ਉੱਤਰ ਪ੍ਰਦੇਸ਼ ’ਚ ‘ਬਲੈਕ ਫੰਗਸ’ ਨਾਲ ਜਨਾਨੀ ਦੀ ਮੌਤ, ਜਾਣੋ ਕਿਵੇਂ ਰਹਿਣਾ ਸਾਵਧਾਨ

Tuesday, May 25, 2021 - 12:48 PM (IST)

ਉੱਤਰ ਪ੍ਰਦੇਸ਼ ’ਚ ‘ਬਲੈਕ ਫੰਗਸ’ ਨਾਲ ਜਨਾਨੀ ਦੀ ਮੌਤ, ਜਾਣੋ ਕਿਵੇਂ ਰਹਿਣਾ ਸਾਵਧਾਨ

ਬਸਤੀ— ਉੱਤਰ ਪ੍ਰਦੇਸ਼ ਦੇ ਬਸਤੀ ਵਿਚ ਬਲੈਕ ਫੰਗਸ (ਮਿਊਕੋਰਮਾਈਕੋਸਿਸ) ਤੋਂ ਪੀੜਤ ਜਨਾਨੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਕੁਦਰਹਾ ਵਿਕਾਸ ਡਵੀਜ਼ਨ ਖੇਤਰ ਦੇ ਸ਼ਿਵਪੁਰ ਪਿੰਡ ਵਾਸੀ ਦੁਰਗਾਵਤੀ ਬਲੈਕ ਫੰਗਸ ਤੋਂ ਪੀੜਤ ਸੀ। ਦੁਰਗਾਵਤੀ ਨੂੰ ਇਲਾਜ ਲਈ ਲਖਨਊ ਦੇ ਕੇ. ਜੀ. ਐੱਮ. ਯੂ. ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਹਵਾ ’ਚ ਵੀ ਮੌਜੂਦ ਰਹਿੰਦੈ ਬਲੈਕ ਫੰਗਸ, ਲੱਛਣ ਨਜ਼ਰ ਆਉਂਦਿਆਂ ਹੀ ਕਰੋ ਡਾਕਟਰ ਨਾਲ ਸੰਪਰਕ

ਇਸ ਸਬੰਧ ਵਿਚ ਐਡੀਸ਼ਨਲ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਫਖਰੇ ਯਾਰ ਹੁਸੈਨ ਨੇ ਦੱਸਿਆ ਕਿ ਬਲੈਕ ਫੰਗਸ ਤੋਂ ਪੀੜਤ ਦੇ ਮੌਤ ਹੋਣ ਦੀ ਸੂਚਨਾ ਕੇ. ਜੀ. ਐੱਮ. ਯੂ. ਤੋਂ ਈ-ਮੇਲ ਜ਼ਰੀਏ ਰਿਪੋਰਟ ਪ੍ਰਾਪਤ ਹੋ ਗਈ ਹੈ।ਡਾਕਟਰ ਨੇ ਕਿਹਾ ਕਿ ਸਾਵਧਾਨੀ ਦੇ ਤੌਰ ’ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਵਿਚ ਬਲੈਕ ਫੰਗਸ ਤੋਂ ਪੀੜਤਾਂ ਦੀ ਗਿਣਤੀ 3 ਹੋ ਗਈ ਹੈ, ਇਸ ’ਚੋਂ 2 ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਸਾਵਧਾਨ! ਬਲੈਕ ਫੰਗਸ ਨਾਲ ਜਾ ਰਹੀ ਹੈ ਅੱਖਾਂ ਦੀ ਰੌਸ਼ਨੀ, ਪਛਾਣੋ ਇਸ ਦੇ ਲੱਛਣ ਅਤੇ ਬਚਾਅ ਕਰਨ ਦੇ ਢੰਗ

ਸਾਵਧਾਨੀ-

ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਸਾਵਧਾਨੀ ਵਰਤਣ ਅਤੇ ਸਾਫ਼-ਸਫ਼ਾਈ ਨਾਲ ਰਹੋ। ਭੀੜ ਅਤੇ ਬਜ਼ਾਰ ਵਿਚ ਜਾਣ ਤੋਂ ਬਚੋ। ਬਚਾਅ ਅਤੇ ਜਾਗਰੂਕਤਾ ਨਾਲ ਇਸ ’ਤੇ ਕਾਬੂ ਪਾਇਆ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਸਾਵਧਾਨ! ਦੇਸ਼ ’ਚ ਬਲੈਕ ਫੰਗਸ ਤੋਂ ਬਾਅਦ ਹੁਣ ਵ੍ਹਾਈਟ ਫੰਗਸ ਦੀ ਵੀ ਹੋਈ ਪੁਸ਼ਟੀ, ਸਰੀਰ ’ਤੇ ਇੰਝ ਕਰਦਾ ਹੈ ਐਟਕ


author

Tanu

Content Editor

Related News