ਦਿੱਲੀ ਪੁਲਸ ਲਈ ਇਕ ਐਡਹਾਕ ਕਮਿਸ਼ਨਰ ਕਿਉਂ ?
Tuesday, Aug 12, 2025 - 12:15 PM (IST)

ਸਭ ਤੋਂ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਐੱਸ.ਬੀ.ਕੇ. ਸਿੰਘ (1988 ਬੈਚ) ਦੀ ਐਡੀਸ਼ਨਲ ਜ਼ਿੰਮੇਵਾਰੀ ਵਜੋਂ ਦਿੱਲੀ ਪੁਲਸ ਦੇ ਕਮਿਸ਼ਨਰ ਵਜੋਂ ਹੋਈ ਨਿਯੁਕਤੀ ਨੇ ਪੁਲਸ ਫੋਰਸ ਅੰਦਰ ਰਾਹਤ ਅਤੇ ਕੁਝ ਪੈਂਡਿੰਗ ਸਵਾਲਾਂ ਦਾ ਮਿਸ਼ਰਣ ਪੈਦਾ ਕੀਤਾ ਹੈ। ਏ.ਜੀ.ਐੱਮ.ਯੂ.ਟੀ. ਕੇਡਰ ਦੇ ਅਧਿਕਾਰੀ ਸਿੰਘ ਨੂੰ 6 ਮਹੀਨਿਆਂ ਲਈ ਐਡਹਾਕ ਆਧਾਰ 'ਤੇ ਇਹ ਅਹੁਦਾ ਦਿੱਤਾ ਗਿਆ ਹੈ। ਇਸ ਨਾਲ ਅੰਦਰੂਨੀ ਸੂਤਰ ਤੇ ਆਬਜ਼ਰਵਰ ਦੋਵੇਂ ਹੀ ਸਰਕਾਰ ਦੇ ਸੰਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਇਸ ਤੋਂ ਪਹਿਲਾਂ ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾਅ ਰਹੇ ਸਨ।
ਕੁਝ ਅੰਦਰੂਨੀ ਸੂਤਰ ਇਸ ਘਟਨਾਚੱਕਰ ਨੂੰ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੀ ਐਨਕ ਨਾਲ ਵੇਖ ਰਹੇ ਹਨ। ਬਹੁਤਿਆਂ ਲਈ ਇਹ ਨਿਯੁਕਤੀ ਪਰੰਪਰਾ ਵੱਲ ਵਾਪਸੀ ਹੈ। ਦਿੱਲੀ ਕੇਡਰ ਤੋਂ ਬਾਹਰ ਦੇ ਅਧਿਕਾਰੀਆਂ ਦੇ ਉਕਤ ਉੱਚ ਅਹੁਦੇ ਤੇ ਕਈ ਸਾਲਾਂ ਤਕ ਰਹਿਣ ਤੋਂ ਬਾਅਦ ਦਿੱਲੀ ਪੁਲਸ ਇਕ ਵਾਰ ਫਿਰ ਆਪਣੇ ਹੀ ਇਕ ਅਧਿਕਾਰੀ ਦੀ ਅਗਵਾਈ ਹੇਠ ਹੈ। ਇਸ ਘਟਨਾਚੱਕਰ ਦਾ ਏ.ਜੀ.ਐੱਮ.ਯੂ.ਟੀ. ਕੇਡਰ ਦੇ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਹੈ, ਜੋ ਆਪਣੇ ਹੀ ਰੈਂਕ ਦੇ ਕਿਸੇ ਸੀਨੀਅਰ ਵੱਲੋਂ ਅਹੁਦਾ ਸੰਭਾਲਣ ਦੀ ਉਡੀਕ ਕਰ ਰਹੇ ਸਨ।
ਹਾਲਾਂਕਿ, ਨਿਯੁਕਤੀ ਦੀ ਕਿਸਮ ਇਹ ਪ੍ਰਭਾਵ ਦਿੰਦੀ ਹੈ ਕਿ ਇਹ ਵਿਵਸਥਾ ਇਕ ਖੁੰਝਿਆ ਹੋਇਆ ਮੌਕਾ ਹੈ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਐੱਸ.ਬੀ.ਕੇ. ਸਿੰਘ ਨੂੰ ਮੁਖੀ ਵਜੋਂ ਵੇਖ ਕੇ ਖੁਸ਼ ਹਨ ਪਰ ਇਹ ਤੱਥ ਕਿ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਇਕ ਪੂਰੇ ਸਮੇਂ ਦੇ ਕਮਿਸ਼ਨਰ ਦੀ ਬਜਾਏ ਆਰਜ਼ੀ ਤੌਰ ’ਤੇ ਦਿੱਤੀ ਗਈ ਹੈ, ਉਨ੍ਹਾਂ ਦੇ ਪ੍ਰਭਾਵ ਨੂੰ ਘਟਾਉਂਦੀ ਹੈ।
ਸਿੰਘ ਜੋ ਅਗਲੇ 180 ਦਿਨਾਂ ਅੰਦਰ ਭਾਵ 31 ਜਨਵਰੀ, 2026 ਨੂੰ ਸੇਵਾਮੁਕਤ ਹੋਣ ਵਾਲੇ ਹਨ, ਦਲੀਲ ਦਿੰਦੇ ਹਨ ਕਿ ਜੇ ਇਹ ਨਿਯੁਕਤੀ ਇਕ ਐਡਹਾਕ ਵਿਵਸਥਾ ਨਾ ਹੁੰਦੀ ਤਾਂ ਉਹ ਇਕ ਹੋਰ ਸਥਾਈ ਵਿਅਕਤੀ ਵਜੋਂ ਸੇਵਾ ਨਿਭਾ ਸਕਦੇ ਸਨ। ਐੱਸ.ਬੀ.ਕੇ. ਸਿੰਘ ਨੂੰ ਵਾਧੂ ਜ਼ਿੰਮੇਵਰੀ ਦੇਣੀ ਇਕ ਅਜਿਹੀ ਹੀ ਉਦਾਹਰਣ ਦੀ ਯਾਦ ਦਿਵਾਉਂਦੀ ਹੈ ਜਦੋਂ ਐੱਸ.ਐੱਨ. ਸ਼੍ਰੀਵਾਸਤਵ ਨੂੰ ਦਿੱਲੀ ਦਾ ਐਡੀਸ਼ਨਲ ਪੁਲਸ ਕਮਿਸ਼ਨਰ ਬਣਾਇਆ ਗਿਆ ਸੀ ਤੇ 30 ਜੂਨ 2021 ਨੂੰ ਸੇਵਾਮੁਕਤੀ ਤੋਂ ਕੁਝ ਹਫ਼ਤੇ ਪਹਿਲਾਂ ਉਨ੍ਹਾਂ ਨੂੰ ਪੂਰੇ ਸਮੇਂ ਦੇ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀ।
ਪਹਿਲੀ ਵਾਰ 4 ਅਧਿਕਾਰੀਆਂ ਨੂੰ ਪੂਰਵ-ਅਨੁਮਾਨਤ ਪ੍ਰਭਾਵ ਨਾਲ ਐੱਫ.ਐੱਸ.ਐੱਸ.ਏ.ਆਈ. ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ
ਆਪਣੇ ਪਹਿਲੇ ਹੁਕਮ ’ਚ ਕੈਬਨਿਟ ਦੀ ਨਿਯੁਕਤੀ ਬਾਰੇ ਕਮੇਟੀ ਨੇ ਇਕ ਹੁਕਮ ਰਾਹੀਂ 4 ਆਈ, ਏ, ਐੱਸ.ਅਧਿਕਾਰੀਆਂ ਨੂੰ ਪੂਰਵ-ਅਨੁਮਾਨਤ ਪ੍ਰਭਾਵ ਨਾਲ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਦੇ ਮੁਖੀ ਦੇ ਅਹੁਦੇ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਹੈ। ਜਿੰਨੇ ਸਮੇਂ ਲਈ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ, ਉਹ ਸਮਾਂ ਉਨ੍ਹਾਂ ਦੇ ਨਾਵਾਂ ਦੇ ਨਾਲ ਦਰਸਾਇਆ ਗਿਆ ਹੈ।
ਇਨ੍ਹਾਂ ਅਧਿਕਾਰੀਆਂ ਦੇ ਨਾਮ ਇਸ ਤਰ੍ਹਾਂ ਹਨ- ਰਾਜੇਸ਼ ਭੂਸ਼ਣ ( ਆਈ.ਏ.ਐੱਸ : 1987 : ਬੀ. ਐੱਚ), ਸਾਬਕਾ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, 28-11-2021 ਤੋਂ 31-07-2023 ਤੱਕ; ਸੁਧਾਂਸ਼ ਪੰਤ ( ਆਈ.ਏ.ਐੱਸ : 1991: ਆਰ.ਜੇ.), ਸੀਬਕਾ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, 01-08-2023 ਤੋਂ 30-12-2023 ਤੱਕ; ਅਪੂਰਵ ਚੰਦਰ ( ਆਈ. ਏ. ਐੱਸ :1988 : ਐੱਮ. ਐੱਚ), ਸਾਬਕਾ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, 31-12-2023 ਤੋਂ 30-09-2024 ਤੱਕ ਤੇ ਪੁਣਯ ਸਲੀਲਾ ਸ਼੍ਰੀਵਾਸਤਵ (ਆਈ. ਏ. ਐੱਸ :1993: ਏ. ਜੀ. ਐੱਮ. ਯੂ. ਟੀ.), ਸਾਬਕਾ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, 01-10-2024 ਤੋਂ 31-07-2025 ਤੱਕ। ਉਨ੍ਹਾਂ ਦਾ ਕਾਰਜਕਾਲ 01-08-2025 ਤੋਂ 6 ਮਹੀਨਿਆਂ ਲਈ ਹੋਰ ਵਧਾ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e