ਪੱਛਮੀ ਬੰਗਾਲ ਭਾਜਪਾ ਨੇ ਮਮਤਾ ਨੂੰ ਲਿਖੀ ਚਿੱਠੀ , 22 ਨੂੰ ਛੁੱਟੀ ਦਾ ਐਲਾਨ ਕਰਨ ਦੀ ਕੀਤੀ ਬੇਨਤੀ

Saturday, Jan 20, 2024 - 11:46 AM (IST)

ਕੋਲਕਾਤਾ- ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਸ਼ੁੱਕਰਵਾਰ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਕ ਚਿੱਠੀ ਲਿਖ ਕੇ 22 ਜਨਵਰੀ ਨੂੰ ਛੁੱਟੀ ਐਲਾਨੇ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਲੋਕ ਅਯੁੱਧਿਆ ਵਿਚ ਰਾਮ ਮੰਦਰ ਦੀ ‘ਪ੍ਰਾਣ ਪ੍ਰਤਿਸ਼ਠਾ’ ਦਾ ਸਮਾਰੋਹ ਮਨਾ ਸਕਣ। ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਦੇ ਅਦਾਰੇ, ਜਨਤਕ ਖੇਤਰ ਦੇ ਬੈਂਕ, ਬੀਮਾ ਕੰਪਨੀਆਂ, ਵਿੱਤੀ ਸੰਸਥਾਵਾਂ ਅਤੇ ਖੇਤਰੀ ਗ੍ਰਾਮੀਣ ਬੈਂਕ ਉਸ ਦਿਨ ਅੱਧੇ ਦਿਨ ਲਈ ਬੰਦ ਰਹਿਣਗੇ। ਚਿੱਠੀ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਵੀ ਕਈ ਵਿਸ਼ੇਸ਼ ਮੌਕਿਆਂ ’ਤੇ ਛੁੱਟੀਆਂ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣਗੇ ਹਰਭਜਨ ਸਿੰਘ
ਮਮਤਾ ਬੈਨਰਜੀ 22 ਜਨਵਰੀ ਨੂੰ ਦੱਖਣੀ ਕੋਲਕਾਤਾ ਵਿੱਚ ਹਜ਼ਾਰਾ ਕਰਾਸਿੰਗ ਤੋਂ ਪਾਰਕ ਸਰਕਸ ਤੱਕ ‘ਸਦਭਾਵ ਰੈਲੀ’ ਦੀ ਅਗਵਾਈ ਕਰੇਗੀ। ਪਾਰਕ ਸਰਕਸ ਵਿਖੇ ਜਨਤਕ ਮੀਟਿੰਗ ਵੀ ਕੀਤੀ ਜਾਵੇਗੀ। ਉਹ ਸਦੀਆਂ ਪੁਰਾਣੇ ਕਾਲੀਘਾਟ ਮੰਦਰ ’ਚ ਪੂਜਾ ਅਰਚਨਾ ਤੋਂ ਬਾਅਦ ਸਰਬ ਧਰਮ ਰੈਲੀ ਦੀ ਸ਼ੁਰੂਆਤ ਕਰੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News