ਔਰਤ ਨੂੰ CM ਯੋਗੀ ਅਤੇ PM ਮੋਦੀ ਦੀ ਤਾਰੀਫ਼ ਕਰਨੀ ਪੈ ਗਈ ਮਹਿੰਗੀ

Thursday, Aug 22, 2024 - 12:12 PM (IST)

ਔਰਤ ਨੂੰ CM ਯੋਗੀ ਅਤੇ PM ਮੋਦੀ ਦੀ ਤਾਰੀਫ਼ ਕਰਨੀ ਪੈ ਗਈ ਮਹਿੰਗੀ

ਅਯੁੱਧਿਆ- ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮੁਸਲਿਮ ਔਰਤ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਨੀ ਮਹਿੰਗੀ ਪੈ ਗਈ। ਔਰਤ ਦੇ ਪਤੀ ਨੇ ਉਸ ਨੂੰ ਇੰਨੀ ਵੱਡੀ ਸਜ਼ਾ ਦਿੱਤੀ, ਜੋ ਕਿ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਪਤੀ ਨੇ ਪਤਨੀ ਦੇ ਚਿਹਰੇ 'ਤੇ ਗਰਮ ਦਾਲ ਸੁੱਟ ਕੇ ਉਸ ਨੂੰ ਸਾੜਿਆ ਅਤੇ ਫਿਰ ਉਸ ਨੂੰ ਤਿੰਨ ਤਲਾਕ ਦੇ ਦਿੱਤਾ। 

ਕੀ ਹੈ ਪੂਰਾ ਮਾਮਲਾ

ਦਰਅਸਲ ਬਹਿਰਾਈਚ ਦੀ ਰਹਿਣ ਵਾਲੀ ਔਰਤ ਦਾ ਅਯੁੱਧਿਆ ਦੇ ਰਹਿਣ ਵਾਲੇ ਅਰਸ਼ਦ ਨਾਲ ਨਿਕਾਹ ਹੋਇਆ ਸੀ। ਨਿਕਾਹ ਮਗਰੋਂ ਔਰਤ ਜਦੋਂ ਅਯੁੱਧਿਆ ਆਈ ਤਾਂ ਉਸ ਨੇ ਇੱਥੋਂ ਦਾ ਮਾਹੌਲ ਵੇਖ ਕੇ ਮੁੱਖ ਮੰਤਰੀ ਯੋਗੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕਰ ਦਿੱਤੀ। ਇਸ ਤੋਂ ਗੁੱਸੇ ਵਿਚ ਆਏ ਔਰਤ ਦੇ ਪਤੀ ਨੇ ਉਸ ਨੂੰ ਸਿਰਫ਼ ਸਾੜਿਆ ਹੀ ਨਹੀਂ ਸਗੋਂ ਉਸ ਨੂੰ ਤਲਾਕ ਵੀ ਦੇ ਦਿੱਤਾ। ਹੁਣ ਪੀੜਤਾ ਅਯੁੱਧਿਆ ਅਤੇ ਬਹਿਰਾਈਚ ਦੋਹਾਂ ਜ਼ਿਲ੍ਹਿਆਂ ਦੀ ਪੁਲਸ ਤੋਂ ਕਾਰਵਾਈ ਦੀ ਫਰਿਆਦ ਕਰ ਰਹੀ ਹੈ ਪਰ ਹੁਣ ਤੱਕ ਮੁਕੱਦਮਾ ਦਰਜ ਨਹੀਂ ਹੋਇਆ ਹੈ। ਔਰਤ ਦੇ ਪਤੀ ਅਰਸ਼ਦ ਵਲੋਂ ਮੁੱਖ ਮੰਤਰੀ ਯੋਗੀ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਵੀ ਦੋਸ਼ ਲੱਗਾ ਹੈ।

PunjabKesari

ਪੀੜਤ ਔਰਤ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਪਿੰਡ ਦੀ ਰਹਿਣ ਵਾਲੀ ਸੀ, ਜਦੋਂ ਨਿਕਾਹ ਕਰ ਕੇ ਅਯੁੱਧਿਆ ਘੁੰਮੀ ਤਾਂ ਉਸ ਨੂੰ ਬਹੁਤ ਚੰਗਾ ਲੱਗਾ। ਇਸੇ ਵਜ੍ਹਾ ਤੋਂ ਉਸ ਨੇ ਆਪਣੇ ਪਤੀ ਅੱਗੇ ਯੋਗੀ ਅਤੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰ ਦਿੱਤੀ। ਤਾਰੀਫ਼ ਸੁਣ ਕੇ ਪਤੀ ਨੇ ਲੜਾਈ ਕੀਤੀ ਅਤੇ ਪਤਨੀ ਨੂੰ ਘਰੋਂ ਕੱਢ ਦਿੱਤਾ। ਜਦੋਂ ਸਮਝੌਤੇ ਮਗਰੋਂ ਔਰਤ ਵਾਪਸ ਸਹੁਰੇ ਘਰ ਆਈ ਤਾਂ ਅਰਸ਼ਦ ਨੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ ਅਤੇ ਉਸ ਨਾਲ ਕੁੱਟਮਾਰ ਕੀਤੀ। ਬਹੁਤ ਮੁਸ਼ਕਲ ਨਾਲ ਉਹ ਜਾਨ ਬਚਾ ਕੇ ਉੱਥੋਂ ਦੌੜੀ।


author

Tanu

Content Editor

Related News