ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ

Thursday, Dec 11, 2025 - 04:56 PM (IST)

ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ

ਨਵੀਂ ਦਿੱਲੀ- ਰਾਜ ਸਭਾ ਦੀ ਕਾਰਵਾਈ ਵੀਰਵਾਰ ਨੂੰ ਦੁਪਹਿਰ 4 ਵਜੇ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਉੱਚ ਸਦਨ ਦੀ ਕਾਰਵਾਈ ਮੁਲਤਵੀ ਕੀਤੇ ਜਾਣ ਤੋਂ ਕਰੀਬ 5 ਮਿੰਟ ਪਹਿਲੇ ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਇਕ ਪ੍ਰਾਰਥਨਾ ਸਭਾ ਹੈ, ਜਿਸ 'ਚ ਸ਼ਾਮਲ ਹੋਣ ਲਈ ਵੱਖ-ਵੱਖ ਦਲਾਂ ਦੇ ਸੰਸਦ ਮੈਂਬਰਾਂ ਨੇ ਅਪੀਲ ਕੀਤੀ ਹੈ। ਉਨ੍ਹਾਂ ਨੇ ਪ੍ਰਸਤਾਵ ਕੀਤਾ ਕਿ ਸਦਨ ਦੀ ਕਾਰਵਾਈ ਅੱਜ ਦੁਪਹਿਰ 4 ਵਜੇ ਤੱਕ ਚਲਾ ਕੇ ਮੁਲਤਵੀ ਕਰ ਦਿੱਤੀ ਜਾਵੇ।

ਸਦਨ ਨੇ ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਰਿਜਿਜੂ ਨੇ ਐਲਾਨ ਕੀਤਾ ਕਿ ਚੋਣ ਸੁਧਾਰਾਂ 'ਤੇ ਸਦਨ 'ਚ ਹੋ ਰਹੀ ਚਰਚਾ ਸੋਮਵਾਰ ਨੂੰ ਜਾਰੀ ਰਹੇਗੀ। ਇਸ ਦੌਰਾਨ ਕਿਸੇ ਮੈਂਬਰ ਨੇ ਸ਼ੁੱਕਰਵਾਰ ਨੂੰ ਚੋਣ ਸੁਧਾਰਾਂ 'ਤੇ ਬਾਕੀ ਚਰਚਾ ਕਰਵਾਉਣ ਦੀ ਗੱਲ ਕੀਤੀ ਤਾਂ ਰਿਜਿਜੂ ਨੇ ਕਿਹਾ ਕਿ ਕੱਲ੍ਹ ਗੈਰ-ਸਰਕਾਰੀ ਕੰਮਕਾਜ ਪ੍ਰਸਤਾਵਿਤ ਹੈ। ਉਨ੍ਹਾਂ ਕਿਹਾ ਕਿ ਚੋਣ ਸੁਧਾਰਾਂ 'ਤੇ ਬਾਕੀ ਚਰਚਾ ਸੋਮਵਾਰ ਦੁਪਹਿਰ 1 ਵਜੇ ਤੋਂ ਹੋਵੇਗੀ।


author

DIsha

Content Editor

Related News