ਵਟਸਐਪ ''ਤੇ ਫੈਲ ਰਹੀਆਂ ਅਫਵਾਹਾਂ ਨੂੰ ਰੋਕਣ ਲਈ ਸਰਕਾਰ ਨੇ ਦਿੱਤੇ ਇਹ ਨਿਰਦੇਸ਼

Wednesday, Jul 04, 2018 - 11:23 AM (IST)

ਵਟਸਐਪ ''ਤੇ ਫੈਲ ਰਹੀਆਂ ਅਫਵਾਹਾਂ ਨੂੰ ਰੋਕਣ ਲਈ ਸਰਕਾਰ ਨੇ ਦਿੱਤੇ ਇਹ ਨਿਰਦੇਸ਼

ਜਲੰਧਰ— ਸੋਸ਼ਲ ਮੀਡੀਆ ਮੈਸੇਜਿੰਗ ਪਲੇਟਫਾਰਮ ਵਟਸਐਪ 'ਤੇ ਫੈਲ ਰਹੀਆਂ ਅਫਵਾਹਾਂ ਨੂੰ ਲੈ ਕੇ ਭਾਰਤ ਸਰਕਾਰ ਨੇ ਕੰਪਨੀ ਨੂੰ ਨਿਰਦੇਸ਼ ਦਿੱਤੇ ਹਨ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕਾਫੀ ਦਿਨਾਂ ਤੋਂ ਵਟਸਐਪ 'ਤੇ ਝੂਠੀਆਂ ਅਫਵਾਹਾਂ ਫੈਲ ਰਹੀਆਂ ਹਨ। ਇਨ੍ਹਾਂ ਅਫਵਾਹਾਂ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ। ਕੇਂਦਰ ਸਰਕਾਰ ਨੇ ਵਟਸਐਪ ਨੂੰ ਫੇਕ ਮੈਸੇਜ ਨੂੰ ਚੈੱਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਦਰਅਸਲ ਕੁਝ ਦਿਨ ਪਹਿਲਾਂ ਇਕ ਮੈਸੇਜ ਵਟਸਐਪ 'ਤੇ ਕਾਫੀ ਵਾਇਰਲ ਹੋਇਆ ਸੀ ਜੋ ਕਿ ਇਕ ਵਿਅਕਤੀ ਦੀ ਮੌਤ ਦਾ ਕਾਰਨ ਵੀ ਬਣਿਆ। 

ਮੀਡੀਆ ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾਂ ਵਟਸਐਪ 'ਤੇ ਇਕ ਬੱਚਾ ਚੋਰੀ ਕਰਨ ਵਾਲੇ ਗਿਰੋਹ ਦੇ ਸਮਰਗਰਮ ਹੋਣ ਦਾ ਮੈਸੇਜ ਤੇਜ਼ੀ ਨਾਲ ਵਾਇਰਲ ਹੋਇਆ। ਇਸ ਮੈਸੇਜ ਨੂੰ ਸੱਚ ਮੰਨ ਕੇ ਭੀੜ ਨੇ ਬੇਕਸੂਰ ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਹਾਲ ਹੀ 'ਚ ਇਕ ਮਾਮਲਾ ਮਹਾਰਾਸ਼ਟਰ 'ਚ ਸਾਹਮਣੇ ਆਇਆ ਸੀ। ਜਿਥੇ ਭੀੜ ਨੇ 5 ਲੋਕਾਂ ਨੂੰ ਬੱਚਾ ਚੋਰ ਹੋਣ ਦੇ ਸ਼ੱਕ 'ਚ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਤੋਂ ਇਲਾਵਾ ਝਾਰਖੰਡ 'ਚ ਵੀ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। 

ਮਨਿਸਟਰੀ ਵਲੋਂ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ 'ਚ ਸ਼ਾਮਲ ਲੋਕਾਂ ਨੂੰ ਫੜਨ ਲਈ ਅਹਿਮ ਕਦਮ ਚੁੱਕ ਰਹੇ ਹਨ। ਹਾਲਾਂਕਿ ਵਟਸਐਪ 'ਤੇ ਫਰਜ਼ੀ ਖਬਰਾਂ ਅਤੇ ਵੀਡੀਓ ਦਾ ਫੈਲਣਾ ਅਧਿਕਾਰੀਆਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਜਦ ਕਿ ਵਟਸਐਪ ਦੇ ਆਪਣੀ ਪ੍ਰਾਈਵੇਸੀ ਅਤੇ ਡਾਟਾ ਪ੍ਰੋਟੈਕਸ਼ਨ ਨਿਯਮ ਹਨ। 
20 ਕਰੋੜ ਤੋਂ ਜ਼ਿਆਦਾ ਮੰਥਲੀ ਐਕਟਿਵ ਯੂਜ਼ਰਸ ਦੇ ਨਾਲ ਭਾਰਤ ਵਟਸਐਪ ਲਈ ਸਭ ਤੋਂ ਵੱਡਾ ਬਾਜ਼ਾਰ ਹੈ। ਮੈਸੇਜਿੰਗ ਐਪਲੀਕੇਸ਼ਨ 'ਤੇ ਝੂਠੀਆਂ ਖਬਰਾਂ ਅਤੇ ਵੀਡੀਓ ਦਾ ਫੈਲਣਾ ਫੇਸਬੁੱਕ ਲਈ ਇਕ ਨਵੀਂ ਚੁਣੌਤੀ ਬਣ ਗਈ ਹੈ।


Related News