‘ਵਟਸਐਪ ਗਰੁੱਪ ਦਾ ਐਡਮਿਨ ਕਿਸੇ ਮੈਂਬਰ ਦੀ ਇਤਰਾਜ਼ਯੋਗ ਪੋਸਟ ਲਈ ਜ਼ਿੰਮੇਵਾਰ ਨਹੀਂ’
Tuesday, Apr 27, 2021 - 10:54 AM (IST)
ਮੁੰਬਈ– ਬਾਂਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਕਿਹਾ ਹੈ ਕਿ ਵਟਸਐਪ ਗਰੁੱਪ ਦੇ ਐਡਮਿਨ ਵਿਰੁੱਧ ਗਰੁੱਪ ਦੇ ਦੂਜੇ ਮੈਂਬਰ ਵਲੋਂ ਕੀਤੀ ਗਈ ਇਤਰਾਜ਼ਯੋਗ ਪੋਸਟ ਲਈ ਅਪਰਾਧਿਕ ਕਾਰਵਾਈ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਅਦਾਲਤ ਨੇ 33 ਸਾਲ ਦੇ ਇਕ ਵਿਅਕਤੀ ਵਿਰੁੱਧ ਦਰਜ ਸੈਕਸ ਸ਼ੋਸ਼ਣ ਦੇ ਮਾਮਲੇ ਨੂੰ ਰੱਦ ਕਰ ਦਿੱਤਾ। ਹੁਕਮ ਪਿਛਲੇ ਮਹੀਨੇ ਜਾਰੀ ਹੋਇਆ ਸੀ ਅਤੇ ਇਸ ਦੀ ਕਾਪੀ 22 ਅਪ੍ਰੈਲ ਨੂੰ ਮਿਲੀ ਸੀ।
ਮਾਣਯੋਗ ਜੱਜ ਜੈੱਡ ਏ ਹਕ ਅਤੇ ਜਸਟਿਸ ਏ. ਬੀ. ਬੋਰਕਰ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਵਟਸਐਪ ਦੇ ਸੰਚਾਲਕ ਕੋਲ ਸਿਰਫ ਗਰੁੱਪ ਦੇ ਮੈਂਬਰਾਂ ਨੂੰ ਜੋੜਣ ਜਾਂ ਹਟਾਉਣ ਦਾ ਅਧਿਕਾਰ ਹੁੰਦਾ ਹੈ। ਗਰੁੱਪ ’ਚ ਪਾਈ ਗਈ ਕਿਸੇ ਪੋਸਟ ਨੂੰ ਕੰਟਰੋਲ ਕਰਨ ਜਾਂ ਰੋਕਣ ਦੀ ਸਮਰੱਥਾ ਉਸ ਕੋਲ ਨਹੀਂ ਹੁੰਦੀ।