਮੇਰੀ ਪਾਰਟੀ ਅਤੇ ਮੇਰੇ ਨੇਤਾ ਪੀ.ਐੱਮ. ਮੋਦੀ ਲਈ ਇਹ ਸਿਆਸੀ ਮੁੱਦਾ ਨਹੀਂ ਹੈ। ਮਹਿਲਾ ਰਾਖਵਾਂਕਰਨ ਬਿੱਲ ਲਿਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਂ ਸ਼ਕਤੀ ਦਾ ਸਨਮਾਨ ਕੀਤਾ ਹੈ। ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਨਾਲ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ, ਪ੍ਰਧਾਨ ਮੰਤਰੀ ਮੋਦੀ ਨੇ ਜੀ20 'ਚ ਔਰਤਾਂ ਦੀ ਅਗਵਾਈ ਵਾਲੀ ਪ੍ਰਗਤੀ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਪੀ.ਐੱਮ. ਮੋਦੀ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਲੈਣ ਤੋਂ ਬਾਅਦ ਔਰਤਾਂ ਦੀ ਸੁਰੱਖਿਆ, ਸਨਮਾਨ, ਸਮਾਨ ਭਾਗੀਦਾਰੀ ਸਰਕਾਰ ਦੀ ਜੀਵਨ ਸ਼ਕਤੀ ਰਹੀ ਹੈ।


Rakesh

Content Editor

Related News