ਸਿਸੋਦੀਆ ਰਾਜ ਸਭਾ ’ਚ ਜਾਣਗੇ?

Saturday, Mar 22, 2025 - 11:57 PM (IST)

ਸਿਸੋਦੀਆ ਰਾਜ ਸਭਾ ’ਚ ਜਾਣਗੇ?

ਨੈਸ਼ਨਲ ਡੈਸਕ- ਰਾਜਧਾਨੀ ’ਚ ਇਸ ਗੱਲ ਦੀ ਕਾਫ਼ੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਰੀਬੀ ਮਨੀਸ਼ ਸਿਸੋਦੀਆ ਨੂੰ ਹੁਣ ਪੰਜਾਬ ਤੋਂ ਰਾਜ ਸਭਾ ਭੇਜਿਆ ਜਾ ਸਕਦਾ ਹੈ।

ਕੇਜਰੀਵਾਲ ਨੂੰ ਰਾਜ ਸਭਾ ’ਚ ਭੇਜਣ ਦੀ ਯੋਜਨਾ ਲਗਭਗ ਨਾਕਾਮ ਹੋ ਗਈ ਹੈ। ਇਸ ਲਈ ਹੁਣ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸਿਸੋਦੀਆ ਨੂੰ ਰਾਜ ਸਭਾ ’ਚ ਭੇਜਿਆ ਜਾ ਸਕਦਾ ਹੈ। ਪਾਰਟੀ ਦੇ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੇ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਜਿੱਤ ਜਾਂਦੇ ਹਨ ਤਾਂ ਰਾਜ ਸਭਾ ਦੀ ਸੀਟ ਖਾਲੀ ਹੋ ਸਕਦੀ ਹੈ।

ਸਿਸੋਦੀਆ ਨੂੰ ਕੇਜਰੀਵਾਲ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ। ਉਹ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। ਸਿਸੋਦੀਆ ਵਿਰੁੱਧ ਸ਼ਰਾਬ ਘਪਲੇ ਨਾਲ ਸਬੰਧਤ ਮਾਮਲੇ ਦਰਜ ਹਨ ਤੇ ਉਹ ਜੇਲ ਵੀ ਜਾ ਚੁਕੇ ਹਨ।

ਉਹ ਇਸ ਸਮੇ ਲਗਭਗ ਸਿਆਸੀ ਬਨਵਾਸ ’ਚ ਹਨ। ਉਨ੍ਹਾਂ ਨੂੰ ਆਪਣੀ ਹੋਂਦ ਬਣਾਈ ਰੱਖਣ ਲਈ ਪਾਰਟੀ ਦੀ ਹਮਾਇਤ ਦੀ ਲੋੜ ਹੈ।

ਸੰਜੋਗ ਨਾਲ ਸਿਸੋਦੀਆ ਹੁਣ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਹਨ ਜੋ ਕੇਜਰੀਵਾਲ ਲਈ ਵੀ ਅਹਿਮ ਹੈ। ਹਾਲਾਂਕਿ ‘ਆਪ’ ਦੇ ਸੂਤਰ ਇਸ ਬਾਰੇ ਚੁੱਪ ਹਨ ਕਿਉਂਕਿ ਇਸ ਨਾਲ ‘ਆਪ’ ਦੀ ਪੰਜਾਬ ਇਕਾਈ ’ਚ ਉਲਝਨਾਂ ਪੈਦਾ ਹੋ ਸਕਦੀਆਂ ਹਨ।


author

Rakesh

Content Editor

Related News