ਜਦੋਂ ਸਜ਼ਾ ਸੁਣ ਮੁਲਜ਼ਮ ਨੇ ਜੱਜ ਨੂੰ ਹੀ ਦੇ'ਤੀ ਧਮਕੀ- ''ਤੂੰ ਮੈਨੂੰ ਬਾਹਰ ਮਿਲ...''
Tuesday, Apr 22, 2025 - 09:32 AM (IST)

ਨੈਸ਼ਨਲ ਡੈਸਕ- 2 ਅਪ੍ਰੈਲ ਨੂੰ ਦਵਾਰਕਾ ਅਦਾਲਤ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਦੋਂ ਚੈੱਕ ਬਾਊਂਸ ਦੇ ਮਾਮਲੇ 'ਚ ਇਕ ਮੁਲਜ਼ਮ ਤੇ ਉਸ ਦੇ ਵਕੀਲ ਨੇ ਜੱਜ ਨੂੰ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦੇਣੀਆਂ ਸ਼ੁਰੂ ਕਰ ਦਿੱਤੀਆਂ।
63 ਸਾਲਾ ਮੁਲਜ਼ਮ, ਜੋ ਕਿ ਇਕ ਰਿਟਾਇਰਡ ਸਰਕਾਰੀ ਟੀਚਰ ਹੈ, ਨੇ ਜੱਜ ਨੂੰ ਕਿਹਾ, ''ਤੂੰ ਤਾਂ ਚੀਜ਼ ਹੀ ਕੀ ਐਂ,...ਤੂੰ ਮੈਨੂੰ ਬਾਹਰ ਮਿਲ, ਦੇਖਦੇ ਹਾਂ ਤੂੰ ਕਿਵੇਂ ਜ਼ਿੰਦਾ ਘਰ ਜਾਂਦੀ ਹੈ।'' ਇਸ ਤੋਂ ਬਾਅਦ 5 ਅਪ੍ਰੈਲ ਨੂੰ ਜੱਜ ਨੇ 2 ਅਪ੍ਰੈਲ ਦੀ ਸੁਣਵਾਈ ਦੇ ਹੁਕਮਾਂ ਅਨੁਸਾਰ ਅਗਲੀ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ।
ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਜੱਜ ਨੇ ਮੁਲਜ਼ਮ ਨੂੰ ਬਣਦੀ ਸਜ਼ਾ ਸੁਣਾਈ। ਸਜ਼ਾ ਸੁਣਦਿਆਂ ਹੀ ਉਹ ਗੁੱਸੇ ਨਾਲ ਭਰ ਗਿਆ ਤੇ ਜੱਜ ਨੂੰ ਹੀ ਧਮਕੀਆਂ ਦੇਣ ਲੱਗ ਪਿਆ। ਇਸ ਬਾਰੇ ਮਹਿਲਾ ਜੱਜ ਨੇ ਕਿਹਾ ਕਿ ਉਕਤ ਮੁਲਜ਼ਮ ਤੇ ਉਸ ਦੇ ਵਕੀਲ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਬਰੀ ਕਰ ਕੇ ਖ਼ੁਦ ਅਸਤੀਫ਼ਾ ਦੇ ਦੇਵੇ, ਨਹੀਂ ਤਾਂ ਉਹ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦੇਣਗੇ।
ਇਹ ਵੀ ਪੜ੍ਹੋ- ਦੇਸ਼ 'ਚ ਚੱਲ ਰਿਹਾ ਨਵੇਂ ਤਰ੍ਹਾਂ ਦਾ ਵੱਡਾ Fraud ! ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ
ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਲਜ਼ਮ ਤੇ ਉਸ ਦੇ ਵਕੀਲ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਮਾਮਲਾ ਮਹਿਲਾ ਕਮਿਸ਼ਨ ਕੋਲ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਅਦਾਲਤ ਨੇ ਮੁਲਜ਼ਮ ਨੂੰ 22 ਮਹੀਨੇ ਦੀ ਜੇਲ੍ਹ ਤੇ 6,65,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਦੇ ਵਕੀਲ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਜਵਾਬ ਦੇਵੇ ਕਿ ਉਸ ਦਾ ਜੱਜ ਨਾਲ ਮਾੜੇ ਵਤੀਰੇ ਦਾ ਇਹ ਮਾਮਲਾ ਹਾਈ ਕੋਰਟ 'ਚ ਕਿਉਂ ਨਾ ਭੇਜਿਆ ਜਾਵੇ।
ਮੁਲਜ਼ਮ ਦੇ 3 ਪੁੱਤਰ ਹਨ, ਜੋ ਕਿ ਹਾਲੇ ਬੇਰੁਜ਼ਗਾਰ ਹਨ ਤੇ ਪੂਰੀ ਤਰ੍ਹਾਂ ਆਪਣੇ ਪਿਤਾ ਦੀ ਪੈਨਸ਼ਨ 'ਤੇ ਨਿਰਭਰ ਹਨ। ਇਸ ਕਾਰਨ ਮੁਲਜ਼ਮ ਵੱਲੋਂ ਉਸ ਦੀ ਸਜ਼ਾ ਘੱਟ ਕਰਨ ਦੀ ਅਪੀਲ ਵੀ ਦਾਇਰ ਕੀਤੀ ਗਈ ਹੈ ਤੇ ਉਸ ਨੂੰ ਇਸ ਫ਼ੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦੇਣ ਲਈ ਜ਼ਮਾਨਤ ਵੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਡਿਵਾਈਡਰ ਨਾਲ ਟੱਕਰ ਮਗਰੋਂ ਟਰੱਕ 'ਚ ਜਾ ਵੱਜੀ ਸ਼ਰਧਾਲੂਆਂ ਨਾਲ ਭਰੀ SUV, 4 ਦੀ ਗਈ ਜਾਨ, 3 ਹੋਰ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e