''ਮੈਨੂੰ SUV ਦਿਓ ਨਹੀਂ ਤਾਂ..!'' ਪੁਲਸ ਮੁਲਾਜ਼ਮ ਸਜੀ-ਧਜੀ ਲਾੜੀ ਨੂੰ ਛੱਡ ਮੋੜ ਕੇ ਲੈ ਗਿਆ ਬਰਾਤ
Monday, Nov 23, 2026 - 02:32 PM (IST)
ਸੋਨੀਪਤ- ਹਰਿਆਣਾ ਦੇ ਸੋਨੀਪਤ 'ਚ ਵਿਆਹ ਵਾਲੇ ਦਿਨ ਦਾਜ 'ਚ ਕਾਰ ਦੀ ਮੰਗ ਨੂੰ ਲੈ ਕੇ ਵਿਵਾਦ ਹੋ ਗਿਆ। ਦੋਸ਼ ਹੈ ਕਿ ਦਿੱਲੀ ਪੁਲਸ 'ਚ ਤਾਇਨਾਤ ਲਾੜੇ ਨੇ ਹੁੰਡਈ ਔਰਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਰੂਤੀ ਬ੍ਰੇਜ਼ਾ ਦੀ ਮੰਗ ਕਰਨ ਲੱਗਾ। ਜਦੋਂ ਉਸ ਦੀ ਮੰਗ ਪੂਰੀ ਨਹੀਂ ਹੋਈ, ਤਾਂ ਉਹ ਬਰਾਤ ਲੈ ਕੇ ਵਾਪਸ ਚਲਾ ਗਿਆ। ਇਸ ਤੋਂ ਬਾਅਦ, ਲਾੜੀ ਦੇ ਪਿਤਾ ਨੇ ਲਾੜੇ, ਉਸ ਦੀ ਮਾਂ, ਭਰਾ, ਭਰਜਾਈ ਅਤੇ ਦੋ ਵਿਚੋਲਿਆਂ ਵਿਰੁੱਧ ਪੁਲਸ ਸ਼ਿਕਾਇਤ ਦਰਜ ਕਰਵਾਈ।
ਲਾੜੀ ਦੇ ਪਿਤਾ ਸੁਭਾਸ਼ ਕੁਮਾਰ ਦੇ ਅਨੁਸਾਰ, ਪਰਿਵਾਰ ਨੇ ਪਹਿਲਾਂ ਹੀ ਉਸ ਲਈ ਲਗਭਗ 9.5 ਲੱਖ ਰੁਪਏ ਦੀ ਇਕ ਹੁੰਡਈ ਔਰਾ ਕਾਰ ਬੁੱਕ ਕਰ ਦਿੱਤੀ ਸੀ। ਹਾਲਾਂਕਿ, ਲਾੜਾ ਕਰੀਬ 13 ਲੱਖ ਰੁਪਏ ਦੀ ਬ੍ਰੇਜ਼ਾ ਲੈਣ ਦੀ ਜਿੱਦ 'ਤੇ ਅੜ ਗਿਆ। ਜਦੋਂ ਉਸ ਦੀ ਮੰਗ ਪੂਰੀ ਨਹੀਂ ਹੋਈ, ਤਾਂ ਉਹ 20 ਨਵੰਬਰ ਨੂੰ ਆਪਣੇ ਪਰਿਵਾਰ ਬਰਾਤ ਲੈ ਕੇ ਵਾਪਸ ਚਲਾ ਗਿਆ।
ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ, ਮੰਡਪ ਸਜਾਇਆ ਗਿਆ ਸੀ ਅਤੇ ਬਰਾਤ ਵੀ ਪਹੁੰਚ ਗਈ ਸੀ। ਹਾਲਾਂਕਿ, ਜਦੋਂ ਲਾੜੇ ਦੀ ਦਾਜ 'ਚ ਕਾਰ ਦੀ ਮੰਗ ਪੂਰੀ ਨਹੀਂ ਹੋਈ, ਤਾਂ ਲਾੜਾ ਪੱਖ ਬਿਨਾਂ ਵਿਆਹ ਵਾਪਸ ਚਲਾ ਗਿਆ। ਲਾੜੀ ਦਾ ਪਿਤਾ ਸੋਨੀਪਤ ਦੇ ਵੈਸਟ ਰਾਮਨਗਰ ਦਾ ਰਹਿਣ ਵਾਲਾ ਹੈ ਅਤੇ ਆਈਟੀਆਈ ਗੰਨੌਰ ਤੋਂ ਸੇਵਾਮੁਕਤ ਹੈ। ਉਨ੍ਹਾਂ ਦੱਸਿਆ ਕਿ ਜਨਵਰੀ 2026 'ਚ ਵਿਚੌਲਿਆਂ ਰਾਹੀਂ ਉਨ੍ਹਾਂ ਦੀ ਧੀ ਦਾ ਰਿਸ਼ਤਾ ਗੋਹਾਨਾ ਦੇ ਗਾਂਧੀ ਨਗਰ ਵਾਸੀ ਕੁਲਦੀਪ ਨਾਲ ਤੈਅ ਹੋਇਆ ਸੀ।
ਲਾੜੀ ਦੇ ਪਿਤਾ ਸੁਭਾਸ਼ ਕੁਮਾਰ ਦੇ ਅਨੁਸਾਰ, ਰਿਸ਼ਤਾ ਤੈਅ ਕਰਦੇ ਸਮੇਂ ਵਿਚੋਲਿਆਂ ਨੇ ਦੱਸਿਆ ਕਿ ਕੁਲਦੀਪ ਦਿੱਲੀ ਪੁਲਸ 'ਚ ਨੌਕਰੀ ਕਰਦਾ ਹੈ ਅਤੇ ਉਸ ਦੇ ਪਰਿਵਾਰ ਨੂੰ ਦਾਜ 'ਚ ਕੁਝ ਨਹੀਂ ਚਾਹੀਦਾ। ਇਸ ਤੋਂ ਬਾਅਦ 26 ਅਪ੍ਰੈਲ ਨੂੰ ਦੋਵਾਂ ਪਰਿਵਾਰਾਂ ਵਿਚਕਾਰ ਰਿੰਗ ਸੈਰੇਮਨੀ ਹੋਈ। ਅਗਸਤ 'ਚ ਵਿਆਹ ਦੀ ਤਾਰੀਕ ਵੀ ਤੈਅ ਕਰ ਦਿੱਤੀ ਗਈ। ਦੋਵਾਂ ਦਾ ਵਿਆਹ 20 ਨਵੰਬਰ 2026 ਨੂੰ ਹੋਣਾ ਸੀ। ਪਰਿਵਾਰ ਨੂੰ ਉਮੀਦ ਸੀ ਕਿ ਧੀ ਦਾ ਵਿਆਹ ਧੂਮਧਾਮ ਨਾਲ ਹੋਵੇਗਾ ਪਰ ਵਿਆਹ ਵਾਲੇ ਦਿਨ ਕਾਰ ਦੀ ਮੰਗ ਨੂੰ ਲੈ ਕੇ ਪੂਰਾ ਮਾਮਲਾ ਵਿਗੜ ਗਿਆ।
ਸੁਭਾਸ਼ ਦੇ ਅਨੁਸਾਰ, ਵਿਆਹ ਦੀ ਤਾਰੀਕ ਤੈਅ ਹੁੰਦੇ ਹੀ ਲਾੜੇ ਅਤੇ ਉਸ ਦੀ ਮਾਂ ਨੇ ਦਾਜ ਦੀ ਮੰਗ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਲਾੜੇ ਨੇ ਆਪਣੇ ਲਈ 2 ਤੋਲੇ ਦੀ ਸੋਨੇ ਦੀ ਚੇਨ ਅਤੇ ਅੰਗੂਠੀ ਮੰਗੀ। ਉਸ ਨੇ ਆਪਣੀ ਮਾਂ ਲਈ ਸੋਨੇ ਦੇ ਟੌਪਸ ਅਤੇ ਚਾਂਦੀ ਦੀ ਝਾਂਜਰ ਵੀ ਮੰਗੀ। ਇਸ ਤੋਂ ਇਲਾਵਾ ਪਰਿਵਾਰ ਲਈ ਮਹਿੰਗੇ ਕੱਪੜੇ ਦੇਣ ਦੀ ਮੰਗ ਕੀਤੀ ਗਈ। ਉਸ ਦਾ ਦੋਸ਼ ਹੈ ਕਿ ਲਾੜਾ ਵੱਡੀ ਕਾਰ ਲੈਣ ਦੀ ਜਿੱਦ 'ਤੇ ਅੜ ਗਿਆ ਅਤੇ ਹੁੰਡਈ ਔਰਾ ਦੀ ਜਗ੍ਹਾ ਮਾਰੂਤੀ ਬ੍ਰੇਜ਼ਾ ਦੀ ਮੰਗ ਕਰਨ ਲੱਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
