ਡੇਰੇ ਸਿਰਸੇ ਦਾ ਮੁੱਖੀ ਕੌਣ? ਬਾਬੇ ਦੀ ਲਾਲ ਡਾਇਰੀ ਖੋਲ੍ਹੇਗੀ ਕਈ ਰਾਜ਼

Friday, Aug 09, 2024 - 06:38 PM (IST)

ਡੇਰੇ ਸਿਰਸੇ ਦਾ ਮੁੱਖੀ ਕੌਣ? ਬਾਬੇ ਦੀ ਲਾਲ ਡਾਇਰੀ ਖੋਲ੍ਹੇਗੀ ਕਈ ਰਾਜ਼

ਕਾਲਾਂਵਾਲੀ : ਸਿਰਸਾ ਦੇ ਕਾਲਾਂਵਾਲੀ ਸਥਿਤ ਡੇਰਾ ਸ਼ਾਹ ਮਸਤਾਨਾ ਬਿਲੋਚਿਸਤਾਨੀ ਜਗਮਾਲਵਾਲੀ ਦੀ ਗੱਦੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਹੁਣ ਸੰਤ ਬਹਾਦੁਰ ਚੰਦ ਵਕੀਲ ਸਾਹਿਬ ਦੀ ਇੱਕ ਲਾਲ ਡਾਇਰੀ ਸਾਹਮਣੇ ਆਈ ਹੈ। ਇਸ ਲਾਲ ਡਾਇਰੀ ਦੇ ਰਾਹੀਂ ਡੇਰੇ ਦੇ ਕਈ ਰਾਜ਼ ਖ਼ੁੱਲ੍ਹੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਿਰਸਾ ਦੇ ਕਾਲਾਵਾਲੀ ਸਥਿਤ ਡੇਰਾ ਸ਼ਾਹ ਮਸਤਾਨਾ ਬਿਲੋਚਿਸਤਾਨੀ ਜਗਮਾਲਵਾਲੀ ਦੇ ਸੰਤ ਬਹਾਦਰ ਚੰਦ ਵਿਚ ਵਕੀਲ ਸਾਹਿਬ ਨੇ ਇਹ ਡਾਇਰੀ 1 ਜਨਵਰੀ, 2023 ਨੂੰ ਲਿਖੀ ਸੀ। ਇਸ ਡਾਇਰੀ ਵਿੱਚ ਵਕੀਲ ਸਾਹਿਬ ਤੋਂ ਪਹਿਲਾਂ ਡੇਰੇ ਦੇ ਸੰਤ ਰਹੇ ਗੁਰਬਖਸ਼ ਸਿੰਘ ਮੈਨੇਜਰ ਦਾ ਵੀ ਜ਼ਿਕਰ ਕੀਤਾ ਗਿਆ। ਇਸ ਵਿਚ ਲਿਖਿਆ ਹੈ ਕਿ ਕਿਵੇਂ ਗੁਰਬਖਸ਼ ਸਿੰਘ ਮੈਨੇਜਰ ਨੇ ਬਹਾਦਰ ਚੰਦ ਵਕੀਲ ਸਾਹਿਬ ਦੇ ਨਾਂ 'ਤੇ ਡੇਰੇ ਦੀ ਵਸੀਅਤ ਕੀਤੀ ਹੈ।

ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ

ਵਕੀਲ ਸਾਹਿਬ ਨੇ ਇਸ ਲਾਲ ਡਾਇਰੀ ਵਿਚ ਆਪਣੀ ਵਸੀਅਤ ਆਪਣੇ ਹੱਥਾਂ ਨਾਲ ਲਿਖੀ ਹੈ, ਜਿਸ ਵਿਚ ਵਰਿੰਦਰ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਹੈ। ਇਸ ਡਾਇਰੀ ਵਿਚ ਸਾਫ਼ ਤੌਰ 'ਤੇ ਲਿਖਿਆ ਗਿਆ ਹੈ ਕਿ ਮੈਂ ਡੇਰੇ ਦੀ ਵਸੀਅਤ ਵਰਿੰਦਰ ਦੇ ਨਾਂ 'ਤੇ ਕਰ ਰਿਹਾ ਹਾਂ। ਇਸ ਡਾਇਰੀ ਵਿੱਚ ਡੇਰੇ ਦੇ ਟਰੱਸਟ ਦੇ ਸਾਰੇ ਮੈਂਬਰਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸੰਤ ਵਕੀਲ ਸਾਹਿਬ ਨੇ ਆਪਣੀ ਹੋਸ਼ ਵਿਚ ਮਹਾਤਮਾ ਵਰਿੰਦਰ ਦੇ ਨਾਂ 'ਤੇ ਡੇਰੇ ਦੀ ਵਸੀਅਤ ਕੀਤੀ ਹੈ। ਇਸ ਡਾਇਰੀ ਦੇ ਪੰਨਿਆਂ 'ਤੇ ਲਿਖੀ ਵਸੀਅਤ ਨੂੰ ਪ੍ਰਿੰਟ ਅਤੇ ਰਜਿਸਟਰ ਕਰਵਾ ਕੇ ਡੇਰੇ ਦੇ ਟਰੱਸਟ ਦੇ ਲੋਕਾਂ ਦੇ ਸਾਹਮਣੇ ਸੰਤ ਵਕੀਲ ਸਾਹਿਬ ਦੇ ਹੁੰਦੇ ਹੋਏ ਵਕੀਲ ਨੇ ਵਸੀਅਤ ਨੂੰ ਪੜ੍ਹਿਆ ਸੀ। ਇਸ ਡਾਇਰੀ ਨੂੰ ਟਰੱਸਟ ਮੈਂਬਰ ਸੁਮੇਰ ਸਿੰਘ ਨੇ ਵੀ ਪੜ੍ਹ ਕੇ ਸੁਣਾਇਆ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਲਾਲ ਡਾਇਰੀ 'ਚ ਹੋਰ ਕਿਹੜੇ 'ਭੇਤ' ਸਾਹਮਣੇ ਆਉਂਦੇ ਹਨ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਓਲੰਪਿਕ 'ਚ ਝੰਡੇ ਗੱਡਣ ਵਾਲੇ ਮਨੂ ਭਾਕਰ ਤੇ ਸਰਬਜੋਤ ਸਿੰਘ ਨੂੰ ਮਿਲੀ ਸਰਕਾਰੀ ਨੌਕਰੀ

ਦੱਸ ਦੇਈਏ ਕਿ ਸੰਤ ਵਕੀਲ ਸਾਹਿਬ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਸਨ ਅਤੇ ਇਸੇ ਬੀਮਾਰੀ ਕਾਰਨ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਅਕਾਲ ਚਲਾਣੇ ਤੋਂ ਬਾਅਦ ਜਦੋਂ ਸੰਤ ਦੀ ਮ੍ਰਿਤਕ ਦੇਹ ਨੂੰ ਡੇਰਾ ਜਗਮਾਲਵਾਲੀ ਵਿਖੇ ਲਿਆਂਦਾ ਗਿਆ ਤਾਂ ਪਿੰਡ ਸੰਤ ਵਕੀਲ ਸਾਹਿਬ ਦੇ ਰਹਿਣ ਵਾਲੇ ਬਿਸ਼ਨੋਈ ਭਾਈਚਾਰੇ ਦੇ ਅਮਰ ਸਿੰਘ ਨੇ ਗੱਦੀ ਨੂੰ ਲੈ ਕੇ ਵਿਵਾਦ ਖੜ੍ਹਾ ਕਰ ਦਿੱਤਾ। ਅਮਰ ਸਿੰਘ ਨੇ ਦੋਸ਼ ਲਾਇਆ ਸੀ ਕਿ ਸੰਤ ਵਕੀਲ ਸਾਹਿਬ ਵੱਲੋਂ ਵਰਿੰਦਰ ਦੇ ਨਾਂ 'ਤੇ ਕੀਤੀ ਵਸੀਅਤ ਫਰਜ਼ੀ ਹੈ। ਇਸ ਦੀ ਸੀਬੀਆਈ ਅਤੇ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ। 

ਇਹ ਵੀ ਪੜ੍ਹੋ - ਨਿੱਜੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਨੇ ਮੌਤ ਦੇ ਘਾਟ ਉਤਾਰ ਦਿੱਤੀ ਪਤਨੀ ਤੇ 4 ਮਹੀਨੇ ਦੀ ਧੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News