ਰਾਹੁਲ ਗਾਂਧੀ ਦਾ ਤੰਜ਼, ਰੇਲ ਹਾਦਸਿਆਂ ਨੂੰ ਲੈ ਕੇ ਕਦੋਂ ਜਾਗੇਗੀ ਸਰਕਾਰ?
Saturday, Oct 12, 2024 - 10:50 AM (IST)
ਨਵੀਂ ਦਿੱਲੀ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਤਾਮਿਲਨਾਡੂ 'ਚ ਵਾਪਰੇ ਰੇਲ ਹਾਦਸੇ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਜਵਾਬਦੇਹੀ ਉੱਪਰੋਂ ਸ਼ੁਰੂ ਹੁੰਦੀ ਹੈ। ਕਈ ਘਟਨਾਵਾਂ ਦੇ ਬਾਵਜੂਦ ਕੋਈ ਸਬਕ ਨਹੀਂ ਲਿਆ ਗਿਆ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਆਖ਼ਰਕਾਰ ਕਿੰਨੇ ਪਰਿਵਾਰਾਂ ਦੇ ਤਬਾਹ ਹੋਣ ਮਗਰੋਂ ਇਹ ਸਰਕਾਰ ਜਾਗੇਗੀ? ਤਾਮਿਲਨਾਡੂ ਦੇ ਤਿਰੂਵੱਲੁਰ 'ਚ ਚੇਨਈ-ਗਡੂਰ ਰੇਲ ਡਵੀਜ਼ਨ 'ਤੇ ਟਰੇਨ ਨੰਬਰ-12578 ਮੈਸੂਰ-ਦਰਭੰਗਾ ਐਕਸਪ੍ਰੈੱਸ ਦੇ ਮਾਲ ਗੱਡੀ ਨਾਲ ਟਕਰਾਉਣ ਤੋਂ ਬਾਅਦ ਦੋ ਡੱਬਿਆਂ 'ਚ ਅੱਗ ਅਤੇ ਧੂੰਆਂ ਫੈਲ ਗਿਆ। ਇਸ ਹਾਦਸੇ ਵਿਚ 19 ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ- ਮੈਸੂਰ ਦਰਭੰਗਾ ਐਕਸਪ੍ਰੈੱਸ ਦੀ ਮਾਲਗੱਡੀ ਨਾਲ ਟੱਕਰ, ਹਾਦਸੇ ਤੋਂ ਬਾਅਦ ਬੋਗੀ 'ਚ ਲੱਗੀ ਅੱਗ
ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ ਕਿ ਮੈਸੂਰ-ਦਰਭੰਗਾ ਟਰੇਨ ਹਾਦਸਾ ਭਿਆਨਕ ਬਾਲਾਸੋਰ ਹਾਦਸੇ ਨੂੰ ਦਰਸਾਉਂਦਾ ਹੈ। ਇਕ ਯਾਤਰੀ ਟਰੇਨ ਇਕ ਮਾਲ ਗੱਡੀ ਨਾਲ ਟਕਰਾ ਗਈ। ਕਈ ਹਾਦਸਿਆਂ ਵਿਚ ਕਈ ਲੋਕਾਂ ਦੀਆਂ ਜਾਨਾਂ ਚਲੇ ਜਾਣ ਦੇ ਬਾਵਜੂਦ ਕੋਈ ਸਬਕ ਨਹੀਂ ਲਿਆ ਜਾਂਦਾ। ਜਵਾਬਦੇਹੀ ਸਭ ਤੋਂ ਉੱਪਰੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਆਖ਼ਰ ਕਿੰਨੇ ਪਰਿਵਾਰਾਂ ਦੇ ਤਬਾਹ ਹੋਣ ਮਗਰੋਂ ਇਹ ਸਰਕਾਰ ਜਾਗੇਗੀ?