ਕੀ ਹਾਰ ''ਤੇ ਅਸਤੀਫਾ ਦੇਣਗੇ ਰਾਹੁਲ? CWC ਦੀ ਬੈਠਕ ''ਚ ਹੋਵੇਗਾ ਫੈਸਲਾ
Saturday, May 25, 2019 - 01:44 AM (IST)

ਨਵੀਂ ਦਿੱਲੀ— 2014 ਤੋਂ ਬਾਅਦ 2019 'ਚ ਕਾਂਗਰਸ ਦੀ ਕਰਾਰੀ ਹਾਰ। ਬਤੌਰ ਸੰਸਦ ਮੈਂਬਰ ਅਮੇਠੀ ਤੋਂ ਕਾਂਗਰਸ ਪ੍ਰਧਾਨ ਰਾਹੁਲ ਦੀ ਹਾਰ ਤੋਂ ਬਾਅਦ ਕਾਂਗਰਸ ਦੀ ਫੈਸਲਾ ਲੈਣ ਵਾਲੀ ਸਭ ਤੋਂ ਵੱਡੀ ਕਾਰਜਕਾਰੀ ਕਮੇਟੀ ਦੀ ਬੈਠਕ ਹੋਣ ਵਾਲੀ ਹੈ। ਸੂਤਰਾਂ ਮੁਤਾਬਕ ਇਸ ਬੈਠਕ 'ਚ ਹਾਰ 'ਤੇ ਚਰਚਾ ਹੋਵੇਗੀ ਹੀ, ਨਾਲ ਹੀ ਖੁਦ ਰਾਹੁਲ ਪ੍ਰਧਾਨ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕਰਨ ਵਾਲੇ ਹਨ। ਦਰਅਸਲ ਰਾਹੁਲ ਅਕਸਰ ਜਵਾਬਦੇਹੀ ਦੀ ਗੱਲ ਕਰਦੇ ਆਏ ਹਨ। ਅਜਿਹੇ 'ਚ ਪਾਰਟੀ ਤੇ ਅਮੇਠੀ 'ਚ ਖੁਦ ਦੀ ਹਾਰ ਤੋਂ ਰਾਹੁਲ ਦਬਾਅ 'ਚ ਹਨ।
ਸੂਤਰਾਂ ਮੁਤਾਬਕ ਰਾਹੁਲ 23 ਮਈ ਨੂੰ ਹਾਰ ਤੋਂ ਬਾਅਦ ਸੋਨੀਆ ਗਾਂਧੀ ਨਾਲ ਅਸਤੀਫਾ ਦੇਣ ਦੀ ਪੇਸ਼ਕਸ਼ ਕਰ ਚੁੱਕੇ ਸਨ। ਉਹ ਵੀਰਵਾਰ ਸ਼ਾਮ ਦੀ ਪ੍ਰੈਸ ਕਾਨਫਰੰਸ 'ਚ ਬਕਾਇਦਾ ਐਲਾਨ ਵੀ ਕਰਨ ਵਾਲੇ ਸਨ ਪਰ ਸੋਨੀਆ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਤੋਂ ਸਲਾਹ ਮਸ਼ਵਰਾ ਕਰ ਰਾਹੁਲ ਨੂੰ ਸਮਝਾਇਆ ਕਿ ਉਹ ਪਾਰਟੀ ਪ੍ਰਧਾਨ ਹਨ, ਇਸ ਲਈ ਜੋ ਕਹਿਣਾ-ਕਰਨਾ ਹੈ ਉਹ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਕਰਨ। ਇਸ ਤੋਂ ਬਾਅਦ ਰਾਹੁਲ ਮੰਨ ਗਏ, ਇਸ ਲਈ ਅਸਤੀਫੇ ਦੇ ਸਵਾਲ 'ਤੇ ਰਾਹੁਲ ਬੋਲੇ ਕਿ ਇਹ ਮੇਰੇ ਕਾਰਜਕਾਰੀ ਕਮੇਟੀ ਦੇ ਵਿਚਕਾਰ ਦਾ ਮਾਮਲਾ ਹੈ।