‘ਕੋਰੋਨਾ ਕਾਲ'' ''ਚ ਮਨੁੱਖ ਅਤੇ ਕੁਦਰਤ ਨਾਲ ਇਕਸੁਰਤਾ ''ਚ ਰਹਿਣਾ ਹੋਵੇਗਾ: ਉਪ ਰਾਸ਼ਟਰਪਤੀ

Monday, May 18, 2020 - 07:43 PM (IST)

‘ਕੋਰੋਨਾ ਕਾਲ'' ''ਚ ਮਨੁੱਖ ਅਤੇ ਕੁਦਰਤ ਨਾਲ ਇਕਸੁਰਤਾ ''ਚ ਰਹਿਣਾ ਹੋਵੇਗਾ: ਉਪ ਰਾਸ਼ਟਰਪਤੀ

ਨਵੀਂ ਦਿੱਲੀ (ਭਾਸ਼ਾ) - ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਸੋਮਵਾਰ ਨੂੰ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਨਾਲ ਰਹਿਣਾ ਸਿੱਖਣਾ ਹੋਵੇਗਾ ਅਤੇ ਮਹਾਮਾਰੀ ਨਾਲ ਮਿਲੇ ਸਬਕ 'ਤੇ ਆਧਾਰਿਤ ਜ਼ਿੰਦਗੀ ਦੇ ਨਵੇਂ ਤਰੀਕੇ ਅਪਨਾਉਣੇ ਹੋਣਗੇ। ਕੋਰੋਨਾ ਵਾਇਰਸ ਕਾਰਨ ਲਾਕਡਾਊਨ 31 ਮਈ ਤੱਕ ਵਧਾਏ ਜਾਣ ਦੇ ਇੱਕ ਦਿਨ ਬਾਅਦ ਨਾਇਡੂ ਨੇ ਫੇਸਬੁੱਕ ਪੋਸਟ 'ਚ ‘‘ਕੋਰੋਨਾ ਕਾਲ 'ਚ ਤਣਾਅ ਅਤੇ ਚਿੰਤਾ ਛੱਡਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਨਾਇਡੂ ਨੇ ਕਿਹਾ ਕਿ ਜ਼ਿੰਦਗੀ ਨੂੰ ਅਲਗ-ਥਲਗ ਹੋ ਕੇ ਨਹੀਂ ਗੁਜਾਰਿਆ ਜਾ ਸਕਦਾ ਹੈ ਅਤੇ ‘‘ਵਾਇਰਸ ਦੇ ਪ੍ਰਸਾਰ ਨੇ ਜ਼ਿੰਦਗੀ ਦੇ ਅੰਤਰ-ਸਬੰਧਾਂ ਨੂੰ ਉਜਾਗਰ ਕੀਤਾ ਹੈ।‘‘ ਉਨ੍ਹਾਂ ਕਿਹਾ, ‘‘ਚਾਹੇ ਬੀਮਾਰੀ ਹੋਵੇ ਜਾਂ ਅਰਥਵਿਵਸਥਾ, ਕਿਸੇ ਇੱਕ ਵਿਅਕਤੀ ਨੂੰ ਕਿਤੇ ਪ੍ਰਭਾਵਿਤ ਕਰਣ ਵਾਲੀ ਚੀਜ਼ ਹਰ ਕਿਸੇ ਨੂੰ ਹਰ ਜਗ੍ਹਾ ਪ੍ਰਭਾਵਿਤ ਕਰਦੀ ਹੈ।‘‘ ‘‘ਕੋਰੋਨਾ ਤੋਂ ਪਹਿਲਾਂ ਦੀ ਜ਼ਿੰਦਗੀ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਆਪਣੀ ਖੁਸ਼ੀ ਅਤੇ ਸੰਸਾਰਿਕ ਉਪਲੱਬਧੀਆਂ ਹਾਸਲ ਕਰਣ ਲਈ ਲੋਕ ਵੱਖ ਹੋਣ ਲੱਗੇ ਸਨ।‘‘ ‘‘ਕੋਰੋਨਾ ਤੋਂ ਬਾਅਦ ਦੇ ਜੀਵਨ ਬਾਰੇ ਉਨ੍ਹਾਂ ਕਿਹਾ ਕਿ ਇਸ ਨੇ ਇਕੱਲਾ ਜੀਵਨ ਬਤੀਤ ਕਰਣ ਦੇ ਸਿੱਧਾਂਤਾਂ ਨੂੰ ਤੋੜ ਦਿੱਤਾ ਹੈ ਅਤੇ ਕੁਦਰਤ ਅਤੇ ਮਨੁੱਖ ਨਾਲ ਇਕਸੁਰ ਵਿਵਸਥਾ 'ਚ ਰਹਿਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ।

 


author

Inder Prajapati

Content Editor

Related News