ਜਦੋਂ ਘਰ ''ਚ ਸੀ. ਡੀ. ਰੱਖਣ ਦੇ ਬਹਾਨੇ ਆਏ ਵਿਅਕਤੀ ਨੇ ਮੰਦਬੁੱਧੀ ਲੜਕੀ ਨਾਲ ਕੀਤਾ ਬਲਾਤਕਾਰ

Monday, Jun 19, 2017 - 04:44 PM (IST)

ਜਦੋਂ ਘਰ ''ਚ ਸੀ. ਡੀ. ਰੱਖਣ ਦੇ ਬਹਾਨੇ ਆਏ ਵਿਅਕਤੀ ਨੇ ਮੰਦਬੁੱਧੀ ਲੜਕੀ ਨਾਲ ਕੀਤਾ ਬਲਾਤਕਾਰ

ਭਵਾਨੀਖੇੜਾ —ਹਰਿਆਣੇ ਦੇ ਇਸ ਖੇਤਰ ਦੇ ਪਿੰਡ ਅਲੱਖਪੁਰਾ 'ਚ ਮੰਦਬੁੱਧੀ ਲੜਕੀ ਨਾਲ ਕੀਤੇ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਸ਼੍ਰੀਭਗਵਾਨ ਨੇ ਦੱਸਿਆ ਕਿ ਪਿੰਡ ਅਲੱਖਪੁਰਾ ਦੀ ਮਹਿਲਾ ਰਾਮਬਤੇਰੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਬੀਤੇਂ ਦਿਨ ਸ਼ਨੀਵਾਰ ਨੂੰ ਖੇਤਾਂ 'ਚ ਕੰਮ ਲਈ ਗਈ ਤਾਂ ਪਿੰਡ ਦਾ ਹੀ 40 ਸਾਲਾਂ ਵਿਨੋਦ ਉਸ ਦੇ ਸੀ. ਡੀ. ਰੱਖਣ ਦੇ ਬਹਾਨੇ ਆਇਆ ਅਤੇ ਉਸ ਦੀ 24 ਸਾਲਾਂ ਮੰਦਬੁੱਧੀ ਬੇਟੀ ਨਾਲ ਬਲਾਤਕਾਰ ਕੀਤਾ। ਥਾਣਾ ਮੁੱਖੀ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਦੀ ਛਾਣਬੀਣ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ।


Related News