ਮੁਫ਼ਤ ਦੀ ਬਿਰਿਆਨੀ ਪਿੱਛੇ ਪਾਗਲ ਹੋਏ ਲੋਕ ! ਇਕ-ਦੂਜੇ ''ਤੇ ਜਾ ਚੜ੍ਹੇ, ਵੀਡੀਓ ਵਾਇਰਲ
Thursday, Aug 06, 2026 - 03:34 PM (IST)
ਕਾਨਪੁਰ : ਜ਼ਿਲ੍ਹੇ ਦੇ ਬਿਲਹੌਰ ਥਾਣਾ ਖੇਤਰ ਵਿੱਚ ਸਥਿਤ ਮਕਣਪੁਰ ਤੋਂ ਇੱਕ ਅਜੀਬ ਅਤੇ ਹਫੜਾ-ਦਫੜੀ ਮਾਹੌਲ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਚੇਹਲਮ ਦੇ ਜਸ਼ਨ ਦੌਰਾਨ ਮੁਫ਼ਤ ਬਿਰਿਆਨੀ ਵੰਡਣ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਸੋਸ਼ਲ ਮੀਡੀਆ 'ਤੇ ਇਸ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੋਕ ਮੁਫ਼ਤ ਦੀ ਬਿਰਿਆਨੀ ਖਾਣ ਲਈ ਇੱਕ ਦੂਜੇ 'ਤੇ ਡਿੱਗਦੇ ਅਤੇ ਲੜਦੇ ਹੋਏ ਦਿਖਾਈ ਦੇ ਰਹੇ ਹਨ।
ਪੜ੍ਹੋ ਇਹ ਵੀ - ਭਾਰਤ 'ਚ 2 ਵਾਰ ਲੱਗੇ ਭੂਚਾਲ ਦੇ ਝਟਕੇ, ਹਿਲ ਗਿਆ ਇਹ ਪੂਰਾ ਸੂਬਾ, ਘਰਾਂ ਤੋਂ ਬਾਹਰ ਦੌੜੇ ਲੋਕ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੇਹਲੁਮ ਦੇ ਤਾਜੀਏਦਾਰ ਅਤੇ ਸਥਾਨਕ ਵਰਕਰ ਲੋਕਾਂ ਲਈ ਇੱਕ ਕੜਾਹੀ ਵਿੱਚ ਬਿਰਿਆਨੀ ਤਿਆਰ ਕਰਵਾ ਕੇ ਵੰਡੀ ਜਾ ਰਹੀ ਸੀ। ਦੇਰ ਰਾਤ ਨੂੰ ਮੁੰਡਿਆਂ ਅਤੇ ਨੌਜਵਾਨਾਂ ਦੀ ਇੱਕ ਵੱਡੀ ਭੀੜ ਅਚਾਨਕ ਉੱਥੇ ਇਕੱਠੀ ਹੋ ਗਈ। ਇਸ ਦੌਰਾਨ ਜਿਵੇਂ ਹੀ ਭੀੜ ਬੇਕਾਬੂ ਹੋਈ, ਬਿਰਿਆਨੀ ਵੰਡ ਰਹੇ ਕਾਮੇ ਧੱਕਾ-ਮੁੱਕੀ ਤੋਂ ਡਰਦੇ ਹੋਏ ਪਿੱਛੇ ਹਟ ਗਏ। ਹਫੜਾ-ਦਫੜੀ ਵਿੱਚ ਸਟੈਂਡ 'ਤੇ ਪਿਆ ਬਿਰਿਆਨੀ ਦਾ ਵੱਡਾ ਭਾਂਡਾ ਅਚਾਨਕ ਜ਼ਮੀਨ 'ਤੇ ਡਿੱਗ ਪਿਆ। ਦੇਗ ਦੇ ਹੇਠਾਂ ਡਿੱਗਦੇ ਸਾਰ ਮਾਹੌਲ ਹੋਰ ਜ਼ਿਆਦਾ ਖ਼ਰਾਬ ਹੋ ਗਿਆ।
ਪੜ੍ਹੋ ਇਹ ਵੀ - ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ: Study ਤੇ ਨੌਕਰੀ ਹੋਈ ਔਖੀ, ਜਾਣੋ ਵਜ੍ਹਾ
कानपुर के बिल्हौर स्थित मकनपुर दरगाह शरीफ में चेहल्लुम के दौरान बिरयानी वितरण को लेकर हंगामा हो गया। ताजिए ठंडे होने के बाद बिरयानी बांटी जा रही थी, इसी दौरान बड़ी संख्या में युवकों की भीड़ जुट गई और बिरयानी लेने को लेकर छीना-झपटी शुरू हो गई।
— Shantanu Tripathi (@Shantanu_media) August 5, 2026
बेकाबू भीड़ को देखकर बिरयानी बांट… pic.twitter.com/Minl2NDwy4
ਲੋਕ ਜ਼ਮੀਨ 'ਤੇ ਡਿੱਗੀ ਬਿਰਿਆਨੀ ਨੂੰ ਇਕੱਠਾ ਕਰਨ ਲਈ ਇਕ ਦੂਜੇ 'ਤੇ ਚੜ੍ਹ ਗਏ। ਬਿਰਿਆਨੀ ਨੂੰ ਲੈ ਕੇ ਹੋਈ ਲੜਾਈ ਅਤੇ ਝੜਪ ਵਿਚ ਬਹੁਤ ਸਾਰੇ ਨੌਜਵਾਨਾਂ ਦੇ ਕੱਪੜੇ ਗੰਦੇ ਹੋ ਗਏ ਅਤੇ ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਘਟਨਾ ਦੀ ਵੀਡੀਓ ਨੂੰ ਲੋਕ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸਾਂਝਾ ਕਰ ਰਹੇ ਹਨ, ਜਿਸ ਨਾਲ ਸਮਾਗਮ ਵਿੱਚ ਭੀੜ ਪ੍ਰਬੰਧਨ ਅਤੇ ਸੁਰੱਖਿਆ ਪ੍ਰਬੰਧਾਂ ਦੇ ਮਾੜੇ ਪ੍ਰਬੰਧਾਂ ਦਾ ਪਰਦਾਫਾਸ਼ ਹੋ ਰਿਹਾ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਸਥਾਨਕ ਪੁਲਸ ਜਾਂ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸੇ ਗੰਭੀਰ ਸੱਟ ਜਾਂ ਅਧਿਕਾਰਤ ਕਾਨੂੰਨੀ ਕਾਰਵਾਈ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਪੜ੍ਹੋ ਇਹ ਵੀ - ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
