ਹਿੰਸਕ ਝੜਪ ''ਤੇ ਵਿਦੇਸ਼ ਮੰਤਰੀ ਦਾ ਜਵਾਬ, ਕਿਹਾ- ਗਲਵਾਨ ''ਚ ਜੋ ਹੋਇਆ ਉਹ ਚੀਨ ਦੀ ਸਾਜ਼ਿਸ਼ ਸੀ

06/17/2020 7:18:12 PM

ਨਵੀਂ ਦਿੱਲੀ - LAC 'ਤੇ ਸੋਮਵਾਰ ਰਾਤ ਨੂੰ ਹੋਈ ਹਿੰਸਕ ਝੜਪ 'ਤੇ ਭਾਰਤ ਨੇ ਚੀਨ ਨੂੰ ਸਖਤ ਸੁਨੇਹਾ ਦਿੱਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਗਲਵਾਨ 'ਚ ਜੋ ਕੁੱਝ ਵੀ ਹੋਇਆ ਉਹ ਚੀਨ ਦੀ ਪਲਾਨਿੰਗ ਸੀ। ਚੀਨ ਨੇ ਜ਼ਮੀਨੀ ਹਾਲਾਤ ਨੂੰ ਬਦਲਣ ਦੀ ਸਾਜ਼ਿਸ਼ ਕੀਤੀ। ਉਸ ਦੀ ਇੱਛਾ ਤੱਥਾਂ ਨੂੰ ਬਦਲਣ ਦੀ ਹੈ। ਐੱਸ. ਜੈਸ਼ੰਕਰ ਨੇ ਇਹ ਗੱਲਾਂ ਬੁੱਧਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਫੋਨ 'ਤੇ ਹੋਈ ਗੱਲਬਾਤ 'ਚ ਕਹੀ। 

ਐੱਸ. ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੂੰ ਕਿਹਾ ਕਿ ਗਲਵਾਨ 'ਚ ਜੋ ਕੁੱਝ ਵੀ ਹੋਇਆ, ਉਸ ਨੂੰ ਚੀਨ ਨੇ ਕਾਫ਼ੀ ਸੋਚੀ-ਸਮਝੀ ਅਤੇ ਪੂਰਵ-ਯੋਜਨਾਬੱਧ ਰਣਨੀਤੀ ਦੇ ਤਹਿਤ ਅੰਜਾਮ ਦਿੱਤਾ ਹੈ। ਇਸ ਲਈ  ਭਵਿੱਖ ਦੀਆਂ ਘਟਨਾਵਾਂ ਦੀ ਜ਼ਿੰਮੇਦਾਰੀ ਉਸ 'ਤੇ ਹੀ ਹੋਵੇਗੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਸ ਘਟਨਾ ਦਾ ਦੁਵੱਲੇ ਸਬੰਧਾਂ 'ਤੇ ਗੰਭੀਰ ਪ੍ਰਭਾਵ ਪਵੇਗਾ।

ਇਸ ਗੱਲਬਾਤ 'ਚ ਚੀਨ ਦੇ ਵਿਦੇਸ਼ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੱਤਭੇਦਾਂ ਤੋਂ ਉਭਰਣ ਲਈ ਦੋਨਾਂ ਧਿਰਾਂ ਨੂੰ ਮੌਜੂਦਾ ਤੰਤਰਾਂ ਦੇ ਜ਼ਰੀਏ ਗੱਲਬਾਤ ਅਤੇ ਤਾਲਮੇਲ ਦਾ ਰਸਤਾ ਹੋਰ ਦੁਰੁਸਤ ਕਰਣਾ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ 15 ਜੂਨ ਦੀ ਸ਼ਾਮ ਨੂੰ ਦੋਵਾਂ ਮੋਰਚਿਆਂ ਵਿਚਾਲੇ ਫੌਜੀ-ਪੱਧਰ ਦੀ ਬੈਠਕ 'ਚ ਜੋ ਸਹਿਮਤੀ ਬਣੀ ਸੀ ਉਸ ਨੂੰ ਭਾਰਤੀ ਫ਼ੌਜੀਆਂ ਨੇ ਤੋਡ਼ ਦਿੱਤਾ। ਉਨ੍ਹਾਂ ਕਿਹਾ ਕਿ ਗਲਵਾਨ ਘਾਟੀ 'ਚ ਹਾਲਾਤ ਆਮ ਹੋਣ 'ਤੇ ਭਾਰਤੀ ਫ਼ੌਜੀਆਂ ਨੇ LAC ਨੂੰ ਪਾਰ ਕੀਤਾ ਅਤੇ ਸਾਡੇ ਫ਼ੌਜੀਆਂ ਨੂੰ ਭੜਕਾਇਆ।

ਵਾਂਗ ਯੀ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਸਰਹੱਦੀ ਮੁੱਦੇ 'ਤੇ ਦੋਵਾਂ ਦੇਸ਼ਾਂ  ਵਿਚਾਲੇ ਸਮਝੌਤੇ ਦੀ ਉਲੰਘਣਾ ਕੀਤੀ।  ਉਨ੍ਹਾਂ ਨੇ ਭਾਰਤ ਤੋਂ ਇਸ ਘਟਨਾ ਦੀ ਜਾਂਚ ਕਰਣ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਜੋ ਵੀ ਇਸ ਦੇ ਲਈ ਜ਼ਿੰਮੇਦਾਰ ਹੈ ਉਸ ਨੂੰ ਸਜਾ ਦਿੱਤੀ ਜਾਵੇ। ਜਿਸ ਦੇ ਨਾਲ ਅੱਗੇ ਅਜਿਹੀ ਕੋਈ ਘਟਨਾ ਨਾ ਹੋਵੇ।

ਕੀ ਹੈ ਪੂਰਾ ਮਾਮਲਾ
ਦੱਸ ਦਈਏ ਕਿ ਕਿ 15 ਜੂਨ ਦੀ ਰਾਤ ਲੱਦਾਖ ਦੀ ਗਲਵਾਨ ਘਾਟੀ 'ਚ LAC 'ਤੇ ਚੀਨ ਅਤੇ ਭਾਰਤ ਦੀ ਫੌਜ 'ਚ ਹਿੰਸਕ ਝੜਪ ਹੋਈ ਸੀ। ਇਸ ਹਿੰਸਾ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਹਨ। ਜਾਣਕਾਰੀ ਇਹ ਵੀ ਹੈ ਕਿ ਚੀਨ ਦੇ ਕਰੀਬ 40 ਜਵਾਨ ਮਾਰੇ ਗਏ ਪਰ ਚੀਨ ਨੇ ਹੁਣ ਆਧਿਕਾਰਕ ਤੌਰ 'ਤੇ ਕੋਈ ਗਿਣਤੀ ਨਹੀਂ ਦੱਸੀ ਹੈ। ਨਾਲ ਹੀ ਚੀਨ ਨੇ ਭਾਰਤ 'ਤੇ ਹੀ ਕਾਰਵਾਈ ਦਾ ਦੋਸ਼ ਲਗਾਇਆ ਹੈ। ਜਦੋਂ ਕਿ ਭਾਰਤ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਇਹ ਪੂਰੀ ਘਟਨਾ ਚੀਨ ਦੀ ਹਿਮਾਕਤ ਦਾ ਨਤੀਜਾ ਹੈ।


Inder Prajapati

Content Editor

Related News