ਕੇਂਦਰ ਦੀ ਮਦਦ ਦੇ ਬਿਨਾਂ ਕਾਂਗਰਸ ਇਕ ਦਿਨ ਵੀ ਨਹੀਂ ਚਲਾ ਸਕਦੀ ਹਿਮਾਚਲ ਸਰਕਾਰ : ਨੱਢਾ

Friday, Oct 04, 2024 - 05:09 PM (IST)

ਕੇਂਦਰ ਦੀ ਮਦਦ ਦੇ ਬਿਨਾਂ ਕਾਂਗਰਸ ਇਕ ਦਿਨ ਵੀ ਨਹੀਂ ਚਲਾ ਸਕਦੀ ਹਿਮਾਚਲ ਸਰਕਾਰ : ਨੱਢਾ

ਸ਼ਿਮਲਾ (ਭਾਸ਼ਾ)- ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਕਾਂਗਰਸ ਕੇਂਦਰ ਦੀ ਮਦਦ ਦੇ ਬਿਨਾਂ ਇਕ ਦਿਨ ਵੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨਹੀਂ ਚਲਾ ਸਕਦੀ। ਬਿਲਾਸਪੁਰ 'ਚ ਭਾਜਪਾ ਦੀ ਰਾਜ ਇਕਾਈ ਵਲੋਂ ਆਯੋਜਿਤ ਕੀਤੇ ਗਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਨੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਮਾਲੀਆ ਘਾਟੇ ਦੀ ਗ੍ਰਾਂਟ ਵਜੋਂ 500 ਕਰੋੜ ਰੁਪਏ ਅਤੇ ਤਨਖਾਹ ਤੇ ਪੈਨਸ਼ਨ ਭੁਗਤਾਨ ਲਈ ਗ੍ਰਾਂਟ ਵਜੋਂ 800 ਕਰੋੜ ਰੁਪਏ ਦਿੰਦੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਖ-ਵੱਖ ਮੌਕਿਆਂ 'ਤੇ ਵੱਖ-ਵੱਖ ਗੱਲ ਕਰਦੇ ਹਨ। ਉਨ੍ਹਾਂ ਕਿਹਾ ਜਦੋਂ ਉਹ ਹਿਮਾਚਲ ਪ੍ਰਦੇਸ਼ 'ਚ ਅਤੇ ਚੋਣਾਂ ਦੌਰਾਨ ਬੋਲਦੇ ਹਨ ਤਾਂ ਕਹਿੰਦੇ ਹਨ ਰਾਜ ਨੂੰ ਕੇਂਦਰ ਤੋਂ ਕੁਝ ਨਹੀਂ ਮਿਲਦਾ, ਜਦੋਂ ਕਿ ਦੂਜੇ ਪਾਸੇ ਦਿੱਲੀ 'ਚ ਉਹ ਵਿੱਤੀ ਮਦਦ ਲਈ ਧੰਨਵਾਦ ਕਰਦੇ ਹਨ ਅਤੇ ਹੋਰ ਵੱਧ ਮਦਦ ਦੀ ਗੁਹਾਰ ਲਗਾਉਂਦੇ ਹਨ।''

ਉਨ੍ਹਾਂ ਕਿਹਾ,''ਕਾਂਗਰਸ ਹਿਮਾਚਲ ਪ੍ਰਦੇਸ਼ 'ਚ ਕੇਂਦਰ ਦੀ ਮਦਦ ਦੇ ਬਿਨਾਂ ਇਕ ਦਿਨ ਵੀ ਸਰਕਾਰ ਨਹੀਂ ਚਲਾ ਸਕਦੀ ਪਰ ਰਾਜ ਸਰਕਾਰ ਕੋਲ ਇਸ ਗੱਲ ਦਾ ਕੋਈ ਹਿਸਾਬ ਨਹੀਂ ਹੈ ਕਿ ਪੈਸਾ ਕਿੱਥੇ ਖਰਚ ਹੋ ਰਿਹਾ ਹੈ।'' ਨੱਢਾ ਨੇ ਕਹਿਾ ਕਿ ਇਸ ਤੰਬਰ 'ਚ ਪਹਿਲੀ ਤਾਰੀਖ਼ ਨੂੰ ਰਾਜ ਸਰਕਾਰ ਦੇ ਕਰਮਚਾਰੀਆਂ ਨੂੰ ਤਨਖਾਹ ਨਾ ਦੇ ਕੇ ਸੁੱਖੂ ਨੇ ਸਾਬਕਾ ਕਾਂਗਰਸ ਸਰਕਾਰਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ। ਉਨ੍ਹਾਂ ਨੇ ਇਸ ਨੂੰ ਮੌਜੂਦਾ ਸਰਕਾਰ ਦੀ ਸਭ ਤੋਂ ਵੱਡੀ ਆਫ਼ਤ ਦੱਸਿਆ। ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਸ਼ਾਸਿਤ ਰਾਜਾਂ 'ਚ ਨਸ਼ਾਖੋਰੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ 'ਚ 5,600 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤੀ ਮਾਮਲੇ 'ਚ ਕਾਂਗਰਸ ਆਗੂ ਸ਼ਾਮਲ ਪਾਇਆ ਗਿਆ। ਭਾਜਪਾ ਆਗੂ ਨੇ ਕਿਹਾ,''ਕਾਂਗਰਸ ਹੈ ਤਾਂ ਭ੍ਰਿਸ਼ਟਾਚਾਰ ਹੈ, ਕਾਂਗਰਸ (ਦਾ ਮਤਲਬ) ਅਪਰਾਧੀਕਰਨ ਅਤੇ ਕਮਿਸ਼ਨ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News