ਪੱਛਮੀ ਬੰਗਾਲ ਦੇ ਵਿੱਤ ਮੰਤਰੀ ਦੇ ਸਕਦੇ ਹਨ ਅਸਤੀਫਾ
Monday, Jul 12, 2021 - 03:35 AM (IST)
ਕੋਲਕਾਤਾ– ਪ੍ਰਸਿੱਧ ਅਰਥ ਸ਼ਾਸਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਅਮਿਤ ਮਿੱਤਰਾ ਪੱਛਮੀ ਬੰਗਾਲ ਦੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਖਰਾਬ ਸਿਹਤ ਕਾਰਨ ਉਹ ਸਰਗਰਮ ਸਿਆਸਤ ਤੋਂ ਵੀ ਸੰਨਿਆਸ ਲੈ ਸਕਦੇ ਹਨ। ਪਾਰਟੀ ਦੇ ਸੂਤਰਾਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਪੜ੍ਹੋ- ZIM v BAN : ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 220 ਦੌੜਾਂ ਨਾਲ ਹਰਾਇਆ
ਮਿੱਤਰਾ 2011 ਤੋਂ ਸੂਬੇ ਦੇ ਵਿੱਤ ਮੰਤਰੀ ਹਨ। ਉਸ ਸਾਲ ਖੱਬੇਪੱਖੀ ਮੋਰਚੇ ਦੇ 34 ਸਾਲ ਦੇ ਰਾਜ ਨੂੰ ਖਤਮ ਕਰ ਕੇ ਤ੍ਰਿਣਮੂਲ ਕਾਂਗਰਸ ਸੱਤਾ ’ਚ ਆਈ ਸੀ। 73 ਸਾਲ ਦੇ ਮਿੱਤਰਾ ਨੇ ਇਸ ਵਾਰ ਵਿਧਾਨ ਸਭਾ ਦੀ ਚੋਣ ਵੀ ਨਹੀਂ ਲੜੀ ਸੀ। ਤ੍ਰਿਣਮੂਲ ਦੇ ਇਕ ਸੀਨੀਅਰ ਆਗੂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅਮਿਤ ਮਿੱਤਰਾ ਹੁਣ ਸੂਬੇ ਦੇ ਵਿੱਤ ਮੰਤਰੀ ਦੇ ਅਹੁਦੇ ’ਤੇ ਨਹੀਂ ਰਹਿਣਗੇ। ਉਨ੍ਹਾਂ ਨੂੰ 4 ਨਵੰਬਰ ਨੂੰ ਚੋਣ ਜਿੱਤੇ ਬਿਨਾਂ ਵਿੱਤ ਮੰਤਰੀ ਦੇ ਅਹੁਦੇ ’ਤੇ ਰਹਿੰਦਿਆਂ 6 ਮਹੀਨੇ ਪੂਰੇ ਹੋ ਜਾਣਗੇ। ਉਨ੍ਹਾਂ ਪਾਰਟੀ ਹਾਈ ਕਮਾਨ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਸਿਹਤ ਠੀਕ ਨਾ ਰਹਿਣ ਕਾਰਨ ਸਿਆਸਤ ’ਚ ਨਹੀਂ ਰਹਿਣਾ ਚਾਹੁੰਦੇ। ਜੇ ਉਹ ਚੋਣ ਨਹੀਂ ਲੜਦੇ ਤਾਂ ਉਨ੍ਹਾਂ ਨੂੰ ਇਹ ਅਹੁਦਾ 4 ਨਵੰਬਰ ਤੋਂ ਪਹਿਲਾਂ ਹੀ ਛੱਡਣਾ ਹੋਵੇਗਾ।
ਇਹ ਖ਼ਬਰ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ- ਰੋਹਿਤ ਸ਼ਰਮਾ ਹਨ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।