RAC ਜਵਾਨ ਦਾ ਖ਼ੌਫ਼ਨਾਕ ਕਾਰਾ ! ਰਿਸ਼ਤਾ ਟੁੱਟਾ ਤਾਂ ਵਿਚੋਲੇ ਇੰਸਪੈਕਟਰ ਨੂੰ ਉਤਾਰਿਆ ਮੌਤ ਦੇ ਘਾਟ
Wednesday, Aug 06, 2025 - 09:41 AM (IST)

ਨੈਸ਼ਨਲ ਡੈਸਕ- ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਰ.ਏ.ਸੀ. ਜਵਾਨ ਨੇ ਰਿਸ਼ਤਾ ਟੁੱਟਣ ਤੋਂ ਬਾਅਦ ਵਿਚੋਲੇ ਲੇਬਰ ਇੰਸਪੈਕਟਰ ਦਾ ਕਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮੁਲਜ਼ਮ ਅਜੇ ਦਾ ਲੇਬਰ ਇੰਸਪੈਕਟਰ ਸ਼ੰਕਰ ਨੇ ਰਿਸ਼ਤਾ ਕਰਵਾਇਆ ਸੀ ਪਰ ਕੁਝ ਦਿਨਾਂ ’ਚ ਹੀ ਮੰਗਣੀ ਟੁੱਟ ਗਈ ਸੀ।
ਦੋਸ਼ ਹੈ ਕਿ ਰਿਸ਼ਤਾ ਟੁੱਟਣ ਤੋਂ ਬਾਅਦ ਵੀ ਲੜਕੀ ਸ਼ੰਕਰ ਲਾਲ ਦੇ ਕਹਿਣ ’ਤੇ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ। ਇਸ ਲਈ ਉਸ ਨੇ ਸ਼ੰਕਰ ਲਾਲ ਦਾ ਕਤਲ ਕਰ ਦਿੱਤਾ। ਘਟਨਾ ਬਗਰੂ ਥਾਣਾ ਇਲਾਕੇ ’ਚ ਮੰਗਲਵਾਰ ਸਵੇਰੇ 6.30 ਵਜੇ ਦੀ ਹੈ। ਕਤਲ ਤੋਂ ਬਾਅਦ ਮੁਲਜ਼ਮ ਨੇ ਫੁਲੇਰਾ ਥਾਣੇ ’ਚ ਆਤਮਸਮਰਪਣ ਕਰ ਦਿੱਤਾ।
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਪੁਲਸ ਨੇ ਦੱਸਿਆ ਦੀ ਅਜੇ ਕਟਾਰੀਆ (32) ਸ਼੍ਰੀਰਾਮ ਨਗਰ, ਫੁਲੇਰਾ ਦਾ ਰਹਿਣ ਵਾਲਾ ਹੈ ਤੇ ਦਿੱਲੀ ’ਚ ਆਰ.ਏ.ਸੀ. ’ਚ 12ਵੀਂ ਬਟਾਲੀਅਨ ’ਚ ਤਾਇਨਾਤ ਹੈ। ਮੁਲਜ਼ਮ ਮੰਗਲਵਾਰ ਸਵੇਰੇ ਜੈਪੁਰ ਤੋਂ ‘ਬਗਰੂ ਕੀ ਵਾਟਿਕਾ’ ’ਚ ਸ਼ੰਕਰ ਲਾਲ ਦੇ ਘਰ ਪੁੱਜਾ ਸੀ। ਉਸ ਵੇਲੇ ਸ਼ੰਕਰ ਲਾਲ ਸਵੇਰ ਦੀ ਸੈਰ ਲਈ ਨਿਕਲ ਰਿਹਾ ਸੀ। ਜਿਵੇਂ ਹੀ ਸ਼ੰਕਰ ਘਰੋਂ ਨਿਕਲਿਆ, ਅਜੇ ਨੇ ਐੱਸ.ਐੱਲ.ਆਰ. ਰਾਈਫਲ ਨਾਲ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਚਿਆ ਇਤਿਹਾਸ, ਅਡਵਾਨੀ ਨੂੰ ਪਛਾੜ ਬਣੇ 'ਨੰਬਰ-1
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e