ਕੀ ਸ਼੍ਰਿੰਗਲਾ ਨੂੰ ਮਿਲੇਗੀ ਵੱਡੀ ਭੂਮਿਕਾ?

Tuesday, Sep 02, 2025 - 11:32 PM (IST)

ਕੀ ਸ਼੍ਰਿੰਗਲਾ ਨੂੰ ਮਿਲੇਗੀ ਵੱਡੀ ਭੂਮਿਕਾ?

ਨੈਸ਼ਨਲ ਡੈਸਕ- ਨਰਮ ਸੁਭਾਅ ਵਾਲੇ ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਰਾਜ ਸਭਾ ਲਈ ਅਾਪਣੀ ਨਾਮਜ਼ਦਗੀ ਨਾਲ ਕੂਟਨੀਤੀ ਨੂੰ ਰਾਜਨੀਤੀ ’ਚ ਬਦਲ ਦਿੱਤਾ ਹੈ। ਇਸ ਨੂੰ ਭਾਜਪਾ ਵੱਲੋਂ ਉਨ੍ਹਾਂ ਨੂੰ ਇਕ ਵੱਡੀ ਭੂਮਿਕਾ ਲਈ ਤਿਆਰ ਕਰਨ ਵੱਲ ਪਹਿਲਾ ਕਦਮ ਮੰਨਿਆ ਜਾ ਰਿਹਾ ਹੈ।

ਰਾਜ ਸਭਾ ਲਈ ਮੋਦੀ ਦੀ ਨਿੱਜੀ ਪਸੰਦ ਸ਼੍ਰਿੰਗਲਾ ਨੇ ਉਮੀਦ ਜਤਾਈ ਕਿ ਅਮਰੀਕਾ ਨਾਲ ਸੰਕਟ ਹੱਲ ਹੋ ਜਾਵੇਗਾ। ਦਾਰਜੀਲਿੰਗ ਦੇ ਰਹਿਣ ਵਾਲੇ ਸ਼੍ਰਿੰਗਲਾ ਨੂੰ ਇਕ ਵਾਰ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਲੜਨ ਦਾ ਪ੍ਰਸਤਾਵ ਦਿੱਤਾ ਸੀ ਪਰ ਉਹ ਮੌਜੂਦਾ ਸੰਸਦ ਮੈਂਬਰ ਰਾਜੂ ਬਿਸਟਾ ਤੋਂ ਹਾਰ ਗਏ ਸਨ।

ਵਧੇਰੇ ਨੌਕਰਸ਼ਾਹ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ, ਦੇ ਉਲਟ ਉਹ ਗਾਇਬ ਨਹੀਂ ਹੋਏ। ਇਸ ਦੀ ਬਜਾਏ ਉਨ੍ਹਾਂ ਆਪਣੇ ਸਥਾਨਕ ਸੰਪਰਕ ਨੂੰ ਜ਼ਿੰਦਾ ਰੱਖਿਆ। ਯੁਵਾ ਪ੍ਰੋਗਰਾਮ ਸ਼ੁਰੂ ਕੀਤੇ, ਚਾਹ ਦੇ ਬਾਗਾਂ ਦੇ ਰੋਜ਼ੀ-ਰੋਟੀ ਦੇ ਮੁੱਦਿਆਂ ਨੂੰ ਉਠਾਇਆ ਅਤੇ ਜੀ. ਟੀ. ਏ. ਨਾਲ ਇਕ ਯੂ. ਪੀ. ਐਸ. ਸੀ. ਕੋਚਿੰਗ ਸੈਂਟਰ ਸਥਾਪਤ ਕੀਤਾ।

ਦਿੱਲੀ ’ਚ ਉਨ੍ਹਾਂ ਦੀ ਨਾਮਜ਼ਦਗੀ ਨੂੰ ਭਾਜਪਾ ਵੱਲੋਂ 2029 ਲਈ ਇਕ ਉਮੀਦਵਾਰ ਤਿਆਰ ਕਰਨ ਦੀ ਯੋਜਨਾ ਵਜੋਂ ਵੀ ਦੇਖਿਆ ਜਾ ਰਿਹਾ ਹੈ-ਇਕ ਅਜਿਹਾ ਉਮੀਦਵਾਰ ਜੋ ਪੁਰਾਣੇ ਗੋਰਖਾਲੈਂਡ ਦੇ ਬੋਝ ਤੋਂ ਮੁਕਤ ਹੈ।

ਪਹਾੜਾਂ ’ਚ ਉਨ੍ਹਾਂ ਉਮੀਦਾਂ ਜਗਾਈਆਂ ਹਨ ਕਿ ਲੰਬੇ ਸਮੇਂ ਤੋਂ ਲਟਕ ਰਹੇ ਵਾਅਦੇ (11 ਗੋਰਖਾ ਗਰੁੱਪਾਂ ਨੂੰ ਕਬਾਇਲੀ ਦਰਜਾ ਦੇਣਾ ਤੇ ਇਕ ਸਥਾਈ ਸਿਆਸੀ ਹੱਲ ਲੱਭਣਾ) ਅਾਖਰ ਧਿਅਾਨ ਖਿਚ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਇਕ ‘ਰਣਨੀਤਕ ਚਿੰਤਕ’ ਦੱਸਿਆ ਹੈ।

ਅਜੇ ਸ਼੍ਰਿੰਗਲਾ ਨਾਮਜ਼ਦ ਸੰਸਦ ਮੈਂਬਰ ਵਜੋਂ ਸੰਸਦ ’ਚ ਦਾਖਲ ਹੋ ਰਹੇ ਹਨ ਪਰ ਉਨ੍ਹਾਂ ਦੀ ਸਿਆਸੀ ਸਕ੍ਰਿਪਟ ਸਪੱਸ਼ਟ ਤੌਰ ’ਤੇ ਅਧੂਰੀ ਹੈ। ਦਾਰਜੀਲਿੰਗ ਉਨ੍ਹਾਂ ਦੇ ਲਾਂਚਪੈਡ ਵਜੋਂ ਹੈ।

ਉਨ੍ਹਾਂ ਲੋਕਾਂ ਦੀ ਕੋਈ ਕਮੀ ਨਹੀਂ ਹੈ ਜੋ ਅੰਦਾਜ਼ਾ ਲਾ ਰਹੇ ਹਨ ਕਿ ਉਹ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਥਾਂ ਲੈ ਸਕਦੇ ਹਨ ਕਿਉਂਕਿ ਜੈਸ਼ੰਕਰ ਨੇ ਅਮਰੀਕਾ ਨਾਲ ਆਪਣੇ ਸੌਦਿਆਂ ਕਾਰਨ ਸਰਕਾਰ ਨੂੰ ਨਿਰਾਸ਼ ਕੀਤਾ ਹੈ। ਉਹ ਅਮਰੀਕਾ ਦੇ ਇਕੱਲੇ ਇੰਚਾਰਜ ਹਨ ਜਦੋਂ ਕਿ ਅਜੀਤ ਡੋਭਾਲ ਚੀਨ ਨਾਲ ਸਰਹੱਦੀ ਗੱਲਬਾਤ ਨੂੰ ਸੰਭਾਲ ਰਹੇ ਹਨ।

ਜੈਸ਼ੰਕਰ ਨੇ ਮੋਦੀ ਦੇ ਤਾਜ਼ਾ ਚੀਨ ਤੇ ਜਾਪਾਨ ਦੇ ਦੌਰਿਆਂ ’ਚ ਸ਼ਿਰਕਤ ਨਹੀਂ ਕੀਤੀ, ਜਿਸ ਨਾਲ ਬਹੁਤ ਸਾਰੀਆਂ ਅਫਵਾਹਾਂ ਉੱਡੀਆਂ ਪਰ ਨਾਮਜ਼ਦ ਸੰਸਦ ਮੈਂਬਰਾਂ ਨੂੰ ਘੱਟ ਹੀ ਮੰਤਰੀ ਵਜੋਂ ਨਿਯੁਕਤ ਕੀਤਾ ਜਾਂਦਾ ਹੈ।


author

Rakesh

Content Editor

Related News