''ਜਬ ਹੈਰੀ ਮੇਟ ਸੇਜਲ'' ਦੇਖਣ ਪੁੱਜੇ ਨੌਜਵਾਨ ਨੇ ਸੁਸ਼ਮਾ ਨੂੰ ਕੀਤਾ ਅਜਿਹਾ ਟਵੀਟ, ਹੋਇਆ ਵਾਇਰਲ

Monday, Aug 07, 2017 - 02:00 PM (IST)

''ਜਬ ਹੈਰੀ ਮੇਟ ਸੇਜਲ'' ਦੇਖਣ ਪੁੱਜੇ ਨੌਜਵਾਨ ਨੇ ਸੁਸ਼ਮਾ ਨੂੰ ਕੀਤਾ ਅਜਿਹਾ ਟਵੀਟ, ਹੋਇਆ ਵਾਇਰਲ

ਮੁੰਬਈ— ਸੁਪਰਸਟਾਰ ਸ਼ਾਹਰੁਖ ਖਾਨ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਫਿਲਮ 'ਜਬ ਹੈਰੀ ਮੇਟ ਸੇਜਲ' ਆਸਾਂ 'ਤੇ ਖਰੀ ਨਹੀਂ ਉਤਰੀ ਅਤੇ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਲਿਆਉਣ 'ਚ ਅਸਫ਼ਲ ਰਹੀ। ਉੱਥੇ ਹੀ ਫਿਲਮ ਦੇਖਣ ਗਏ ਨੌਜਵਾਨ ਨੇ ਥੀਏਟਰ 'ਚ ਬੈਠੇ-ਬੈਠੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰ ਕੇ ਸਾਰਿਆਂ ਨੂੰ ਹੈਰਾਨੀ 'ਚ ਪਾ ਦਿੱਤਾ। ਵਿਸ਼ਾਲ ਸੂਰੀਆਵੰਸ਼ੀ ਨਾਂ ਦੇ ਨੌਜਵਾਨ ਨੇ ਸੁਸ਼ਮਾ  ਟੈਗ ਕਰਦੇ ਹੋਏ ਇਕ ਟਵੀਟ ਕੀਤਾ ਕਿ ਮੈਮ, ਮੈਂ ਪੁਣੇ 'ਚ 'ਜਬ ਹੈਰੀ ਮੇਟ ਸੇਜਲ' ਦੇਖ ਰਿਹਾ ਹਾਂ, ਪਲੀਜ਼ ਮੈਨੂੰ ਇੱਥੋਂ ਰੈਸਕਿਊ (ਬਚਾਓ) ਕਰ ਲਵੋ। ਨੌਜਵਾਨ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ। ਇਸ ਨੂੰ ਲਗਭਗ ਹੁਣ ਤੱਕ ਇਕ ਹਜ਼ਾਰ ਵਾਰ ਰੀਟਵੀਟ ਕੀਤਾ ਜਾ ਚੁਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਫਿਲਮ ਤੋਂ ਇੰਨਾ ਪਰੇਸ਼ਾਨ ਹੋ ਗਿਆ ਕਿ ਉਸ ਨੇ ਸੁਸ਼ਮਾ ਸਵਰਾਜ ਤੋਂ ਸਿੱਧਾ ਇਹ ਅਪੀਲ ਕਰ ਦਿੱਤੀ।
 

ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੀ ਹੈ ਅਤੇ ਜਲਦੀ ਨਾਲ ਲੋਕਾਂ ਦੇ ਟਵੀਟ ਦਾ ਜਵਾਬ ਵੀ ਦਿੰਦੇ ਹਨ। ਹਾਲਾਂਕਿ ਉਨ੍ਹਾਂ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸ਼ੁੱਕਰਵਾਰ ਨੂੰ ਫਿਲਮ ਨੇ ਸਿਰਫ 15.25 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ। ਇਹ ਸ਼ਾਹਰੁਖ ਖਾਨ ਦੀ ਪਿਛਲੇ 5 ਸਾਲਾਂ 'ਚ ਆਈਆਂ ਫਿਲਮਾਂ ਘੱਟ ਓਪਨਿੰਗ ਡੇਅ ਕਲੈਕਸ਼ਨ ਹੈ। ਸ਼ਾਹਰੁਖ ਖਾਨ ਅਤੇ ਅਨੁਸ਼ਕਾ ਦੀ ਜੋੜੀ ਇਸ ਵਾਰ ਦਰਸ਼ਕਾਂ 'ਤੇ ਕੋਈ ਪ੍ਰਭਾਵ ਨਹੀਂ ਪਾ ਸਕੀ। ਜ਼ਿਕਰਯੋਗ ਹੈ ਕਿ 'ਜਬ ਹੈਰੀ ਮੇਟ ਸੇਜਲ' ਫਿਲਮ ਇਕ ਟੂਰਿਸਟ ਗਾਈਡ ਦੇ ਆਲੇ-ਦੁਆਲੇ ਘੁੰਮਦੀ ਹੈ।


Related News