ਵਟਸਐਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੈਕਿੰਗ, 84 ਦੇਸ਼ਾਂ ’ਚ ਮਚੀ ਹਾਹਾਕਾਰ, 50 ਕਰੋੜ ਯੂਜ਼ਰਸ ਦਾ ਡਾਟਾ ਚੋਰੀ
Monday, Nov 28, 2022 - 06:51 PM (IST)
ਨਵੀਂ ਦਿੱਲੀ– ਸਮਾਰਟਫੋਨ ਦੀ ਵਰਤੋਂ ਕਰਨ ਵਾਲਾ ਲਗਭਗ ਹਰ ਯੂਜ਼ਰ ਵਟਸਐਪ ਦੀ ਵੀ ਵਰਤੋਂ ਕਰਦਾ ਹੈ ਪਰ ਅੱਜ ਵਟਸਐਪ ਦੇ ਕਰੋੜਾਂ ਯੂਜ਼ਰਸ ਲਈ ਪ੍ਰੇਸ਼ਾਨ ਕਰਨ ਵਾਲੀ ਖਬਰ ਆਈ ਹੈ। ਹੁਣ ਤੱਕ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਵਟਸਐਪ ਦਾ ਡਾਟਾ ਚੋਰੀ ਹੋ ਗਿਆ ਹੈ। ਇਕ ਅੰਦਾਜ਼ੇ ਮੁਤਾਬਕ ਵਟਸਐਪ ਦੇ 50 ਕਰੋੜ ਯੂਜ਼ਰਸ ਦਾ ਡਾਟਾ ਚੋਰੀ ਹੋਇਆ ਹੈ। ਇਸ ’ਚ ਅਮਰੀਕਾ ਸਮੇਤ ਦੁਨੀਆ ਦੇ 84 ਦੇਸ਼ ਸ਼ਾਮਲ ਹਨ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਇਸ ਨੂੰ ਵਟਸਐਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੈਕਿੰਗ ਮੰਨਿਆ ਜਾ ਰਿਹਾ ਹੈ। ਹੈਕਰਾਂ ਨੇ ਯੂਜ਼ਰਸ ਦੇ ਫੋਨ ਨੰਬਰ ਸਮੇਤ ਹੋਰ ਜਾਣਕਾਰੀ ਚੋਰੀ ਕਰ ਲਈਆਂ ਹਨ। ਹੁਣ ਇਹ ਪੂਰਾ ਡਾਟਾ ਹੈਕਰਸ ਦੇ ਪਲੇਟਫਾਰਮ ’ਤੇ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਵਟਸਐਪ ਦੀ ਇਸ ਸੰਨ੍ਹ ਨੂੰ ਯੂਜ਼ਰਸ ਦੀ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਖਤਰਨਾਕ ਮੰਨਿਆ ਜਾ ਰਿਹਾ ਹੈ। ਵਟਸਐਪ ਦਾ ਇਹ ਡਾਟਾ ਆਉਣ ਵਾਲੇ ਦਿਨਾਂ ’ਚ ਬੈਂਕ ਫਰਾਡ ਸਮੇਤ ਕਈ ਤਰ੍ਹਾਂ ਦੇ ਘਪਲਿਆਂ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਦੇਣਗੇ ਇਹ 5 ਖ਼ਤਰਨਾਕ Apps, ਫੋਨ ’ਚੋਂ ਤੁਰੰਤ ਕਰੋ ਡਿਲੀਟ
ਕਿਹੜੇ ਦੇਸ਼ਾਂ ’ਚ ਡਾਟਾ ਹੋਇਆ ਲੀਕ?
ਵਟਸਐਪ ਦੀ ਵਰਤੋਂ ਅੱਜ ਦੇ ਸਮੇਂ ’ਚ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ’ਚ ਕੀਤੀ ਜਾਂਦੀ ਹੈ। ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਦੇ ਜਿਨ੍ਹਾਂ 84 ਦੇਸ਼ਾਂ ’ਚ ਡਾਟਾ ਚੋਰੀ ਹੋਣ ਦੀ ਖਬਰ ਹੈ, ਉਨ੍ਹਾਂ ਦੇਸ਼ਾਂ ’ਚ ਅਮਰੀਕਾ, ਬ੍ਰਿਟੇਨ, ਮਿਸਰ, ਇਟਲੀ, ਸਾਊਦੀ ਅਰਬ ਅਤੇ ਭਾਰਤ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਲਗਭਗ 50 ਕਰੋੜ ਵਟਸਐਪ ਯੂਜ਼ਰਸ ਦਾ ਡਾਟਾ ਲੀਕ ਹੋ ਗਿਆ ਹੈ। ਡਾਟਾ ਚੋਰੀ ’ਚ ਸਭ ਤੋਂ ਵੱਡੀ ਗਿਣਤੀ ’ਚ ਅਮਰੀਕੀ ਯੂਜ਼ਰਸ ਦੀ ਹੈ, ਇੱਥੇ 32 ਮਿਲੀਅਨ ਯੂਜ਼ਰਸ ਦਾ ਡਾਟਾ ਲੀਕ ਹੋਇਆ ਹੈ। ਉੱਥੇ ਹੀ ਇਜਿਪਟ ਦੇ 45 ਮਿਲੀਅਨ, ਇਟਲੀ 35 ਮਿਲੀਅਨ, ਸਾਊਦੀ ਅਰਬ ਦੇ 29 ਮਿਲੀਅਨ, ਫਰਾਂਸ ਦੇ 20 ਮਿਲੀਅਨ, ਤੁਰਕੀ 20 ਮਿਲੀਅਨ, ਰੂਸ ਦੇ 10 ਮਿਲੀਅਨ, ਯੂ. ਕੇ. ਦੇ 11 ਮਿਲੀਅਨ ਵਟਸਐਪ ਯੂਜ਼ਰਸ ਦਾ ਡਾਟਾ ਚੋਰੀ ਹੋਇਆ ਹੈ।
ਇਹ ਵੀ ਪੜ੍ਹੋ– WhatsApp ’ਚ ਆ ਰਿਹੈ ਕਮਾਲ ਦਾ ਫੀਚਰ, ਹੁਣ ਆਪਣੀ ਆਵਾਜ਼ ’ਚ ਲਗਾ ਸਕੋਗੇ ਸਟੇਟਸ
ਡਾਟਾ ਵਿਕਰੀ ਲਈ ਉਪਲਬਧ
ਸਾਈਬਰ ਨਿਊਜ਼ ਦੀ ਰਿਪੋਰਟ ਮੁਤਾਬਕ ਹੈਕਿੰਗ ਕਮਿਊਨਿਟੀ ਫੋਰਮ ’ਤੇ ਇਕ ਪੋਸਟ ਪਾਈ ਗਈ ਹੈ, ਜਿਸ ’ਚ ਵਟਸਐਪ ਡਾਟਾ ਵਿਕਰੀ ਦਾ ਦਾਅਵਾ ਕੀਤਾ ਗਿਆ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ 487 ਮਿਲੀਅਨ ਵਟਸਐਪ ਮੋਬਾਈਲ ਯੂਜ਼ਰਸ ਦਾ 2022 ਡਾਟਾਬੇਸ ਵੇਚ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਯੂਜ਼ਰਸ ਦੇ ਮੋਬਾਈਲ ਡਾਟਾ ਨੂੰ ਸਾਈਬਰ ਹਮਲਾਵਰ ਖਰੀਦ ਸਕਦੇ ਹਨ। ਅਜਿਹੇ ’ਚ ਲੋਕਾਂ ਦੇ ਬੈਂਕਿੰਗ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਹੈਕਰਾਂ ਦੀ ਪਹੁੰਚ ’ਚ ਆ ਸਕਦੇ ਹਨ।
ਇਹ ਵੀ ਪੜ੍ਹੋ– 5G ਦਾ ਕਮਾਲ! ਸਿਰਫ਼ ਇੰਨੇ ਸਕਿੰਟਾਂ ’ਚ ਡਾਊਨਲੋਡ ਹੋਈ 5GB ਦੀ ਮੂਵੀ