ਭੀਮ ਆਰਮੀ ਦੇ ਵਰਕਰਾਂ ਦੀ ਰਿਹਾਈ ਲਈ ਮਹਿਲਾਵਾਂ ਨੇ ਕੀਤਾ ਪ੍ਰਦਰਸ਼ਨ

Saturday, Jun 17, 2017 - 02:25 AM (IST)

ਭੀਮ ਆਰਮੀ ਦੇ ਵਰਕਰਾਂ ਦੀ ਰਿਹਾਈ ਲਈ ਮਹਿਲਾਵਾਂ ਨੇ ਕੀਤਾ ਪ੍ਰਦਰਸ਼ਨ

ਸਹਾਰਨਪੁਰ— ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ 'ਚ ਸ਼ੱਬੀਰਪੁਰ ਮਾਮਲੇ ਤੋਂ ਬਾਅਦ ਪੈਦਾ ਹੋਈ ਹਿੰਸਾ ਦੇ ਸਿਲਸਿਲੇ 'ਚ ਜੇਲ ਭੇਜੇ ਭੀਮ ਆਰਮੀ ਦੇ ਵਰਕਰਾਂ ਦੀ ਰਿਹਾਈ ਦੀ ਮੰਗ ਅਤੇ ਨਾਮਜ਼ਦ ਦੋਸ਼ੀਆਂ ਦੇ ਘਰਾਂ 'ਤੇ ਪੁਲਸ ਦੀ ਛਾਪੇਮਾਰੀ ਦੇ ਵਿਰੋਧ 'ਚ ਦਲਿਤ ਮਹਿਲਾਵਾਂ ਨੇ ਰਾਮਪੁਰ ਮਨਿਹਾਰਾਨ ਖੇਤਰ 'ਚ ਪ੍ਰਦਰਸ਼ਨ ਕੀਤਾ। ਇਨ੍ਹਾਂ ਮਹਿਲਾਵਾਂ ਨੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਵਿਸਰਜਨ ਕਰਦੇ ਹੋਏ ਬੁੱਧ ਧਰਮ ਆਪਣਾਉਣ ਦਾ ਐਲਾਨ ਕੀਤਾ। ਐੱਸ.ਡੀ.ਐੱਮ. ਰਾਕੇਸ਼ ਕੁਮਾਰ ਗੁੱਪਤਾ ਨੇ ਦੱਸਿਆ ਕਿ ਇਨ੍ਹਾਂ ਦਲਿਤ ਮਹਿਲਾਵਾਂ ਨੇ ਦੋਸ਼ ਲਗਾਇਆ ਹੈ ਕਿ ਪੁਲਸ ਦਲਿਤਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਮਹਿਲਾਵਾਂ ਹੱਥਾਂ 'ਚ ਫੱਟੇ ਲੈ ਕੇ ਤਹਿਸੀਲ ਪਹੁੰਚੀਆਂ ਸਨ ਜਿਥੇ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ। ਉਥੇ ਜ਼ਿਆਦਾ ਗਿਣਤੀ 'ਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ। ਗੁੱਪਤਾ ਮੁਤਾਬਕ ਇਨ੍ਹਾਂ ਮਹਿਲਾਵਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰਾਸ਼ਟਰਪਤੀ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਹੈ।


Related News