ਕੌਣ ਹੈ ਕੋਰੋਨਾਵਾਇਰਸ ਦਾ ਪਹਿਲਾ ਮਰੀਜ਼?

03/09/2020 7:59:11 PM

ਨਵੀਂ ਦਿੱਲੀ — ਚੀਨ 'ਚ ਕੋਰੋਨਾਵਾਇਰਸ ਕਾਰਨ ਸੋਮਵਾਰ ਨੂੰ 22 ਹੋਰ ਲੋਕਾਂ ਦੀ ਮੌਤ ਹੋ ਗਈ, ਜਦਕਿ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ 'ਚ ਕੋਰੋਨਾਵਾਇਰਸ ਕਾਰਨ ਹੁਣ ਤਕ 3,119 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ 80,700 ਤੋਂ ਜ਼ਿਆਦਾ ਲੋਕ ਪੀੜਤ ਹਨ। ਉਥੇ ਹੀ ਚੀਨ ਨੇ ਹੁਣ ਉਸ ਸ਼ਖਸ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ ਜੋ ਇਸ ਬੀਮਾਰੀ ਦਾ ਪਹਿਲਾ ਮਰੀਜ਼ ਸੀ।

ਕਿਸ ਨੂੰ ਕਹਿੰਦੇ ਹਨ 'ਪੇਸ਼ੇਂਟ ਜ਼ੀਰੋ'
ਮੈਡੀਕਲ ਦੇ ਖੇਤਰ 'ਚ ਤਕਨੀਕੀ ਭਾਸ਼ਾ 'ਚ ਕਿਸੇ ਵੀ ਬੀਮਾਰੀ ਦੇ ਪਹਿਲੇ ਮਰੀਜ਼ ਨੂੰ 'ਪੇਸ਼ੇਂਟ ਜ਼ੀਰੋ' ਕਿਹਾ ਜਾਂਦਾ ਹੈ। ਚੀਨ ਉਸੇ ਪੇਸ਼ੇਂਟ ਜ਼ੀਰੋ ਦੀ ਤਲਾਸ਼ ਕਰ ਰਿਹਾ ਹੈ। ਪਹਿਲਾਂ ਚੀਨ ਨੇ ਕਿਹਾ ਸੀ ਕਿ ਇਹ ਵਾਇਰਸ ਸੱਪਾਂ ਰਾਹੀਂ ਲੋਕਾਂ 'ਚ ਫੈਲਿਆ ਹੈ ਬਾਅਦ 'ਚ ਦੱਸਿਆ ਗਿਆ ਕਿ ਇਹ ਚਮਗਾਦੜਾਂ ਰਾਹੀਂ ਲੋਕਾਂ 'ਚ ਫੈਲਿਆ ਹੈ।

ਪਹਿਲੇ ਮਰੀਜ ਨੂੰ ਲੈ ਕੇ ਹਾਲੇ ਵੀ ਸ਼ੱਕ
ਚੀਨ 'ਚ ਪਹਿਲੇ ਮਰੀਜ਼ ਨੂੰ ਲੈ ਕੇ ਹਾਲੇ ਵੀ ਸ਼ੱਕ ਦੀ ਸਥਿਤੀ ਬਣੀ ਹੋਈ ਹੈ। ਦਸੰਬਰ 2019 'ਚ ਚੀਨੀ ਸਰਕਾਰ ਨੇ ਜਾਣਕਾਰੀ ਦਿੱਤੀ ਸੀ ਕਿ ਕੋਰੋਨਾਵਾਇਰਸ ਦੇ ਸ਼ੁਰੂਆਤੀ ਮਰੀਜਾਂ 'ਚ ਨਿਮੋਨੀਆ ਵਰਗੇ ਲੱਛਣ ਸਾਹਮਣੇ ਆਏ ਸਨ। ਚੀਨ ਵੱਲੋਂ ਦੱਸਿਆ ਗਿਆ ਸੀ ਕਿ ਪਹਿਲਾ ਮਾਮਲਾ ਵੁਹਾਨ ਸ਼ਹਿਰ ਦੇ ਸੀ-ਫੂਡ ਮਾਰਕੀਟ ਨਾਲ ਜੁੜਿਆ ਹੋਇਆ ਹੈ। ਕਿਹਾ ਗਿਆ ਸੀ ਕਿ ਪਹਿਲਾ ਮਰੀਜ ਸੀ-ਫੂਡ ਮਾਰਕੀਟ ਨੇੜੇ ਰਹਿੰਦਾ ਹੈ।

ਚੀਨੀ ਸਰਕਾਰ ਦੇ ਦਾਅਵੇ ਤੋਂ ਮਾਹਰ ਸਹਿਮਤ ਨਹੀਂ
ਚੀਨੀ ਸਰਕਾਰ ਦੇ ਦਾਅਵੇ ਤੋਂ ਉਲਟ ਮਾਹਰਾਂ ਦਾ ਮੰਨਣਾ ਹੈ ਕਿ ਪੇਸ਼ੇਂਟ ਜ਼ੀਰੋ ਦਾ ਮੀਟ ਮਾਰਕੀਟ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਲੈਂਸੇਟ ਜਰਨਲ 'ਚ ਛਪੀ ਇਕ ਰਿਪੋਰਟ ਮੁਤਾਬਕ ਕੋਰੋਨਾ ਦਾ ਪਹਿਲਾ ਮਾਮਲਾ ਇਕ ਦਸੰਬਰ 2019 ਨੂੰ ਹੀ ਸਾਹਮਣੇ ਆ ਗਿਆ ਸੀ। ਜਿਸ ਵਿਅਕਤੀ 'ਚ ਇਹ ਲਾਗ ਪਹਿਲੀ ਵਾਰ ਪਾਇਆ ਗਿਆ ਉਸ ਦਾ ਸੀ-ਫੂਡ ਮਾਰਕੀਟ ਨਾਲ ਕੋਈ ਲੈਣਾ ਦੇਣਾ ਨਹੀਂ ਸੀ।
ਰਿਪੋਰਟ 'ਤੇ ਯਕੀਨ ਕੀਤਾ ਜਾਵੇ ਤਾਂ ਇਹ ਤਰੀਕ ਵੁਹਾਨ 'ਚ ਕੋਰੋਨਾ ਦੇ ਫੈਲਣ ਤੋਂ ਕਾਫੀ ਪਹਿਲਾਂ ਦੀ ਹੈ। ਅਜਿਹੇ 'ਚ ਚੀਨੀ ਸਰਕਾਰ ਦੇ ਦਾਅਵਿਆਂ 'ਤੇ ਉਂਗਲ ਚੁੱਕਣਾ ਲਾਜ਼ਮੀ ਹੈ। ਫਰਵਰੀ 'ਚ ਚੀਨੀ ਮੀਡੀਆ 'ਚ ਛਪੀ ਇਕ ਰਿਪੋਰਟ 'ਚ ਵੀ ਕਿਹਾ ਸੀ ਕਿ ਕੋਰੋਨਾ ਦੀ ਸ਼ੁਰੂਆਤ ਦਾ ਕੇਂਦਰ ਵੁਹਾਨ ਦਾ ਸੀ-ਫੂਡ ਮਾਰਕੀਟ ਨਹੀਂ ਹੈ।

ਚੀਨ 'ਚ ਪਹਿਲਾਂ ਹੀ ਫੈਲ ਚੁੱਕੀ ਸੀ ਬੀਮਾਰੀ
ਚਾਇਨਿਜ਼ ਅਕੈਡਮੀ ਆਫ ਸਾਇੰਸ ਅਤੇ ਚਾਇਨਿਜ਼ ਇੰਸਟੀਚਿਊਟ ਆਫ ਬ੍ਰੇਨ ਦੇ ਰਿਸਰਚ 'ਚ ਇਹ ਦਾਅਵਾ ਕੀਤਾ ਗਿਆ ਸੀ। ਡਾ. ਯੂ ਵੇਨਬਿਨ ਦੀ ਅਗਵਾਈ 'ਚ ਡਾਕਟਰਾਂ ਦੀ ਇਕ ਟੀਮ ਨੇ ਜਿਨੋਮਿਕ ਡਾਟਾ ਦੇ ਵਿਸ਼ਲੇਸ਼ਣ 'ਚ ਪਾਇਆ ਕਿ ਸੀ-ਫੂਡ ਮਾਰਕੀਟ ਤੋਂ ਪਹਿਲਾਂ ਹੀ ਕੋਰੋਨਾ ਦੀ ਬੀਮਾਰੀ ਫੈਲ ਚੁੱਕੀ ਸੀ। ਇਸ ਵਿਸ਼ਲੇਸ਼ਣ 'ਚ ਤਾਂ ਕੋਰੋਨਾ ਦੀ ਸ਼ੁਰੂਆਤ ਨੂੰ ਨਵੰਬਰ ਮਹੀਨੇ ਤੋਂ ਪਹਿਲਾਂ ਦੀ ਦੱਸੀ ਗਈ ਹੈ।


Inder Prajapati

Content Editor

Related News