ਸਮਾਜ ਸੁਧਾਰਕ ਬਸਵੇਸ਼ਵਰ ਖਿਲਾਫ ਟਿੱਪਣੀ: ਲੇਖਕ ਰਵੀ ਹੰਜ ਦਾ ਕਤਲ ਕਰਨ ਵਾਲੇ ਨੂੰ ਮਿਲੇਗਾ 5 ਲੱਖ ਦਾ ਇਨਾਮ
Monday, Nov 23, 2026 - 01:10 PM (IST)
ਬੇਲਗਾਵੀ (ਕਰਨਾਟਕ) - ਲਿੰਗਾਇਤ ਭਾਈਚਾਰੇ ਦੇ ਇਕ ਨੇਤਾ ਨੇ ਐਲਾਨ ਕੀਤਾ ਹੈ ਕਿ ਜਿਹੜਾ ਵਿਅਕਤੀ 12ਵੀਂ ਸਦੀ ਦੇ ਸਮਾਜ ਸੁਧਾਰਕ ਬਸਵੇਸ਼ਵਰ ਖਿਲਾਫ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਲੇਖਕ ਰਵੀ ਹੰਜ ਦਾ ਕਤਲ ਕਰੇਗਾ, ਉਸ ਨੂੰ ਉਹ 5 ਲੱਖ ਰੁਪਏ ਦਾ ਇਨਾਮ ਦੇਣਗੇ। ਇਸ ਐਲਾਨ ਤੋਂ ਤੁਰੰਤ ਬਾਅਦ ਮੋਟਾਗੀ ਮੱਠ ਦੇ ਮੁਖੀ ਪ੍ਰਭੂ ਚੰਨਬਸਵ ਸਵਾਮੀ ਨੇ ਦਖਲ ਦਿੱਤਾ ਅਤੇ ਕਿਸੇ ਦਾ ਵੀ ਸਿਰ ਕਲਮ ਕਰਨ ਦੇ ਸੱਦੇ ਦੀ ਨਿੰਦਾ ਕੀਤੀ। ਉਨ੍ਹਾਂ ਲੋਕਾਂ ਨੂੰ ਲਿੰਗਾਇਤ ਨੇਤਾ ਪ੍ਰਕਾਸ਼ ਮਹਾਜਨ ਦੇ ਐਲਾਨ ਨੂੰ ਗੰਭੀਰਤਾ ਨਾਲ ਨਾ ਲੈਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਸਾਲਿਆਂ ਦੇ ਵਿਆਹ 'ਤੇ ਜੀਜੇ ਨੇ ਪਾਏ 1-1 ਕਰੋੜ ਰੁਪਏ ਦੇ ਨੋਟਾਂ ਦੇ ਹਾਰ ! ਪਿਆਰ ਦੀ ਵੀਡੀਓ ਹੋਈ ਵਾਇਰਲ
ਮਹਾਜਨ ਨੇ ਬੇਲਗਾਵੀ ਜ਼ਿਲੇ ਦੇ ਅਥਣੀ ’ਚ ਮੱਠ ਮੁਖੀ ਵੱਲੋਂ ਸ਼ਨੀਵਾਰ ਨੂੰ ਸੱਦੀ ਗਈ ਵਿਰੋਧ ਸਭਾ ਨੂੰ ਸੰਬੋਧਨ ਕਰਦਿਆਂ ਹੰਜ ਦੇ ਕਤਲ ਦਾ ਖੁੱਲ੍ਹੇਆਮ ਸੱਦਾ ਦਿੱਤਾ ਅਤੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਪਣਾ ਮੋਬਾਈਲ ਨੰਬਰ ਵੀ ਜਨਤਕ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਹੰਜ ਦਾ ਕਤਲ ਕਰੇਗਾ, ਉਹ ਇਨਾਮ ਦੀ ਰਕਮ ਲੈਣ ਲਈ ਉਨ੍ਹਾਂ ਨਾਲ ਸੰਪਰਕ ਕਰੇ। ਉਨ੍ਹਾਂ ਆਪਣੇ ਭਾਸ਼ਣ ਦੇ ਅੰਤ ’ਚ ਵੀ ਇਹ ਧਮਕੀ ਦੁਹਰਾਈ। ਮਹਾਜਨ ਨੇ ਵਿਦਵਾਨ ਐੱਮ. ਐੱਮ. ਕਲਬੁਰਗੀ ਅਤੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਵੀ ਜ਼ਿਕਰ ਕੀਤਾ।
ਇਹ ਵੀ ਪੜ੍ਹੋ: ਬਦਲਣ ਵਾਲੀ ਹੈ ਇਨ੍ਹਾਂ ਮੂਲਾਂਕ ਵਾਲਿਆਂ ਦੀ ਕਿਸਮਤ! ਘਰ 'ਚ ਲੱਗਣਗੇ ਨੋਟਾਂ ਦੇ ਢੇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
