ਪੀਲੇ ਰੰਗ ਦੇ ਬੋਰਡ 'ਤੇ ਹੀ ਕਿਉਂ ਲਿਖੇ ਜਾਂਦੇ ਹਨ ਰੇਲਵੇ ਸਟੇਸ਼ਨ ਦੇ ਨਾਂ? ਜਾਣੋ ਵਜ੍ਹਾ

Thursday, Sep 05, 2024 - 05:24 PM (IST)

ਪੀਲੇ ਰੰਗ ਦੇ ਬੋਰਡ 'ਤੇ ਹੀ ਕਿਉਂ ਲਿਖੇ ਜਾਂਦੇ ਹਨ ਰੇਲਵੇ ਸਟੇਸ਼ਨ ਦੇ ਨਾਂ? ਜਾਣੋ ਵਜ੍ਹਾ

ਨਵੀਂ ਦਿੱਲੀ- ਕੀ ਤੁਸੀਂ ਕਦੇ ਸੋਚਿਆ ਹੈ ਕਿ ਰੇਲਵੇ ਸਟੇਸ਼ਨਾਂ ਦੇ ਨਾਂ ਹਮੇਸ਼ਾ ਪੀਲੇ ਬੋਰਡ 'ਤੇ ਲਿਖੇ ਹੁੰਦੇ ਹਨ? ਭਾਵੇਂ ਤੁਸੀਂ ਸਭ ਤੋਂ ਛੋਟੇ ਜਾਂ ਵੱਡੇ ਰੇਲਵੇ ਸਟੇਸ਼ਨ 'ਤੇ ਪਹੁੰਚੋ, ਤੁਸੀਂ ਹਰ ਸਟੇਸ਼ਨ 'ਤੇ ਦੇਖੋਗੇ ਕਿ ਰੇਲਵੇ ਸਟੇਸ਼ਨਾਂ ਦੇ ਨਾਮ ਵਾਲੇ ਬੋਰਡ ਪੀਲੇ ਰੰਗ ਦੇ ਹੁੰਦੇ ਹਨ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਕਰਨ ਪਿੱਛੇ ਕਾਰਨ ਕੀ ਹੈ? ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਰੇਲਵੇ ਦੇ ਇਸ ਰਹੱਸ ਨਾਲ ਜੁੜੇ ਦਿਲਚਸਪ ਤੱਥ ਬਾਰੇ। ਤੁਸੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਜਾਂ ਮਹਾਰਾਸ਼ਟਰ ਤੋਂ ਬੰਗਾਲ ਜਿੱਥੇ ਵੀ ਜਾਓ, ਤੁਹਾਨੂੰ ਪੀਲੇ ਬੋਰਡ 'ਤੇ ਰੇਲਵੇ ਸਟੇਸ਼ਨਾਂ ਦੇ ਨਾਮ ਲਿਖੇ ਹੋਏ ਮਿਲਣਗੇ। ਇਸ ਦੇ ਪਿੱਛੇ ਇਕ ਖਾਸ ਕਾਰਨ ਹੈ ਜੋ ਬਹੁਤ ਘੱਟ ਲੋਕ ਜਾਣਦੇ ਹੋਣਗੇ।

ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਵੈਨ ਨੂੰ ਮਾਰੀ ਜ਼ਬਰਦਸਤ ਟੱਕਰ, ਕਈ ਬੱਚੇ ਜ਼ਖ਼ਮੀ

ਪੀਲਾ ਰੰਗ ਦੂਰੋਂ ਹੀ ਚਮਕਦਾ ਹੈ-

ਪੀਲੇ ਰੰਗ ਦੀ ਚੋਣ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਇਹ ਰੰਗ ਦੂਰੋਂ ਹੀ ਚਮਕਦਾ ਹੈ ਅਤੇ ਅੱਖਾਂ ਨੂੰ ਚੁੱਭਦਾ ਨਹੀਂ ਹੈ। ਪੀਲਾ ਰੰਗ ਸਫ਼ਰ ਦੌਰਾਨ ਹੌਲੀ ਹੋਣ ਦਾ ਸੰਕੇਤ ਵੀ ਹੈ। ਅਜਿਹੇ 'ਚ ਜਦੋਂ ਲੋਕੋ ਪਾਇਲਟ ਯਾਨੀ ਟਰੇਨ ਦੇ ਡਰਾਈਵਰ ਕਿਸੇ ਹੋਰ ਸਟੇਸ਼ਨ ਦੇ ਬੋਰਡ ਦਾ ਪੀਲਾ ਰੰਗ ਦੇਖਦੇ ਹਨ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਅੱਗੇ ਕੋਈ ਸਟੇਸ਼ਨ ਹੈ। ਲਾਲ ਰੰਗ ਤੋਂ ਬਾਅਦ ਪੀਲੇ ਰੰਗ ਦੀ ਤਰੰਗ ਲੰਬਾਈ ਜ਼ਿਆਦਾ ਹੁੰਦੀ ਹੈ। ਕਿਉਂਕਿ ਲਾਲ ਰੰਗ ਨੂੰ ਖ਼ਤਰੇ ਲਈ ਵਰਤਿਆ ਜਾਂਦਾ ਹੈ, ਅਜਿਹੇ ਵਿਚ ਬੋਰਡ 'ਤੇ ਪੀਲੇ ਰੰਗ ਦੀ ਵਰਤੋਂ ਕਰਨਾ ਕਾਰਗਰ ਸਾਬਤ ਹੁੰਦਾ ਹੈ। ਮੀਂਹ, ਧੁੰਦ ਜਾਂ ਹਨੇਰੇ ਵਿਚ ਵੀ ਪੀਲਾ ਰੰਗ ਦੂਰੋਂ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ- ਮਸਜਿਦ 'ਚ ਨਮਾਜ਼ੀ ਆਪਸ 'ਚ ਭਿੜੇ; ਜੰਮ ਕੇ ਚੱਲੇ ਘਸੁੰਨ-ਬੈਲਟਾਂ, ਵੀਡੀਓ ਵਾਇਰਲ

ਪੀਲੇ ਰੰਗ 'ਤੇ ਕਾਲਾ ਰੰਗ ਜ਼ਿਆਦਾ ਸਪੱਸ਼ਟ ਵਿਖਾਈ ਦਿੰਦਾ

ਪੀਲੇ ਰੰਗ ਦੇ ਬੋਰਡ 'ਤੇ ਸਟੇਸ਼ਨ ਦਾ ਨਾਂ ਲਿਖਣ ਲਈ ਕਾਲੇ ਰੰਗ ਦਾ ਇਸਤੇਮਾਲ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਪੀਲੇ ਰੰਗ 'ਤੇ ਕਾਲਾ ਰੰਗ ਜ਼ਿਆਦਾ ਸਪੱਸ਼ਟ ਵਿਖਾਈ ਦਿੰਦਾ ਹੈ ਅਤੇ ਪੀਲੇ ਰੰਗ 'ਤੇ ਲਿਖੇ ਅੱਖਰ ਦੂਰੋਂ ਹੀ ਸਾਫ਼ ਵਿਖਾਈ ਦੇ ਜਾਂਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News