ਆਰਥਿਕ ਤੰਗੀ ਦੇ ਦੁੱਖੋਂ ਇਕੋ ਪਰਿਵਾਰ ਦੇ 3 ਮੈਂਬਰਾਂ ਨੇ ਛੱਡੀ ਦੁਨੀਆ

Monday, Sep 07, 2026 - 04:11 PM (IST)

ਆਰਥਿਕ ਤੰਗੀ ਦੇ ਦੁੱਖੋਂ ਇਕੋ ਪਰਿਵਾਰ ਦੇ 3 ਮੈਂਬਰਾਂ ਨੇ ਛੱਡੀ ਦੁਨੀਆ

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ ’ਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਗੋਦਾਵਰੀ ਨਦੀ ’ਚ ਛਾਲ ਮਾਰਨ ਵਾਲੇ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਡੁੱਬਣ ਨਾਲ ਮੌਤ ਹੋ ਗਈ, ਜਦਕਿ ਇਕ ਔਰਤ ਨੂੰ ਮਛੇਰਿਆਂ ਦੀ ਚੌਕਸੀ ਨਾਲ ਸੁਰੱਖਿਅਤ ਬਚਾਅ ਲਿਆ ਗਿਆ। ਇਹ ਘਟਨਾ ਸ਼ਨੀਵਾਰ ਨੂੰ ਚਿੰਚੀਨਾੜਾ ਪਿੰਡ ’ਚ ਵਾਪਰੀ, ਜਦੋਂ ਇਕ ਪਰਿਵਾਰ ਦੇ 4 ਮੈਂਬਰਾਂ ਪਤੀ, ਪਤਨੀ, ਉਨ੍ਹਾਂ ਦੇ ਇਕ ਪੁੱਤਰ ਅਤੇ ਇਕ ਧੀ ਨੇ ਪੁਲ ਤੋਂ ਨਦੀ ’ਚ ਛਾਲ ਮਾਰ ਦਿੱਤੀ।

ਨੇੜੇ ਮੌਜੂਦ ਮਛੇਰਿਆਂ ਦੀ ਨਜ਼ਰ ਉਨ੍ਹਾਂ ’ਤੇ ਪਈ ਅਤੇ ਉਨ੍ਹਾਂ ਨੇ ਔਰਤ ਐੱਨ. ਪਦਮਿਨੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ, ਉਨ੍ਹਾਂ ਦੇ ਪਤੀ ਨੰਬੂਰੀ ਸ਼੍ਰੀਨਿਵਾਸ (45), ਪੁੱਤਰ ਵੇਂਕਟ ਈਸ਼ਵਰ (16) ਅਤੇ ਧੀ ਨਿਤਿਆਸ਼੍ਰੀ (12) ਦੀਆਂ ਲਾਸ਼ਾਂ ਐਤਵਾਰ ਨੂੰ ਨਦੀ ’ਚੋਂ ਬਰਾਮਦ ਕੀਤੀਆਂ ਗਈਆਂ। ਇਹ ਪਰਿਵਾਰ ਤਾਨੁਕੂ ਕਸਬੇ ਦਾ ਰਹਿਣ ਵਾਲਾ ਸੀ, ਜਿੱਥੇ ਸ਼੍ਰੀਨਿਵਾਸ ਇਕ ਕਰਿਆਨੇ ਦੀ ਦੁਕਾਨ ਚਲਾਉਂਦੇ ਸਨ।


author

Harpreet SIngh

Content Editor

Related News