ਕਿਤੇ ਜਿੱਤ, ਕਿਤੇ ਹਾਰ

Tuesday, Nov 03, 2026 - 05:25 PM (IST)

ਕਿਤੇ ਜਿੱਤ, ਕਿਤੇ ਹਾਰ

28 ਅਕਤੂਬਰ ਨੂੰ 4 ਪ੍ਰਮੁੱਖ ਸੂਬਿਆਂ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ ਤੇ ਕਰਨਾਟਕ ’ਚ 28 ਵਿਧਾਨ ਪ੍ਰੀਸ਼ਦ ਸੀਟਾਂ ਲਈ ਚੋਣਾਂ ਹੋਈਆਂ ਸਨ। ਇਹ ਚੋਣਾਂ ਬੈਲਟ ਪੇਪਰਾਂ ਦੀ ਵਰਤੋਂ ਕਰ ਕੇ ਕਰਵਾਈਆਂ ਗਈਆਂ ਸਨ। ਸ਼ੁਰੂਆਤੀ ਰੁਝਾਨਾਂ ’ਚ ਕਾਂਗਰਸ ਅੱਗੇ ਵਿਖਾਈ ਦੇ ਰਹੀ ਸੀ ਤੇ ਭਾਜਪਾ ਇਸ ਦਾ ਮਜ਼ਾਕ ਉਡਾ ਰਹੀ ਸੀ

ਪਰ ਅੰਤਿਮ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਾਂਗਰਸ ਨੇ ਨਾਗਪੁਰ ਗ੍ਰੈਜੂਏਟ ਹਲਕੇ 'ਤੇ ਜਿੱਤ ਹਾਸਲ ਕੀਤੀ। ਇਸ ਜਿੱਤ ਨੇ ਵਿਰੋਧੀ ਧਿਰ ਨੂੰ ਮੌਕਾ ਦੇ ਦਿੱਤਾ ਕਿ ਉਹ ਭਾਜਪਾ ਦੀ ਜਲਦਬਾਜ਼ੀ ’ਚ ਮਨਾਈ ਗਈ ਜਿੱਤ ਦੇ ਜਸ਼ਨਾਂ ਨੂੰ ਉਲਟਾ ਉਸੇ ’ਤੇ ਪਾ ਦੇਵੇ।

ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਜਲਦਬਾਜ਼ੀ ਵਿਖਾਉਣ ਵਾਲੇ ਨੇਤਾ ਮਹਾਰਾਸ਼ਟਰ ’ਚ ਦੇਵੇਂਦਰ ਫੜਨਵੀਸ ਅਤੇ ਬਿਹਾਰ ’ਚ ਸਮਰਾਟ ਚੌਧਰੀ ਵੀ ਸਮੇਂ ਤੋਂ ਪਹਿਲਾਂ ਜਸ਼ਨ ਮਨਾਉਣ ਕਾਰਨ ਮੁਸੀਬਤ ’ਚ ਫਸ ਗਏ। ਫੜਨਵੀਸ ਨੇ ਐੱਮ. ਐੱਲ. ਸੀ. ਚੋਣਾਂ ਦੀ ਗਿਣਤੀ ਦੌਰਾਨ ਸੋਸ਼ਲ ਮੀਡੀਆ ’ਤੇ ਕਾਂਗਰਸ ਪ੍ਰਤੀ ਟਿੱਪਣੀ ਕੀਤੀ ਸੀ ਹਾਲਾਂਕਿ ਨਾਗਪੁਰ ਦੀ ਇਕ ਅਹਿਮ ਸੀਟ ’ਤੇ ਭਾਜਪਾ ਨੂੰ ਝਟਕਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪੋਸਟ ਡਿਲੀਟ ਕਰਨੀ ਪਈ।

ਬਿਹਾਰ ’ਚ ਇਕ ਹੋਰ ਮੋੜ ਆਇਆ। ਭਾਜਪਾ ਨੇ ਭਾਰੀ ਜਿੱਤ ਦਾ ਦਾਅਵਾ ਕਰਦੇ ਹੋਏ ਐਲਾਨ ਕੀਤਾ ਕਿ ਉਸ ਨੇ 8 ’ਚੋਂ 3 ਸੀਟਾਂ ਜਿੱਤੀਆਂ ਹਨ ਪਰ ਅੰਤਿਮ ਨਤੀਜਿਆਂ ਨੇ ਭਾਜਪਾ ਨੂੰ ਸਿਰਫ਼ 2 ਸੀਟਾਂ ਦਿੱਤੀਆਂ। ਰਾਜਦ ਨੇ ਵੀ 2 ਸੀਟਾਂ ਜਿੱਤੀਆਂ। ਜਨ ਸੁਰਾਜ ਪਾਰਟੀ ਨੇ ਇਕ, ਜਨਤਾ ਦਲ (ਯੂ) ਨੇ ਇਕ ਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਜਿੱਤੀਆਂ। ਭਾਜਪਾ ਦੀ ਭਾਰੀ ਜਿੱਤ ਦਾ ਜਸ਼ਨ ਮਨਾਉਣ ਵਾਲੇ ਸਮਰਾਟ ਚੌਧਰੀ ਨੂੰ ਹੁਣ ਆਪਣੇ ਜਲਦਬਾਜ਼ੀ ਵਾਲੇ ਦਾਅਵੇ ਨੂੰ ਸਪੱਸ਼ਟ ਕਰਨਾ ਪਿਆ ਹੈ।

ਇਹ ਘਟਨਾ ਇਕ ਅਸਹਿਜ ਸਵਾਲ ਖੜ੍ਹਾ ਕਰਦੀ ਹੈ। ਕੀ ਭਾਜਪਾ ਨੇਤਾਵਾਂ ਨੇ ਕਾਂਗਰਸ ਵਿਰੁੱਧ ਸਿਅਾਸੀ ਲਾਭ ਹਾਸਲ ਕਰਨ ਦੇ ਜੋਸ਼ ’ਚ ਨਤੀਜੇ ਆਉਣ ਤੋਂ ਪਹਿਲਾਂ ਹੀ ਜਿੱਤ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ?


author

Harpreet SIngh

Content Editor

Related News