ਦਰਦਨਾਕ ਹਾਦਸਾ: ਚੁੱਲ੍ਹੇ ਦੀ ਅੱਗ ਬਣੀ ਕਾਲ, ਮਾਂ ਸਣੇ ਜਿਊਂਦੇ ਸੜੇ 5 ਬੱਚੇ

Thursday, Jun 15, 2023 - 11:04 AM (IST)

ਦਰਦਨਾਕ ਹਾਦਸਾ: ਚੁੱਲ੍ਹੇ ਦੀ ਅੱਗ ਬਣੀ ਕਾਲ, ਮਾਂ ਸਣੇ ਜਿਊਂਦੇ ਸੜੇ 5 ਬੱਚੇ

ਕੁਸ਼ੀਨਗਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਉਰਦਹਾ ਪਿੰਡ 'ਚ ਇਕ ਝੌਂਪੜੀ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਇਕ ਹੀ ਪਰਿਵਾਰ ਦੇ 5 ਬੱਚਿਆਂ ਸਮੇਤ 6 ਲੋਕਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਘਟਨਾ ਬੁੱਧਵਾਰ ਦੇਰ ਰਾਤ ਉਸ ਸਮੇਂ ਹੋਈ, ਜਦੋਂ ਸੰਗੀਤਾ ਅਤੇ ਉਸ ਦੇ 5 ਬੱਚੇ ਚੁੱਲ੍ਹੇ 'ਚ ਲੱਗੀ ਅੱਗ ਨੂੰ ਚੰਗੀ ਤਰ੍ਹਾਂ ਬੁਝਾਏ ਬਿਨਾਂ ਘਰ 'ਚ ਸੌਂਣ ਚਲੇ ਗਏ। 

ਇਹ ਵੀ ਪੜ੍ਹੋ : ਲਾੜੀ ਦੀਆਂ ਸਹੇਲੀਆਂ ਨੇ ਮਜ਼ਾਕ 'ਚ ਪੁੱਛੇ ਸਵਾਲ ਤਾਂ ਰੋਣ ਲੱਗਾ ਲਾੜਾ, ਅੱਗੋਂ ਕੁੜੀ ਨੇ ਵੀ ਲਿਆ ਵੱਡਾ ਫ਼ੈਸਲਾ

ਚਿੰਗਾਰੀ ਕੱਪੜਿਆਂ 'ਤੇ ਡਿੱਗੀ ਅਤੇ ਅੱਗ ਦੀ ਲਪਟਾਂ ਨੇ ਜਲਦ ਹੀ ਪੂਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਤੋਂ ਬਚਣ ਲਈ ਕੋਈ ਜਗ੍ਹਾ ਨਹੀਂ ਬਚੀ। ਉਸ ਦਾ ਪਤੀ ਨਵਮੀ ਬਾਹਰ ਸੌਂ ਰਿਹਾ ਸੀ। ਮ੍ਰਿਤਕ ਸੰਗੀਤਾ ਦੀ ਉਮਰ 38 ਸਾਲ ਅਤੇ ਉਸ ਦੇ ਬੱਚਿਆਂ ਦੀ ਉਮਰ 10 ਤੋਂ ਇਕ ਸਾਲ ਦਰਮਿਆਨ ਸੀ। ਪੁਲਸ ਬੁਲਾਰੇ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ :  ਸ਼ਖ਼ਸ ਨੇ ਪਤਨੀ ਅਤੇ 3 ਧੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਕਰ ਲਈ ਖ਼ੁਦਕੁਸ਼ੀ


author

DIsha

Content Editor

Related News