ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਲਿਫਟ 'ਚ ਫਸੀ ਔਰਤ, ਬਚਾਉਣ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ

Friday, Jul 12, 2024 - 09:34 PM (IST)

ਨੈਸ਼ਨਲ ਡੈਸਕ : ਰਾਜਸਥਾਨ ਦੇ ਕੋਟਾ ਵਿਚ ਇਕ ਲਿਫਟ 'ਚ ਫਸੀ ਇਕ 43 ਸਾਲਾਂ ਦੀ ਔਰਤ ਦੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਬੇਸਮੈਂਟ ਵਿਚ ਡਿੱਗਣ ਕਾਰਨ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਰੇਲੂ ਨੌਕਰ ਦੇ ਤੌਰ 'ਤੇ ਕੰਮ ਕਰਨ ਵਾਲੀ ਔਰਤ ਕਰੀਬ 45 ਮਿੰਟਾਂ ਤੱਕ ਇੱਥੇ ਇਕ ਬਹੁਮੰਜ਼ਿਲਾ ਅਪਾਰਟਮੈਂਟ ਦੀ ਲਿਫਟ 'ਚ ਫਸੀ ਰਹੀ, ਜਿਸ ਨੂੰ ਬਚਾਉਣ ਲਈ ਇਕ ਮੁਹਿੰਮ ਚਲਾਈ ਗਈ ਪਰ ਇਸ ਦੌਰਾਨ ਉਸ ਦੀ ਡਿੱਗਣ ਕਾਰਨ ਮੌਤ ਹੋ ਗਈ। 

ਇਹ ਵੀ ਪੜ੍ਹੋ : ਭਾਰੀ ਬਾਰਿਸ਼ ਨੇ ਧਾਰਿਆ ਭਿਆਨਕ ਰੂਪ, UP 'ਚ ਮੌਸਮ ਨਾਲ ਜੁੜੀਆਂ ਵੱਖ-ਵੱਖ ਆਫ਼ਤਾਂ 'ਚ 54 ਲੋਕਾਂ ਦੀ ਗਈ ਜਾਨ  

ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੇ ਇਕ ਦਿਨ ਬਾਅਦ ਸ਼ੁੱਕਰਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਮ੍ਰਿਤਕ ਔਰਤ ਦੀ ਪਛਾਣ ਸ਼ਹਿਰ ਦੇ ਆਰਕੇ ਪੁਰਮ ਥਾਣਾ ਖੇਤਰ ਦੇ ਅਧੀਨ ਆਉਂਦੇ ਸ਼ਿਆਮ ਨਗਰ ਦੀ ਰਹਿਣ ਵਾਲੀ ਰੁਕਮਣੀ ਬਾਈ (43) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਕੰਮ ਖਤਮ ਕਰਨ ਤੋਂ ਬਾਅਦ ਜਦੋਂ ਔਰਤ ਫਲੈਟ ਤੋਂ ਨਿਕਲ ਕੇ ਘਰ ਵਾਪਸ ਜਾਣ ਲਈ ਲਿਫਟ 'ਤੇ ਚੜ੍ਹੀ ਤਾਂ ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਉਹ ਅੰਦਰ ਹੀ ਫਸ ਗਈ। ਉਸੇ ਮੰਜ਼ਿਲ 'ਤੇ ਰਹਿਣ ਵਾਲੀਆਂ ਕੁਝ ਔਰਤਾਂ ਨੇ ਮਦਦ ਲਈ ਉਸ ਦੀਆਂ ਚੀਕਾਂ ਸੁਣੀਆਂ ਅਤੇ ਉਸ ਨੂੰ ਬਚਾਉਣ ਲਈ ਭੱਜੀਆਂ।

ਔਰਤਾਂ ਵੱਲੋਂ ਚਲਾਏ ਬਚਾਅ ਕਾਰਜ ਦੌਰਾਨ ਔਰਤ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਮੀਂਹ ਦੇ ਪਾਣੀ ਨਾਲ ਭਰੇ ਬੇਸਮੈਂਟ ਵਿਚ ਜਾ ਡਿੱਗੀ। ਉਸ ਨੂੰ ਤੁਰੰਤ ਬੇਸਮੈਂਟ ਤੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਪ ਪੁਲਸ ਕਪਤਾਨ ਮਨੀਸ਼ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਅਪਾਰਟਮੈਂਟ ਦੇ ਤਿੰਨ ਮਾਲਕਾਂ ਮਹੇਸ਼ ਕੁਮਾਰ, ਵਿਨੋਦ ਕੁਮਾਰ ਅਤੇ ਪਵਨ ਕੁਮਾਰ ਖ਼ਿਲਾਫ਼ ਕਥਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ਜਗ ਬਾਣੀਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


DILSHER

Content Editor

Related News