ਯੋਗੀ ਨੇ ਟਵਿੱਟਰ ''ਤੇ ਮਹਾਰਥੀਆਂ ਨੂੰ ਹਰਾਇਆ- ਮੋਦੀ

Friday, Jan 12, 2018 - 02:34 PM (IST)

ਯੋਗੀ ਨੇ ਟਵਿੱਟਰ ''ਤੇ ਮਹਾਰਥੀਆਂ ਨੂੰ ਹਰਾਇਆ- ਮੋਦੀ

ਨੋਇਡਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦਰਮਿਆਨ ਟਵਿੱਟਰ 'ਤੇ ਚੱਲ ਰਹੀ ਜੰਗ 'ਤੇ ਸ਼ੁੱਕਰਵਾਰ ਨੂੰ ਚੁਟਕੀ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਮਹਾਰਥੀਆਂ ਨੂੰ ਹਰਾ ਰੱਖਿਆ ਹੈ। ਉੱਤਰ ਪ੍ਰਦੇਸ਼ 'ਚ ਗੌਤਮ ਬੁੱਧ ਨਗਰ ਜ਼ਿਲੇ ਦੇ ਨੋਇਡਾ 'ਚ ਰਾਸ਼ਟਰੀ ਯੂਥ ਦਿਵਸ ਮੌਕੇ ਯੂਥ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਯੋਗੀ ਆਦਿੱਤਿਯਨਾਥ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਨੌਜਵਾਨ ਅਤੇ ਊਰਜਾਵਾਨ ਮੁੱਖ ਮੰਤਰੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਨੌਜਵਾਨ ਅਤੇ ਊਰਜਾਵਾਨ ਮੁੱਖ ਮੰਤਰੀ ਯੋਗੀ ਅੱਜ-ਕੱਲ ਟਵਿੱਟਰ 'ਤੇ ਖੇਡ ਰਹੇ ਹਨ। ਕਰਨਾਟਕ 'ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਰਾਜ 'ਚ ਸੱਤਾ 'ਚ ਆਉਣ ਲਈ ਹੁਣ ਤੋਂ ਪ੍ਰਚਾਰ 'ਚ ਜੁਟ ਗਈ ਹੈ ਅਤੇ ਇਸੇ ਸਿਲਸਿਲੇ 'ਚ ਯੋਗੀ ਆਦਿੱਤਿਯਨਾਥ ਪਿਛਲੇ ਦਿਨੀਂ ਕਰਨਾਟਕ ਦੀ ਯਾਤਰਾ 'ਤੇ ਗਏ ਸਨ।
ਪ੍ਰਧਾਨ ਮੰਤਰੀ ਯੋਗੀ ਆਦਿੱਤਿਯਨਾਥ ਦਾ ਜ਼ਿਕਰ ਕਰਦੇ ਹੋਏ ਕਿਹਾ ਉੱਤਰ ਪ੍ਰਦੇਸ਼ ਦੇ ਜੁਝਾਰੂ ਨੌਜਵਾਨ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਜੀ ਵੀ ਘੱਟ ਖਿਡਾਰੀ ਨਹੀਂ ਹਨ। ਇਨ੍ਹਾਂ ਦੇ ਕੰਮ ਕਾਰਨ ਅੱਜ-ਕੱਲ ਦੂਜੀਆਂ ਥਾਂਵਾਂ 'ਤੇ ਵੀ ਲੋਕ ਪਰੇਸ਼ਾਨ ਹੋ ਰਹੇ ਹਨ। ਯੋਗੀ ਜੀ ਟਵਿੱਟਰ-ਟਵਿੱਟਰ ਖੇਡ ਰਹੇ ਹਨ ਅਤੇ ਇਸ ਖੇਡ 'ਚ ਉਨ੍ਹਾਂ ਨੇ ਚੰਗੇ-ਚੰਗੇ ਖਿਡਾਰੀਆਂ ਨੂੰ ਹਰਾ ਰੱਖਿਆ ਹੈ। ਕਰਨਾਟਕ ਯਾਤਰਾ ਦੌਰਾਨ ਦੋਹਾਂ ਮੁੱਖ ਮੰਤਰੀ ਦਰਮਿਆਨ ਟਵਿੱਟਰ 'ਤੇ ਤਿੱਖੀ ਟਿੱਪਣੀਆਂ ਦਾ ਆਦਾਨ-ਪ੍ਰਦਾਨ ਹੋਇਆ ਸੀ। ਸ਼੍ਰੀ ਸਿੱਧਰਮਈਆ ਨੇ ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ 'ਚ ਪਿਛਲੇ ਕੁਝ ਮਹੀਨਿਆਂ ਦੌਰਾਨ ਬੱਚਿਆਂ ਦੀ ਮੌਤ 'ਤੇ ਟਿੱਪਣੀ ਕੀਤੀ ਸੀ। ਸ਼੍ਰੀ ਯੋਗੀ ਇਸ ਦਾ ਜਵਾਬ ਦਿੰਦੇ ਹੋਏ ਕਰਨਾਟਕ 'ਚ ਕਿਸਾਨਾਂ ਦੀ ਖੁਦਕੁਸ਼ੀ ਲਈ ਸ਼੍ਰੀ ਸਿੱਧਰਮਈਆ 'ਤੇ ਨਿਸ਼ਾਨਾ ਸਾਧਿਆ ਸੀ।


Related News