ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਕਦੋਂ ਪਵੇਗਾ ਮੀਂਹ

Sunday, Dec 22, 2024 - 12:44 PM (IST)

ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਕਦੋਂ ਪਵੇਗਾ ਮੀਂਹ

ਹਰਿਆਣਾ- ਉੱਤਰ ਭਾਰਤ ਵਿਚ ਠੰਡ ਆਪਣਾ ਜ਼ੋਰ ਫੜਦੀ ਜਾ ਰਹੀ ਹੈ। ਕਈ ਸੂਬਿਆਂ ਵਿਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ ਵਿਚ ਵੀ ਠੰਡ ਵਧਦੀ ਜਾ ਰਹੀ ਹੈ। ਇਸ ਦਰਮਿਆਨ 15 ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 23 ਦਸੰਬਰ ਨੂੰ ਕਈ ਖੇਤਰਾਂ ਵਿਚ ਮੀਂਹ ਦੀ ਸੰਭਾਵਨਾ ਜਤਾਈ ਹੈ। ਇਸ ਮੀਂਹ ਮਗਰੋਂ ਪ੍ਰਦੇਸ਼ ਵਿਚ ਠੰਡ ਵੱਧ ਜਾਵੇਗੀ। ਯਾਨੀ ਕਿ ਹੁਣ ਹਰਿਆਣਾ ਵਿਚ ਹੋਰ ਵੀ ਵੱਧ ਠੰਡ ਪਵੇਗੀ। 

ਇਹ ਵੀ ਪੜ੍ਹੋ- ਸੀਤ ਲਹਿਰ ਕਾਰਨ ਠੰਡ ਨੇ ਛੇੜੀ ਕੰਬਣੀ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ

ਮੀਂਹ ਮਗਰੋਂ ਵਧੇਗੀ ਠੰਡ

ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਹਰਿਆਣਾ ਦੇ ਕੁਝ ਖੇਤਰਾਂ ਵਿਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਦੀ ਰਾਤ ਤੋਂ ਹਵਾ ਵਿਚ ਬਦਲਾਅ ਨਾਲ ਮੌਸਮ ਬਦਲੇਗਾ। ਦੱਖਣੀ-ਪੱਛਮੀ ਖੇਤਰਾਂ ਵਿਚ 23 ਦਸੰਬਰ ਨੂੰ ਕੁਝ ਇਕ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪ੍ਰਦੇਸ਼ ਵਿਚ ਠੰਡ ਹੋਰ ਵੀ ਵੱਧ ਪਵੇਗੀ। 24 ਤੋਂ 26 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ।

ਇਹ ਵੀ ਪੜ੍ਹੋ- ਬੱਚਿਆਂ ਦੀਆਂ ਲੱਗੀਆਂ ਮੌਜਾਂ, 15 ਦਿਨ ਬੰਦ ਰਹਿਣਗੇ ਸਕੂਲ

ਠੰਡ ਦਰਮਿਆਨ ਪ੍ਰਦੂਸ਼ਣ ਦਾ ਪੱਧਰ ਕਾਫੀ ਖਰਾਬ

ਉੱਥੇ ਹੀ ਵੱਧਦੀ ਠੰਡ ਦਰਮਿਆਨ ਪ੍ਰਦੇਸ਼ ਵਿਚ ਪ੍ਰਦੂਸ਼ਣ ਦਾ ਪੱਧਰ ਕਾਫੀ ਖਰਾਬ ਦਰਜ ਕੀਤਾ ਜਾ ਰਿਹਾ ਹੈ। ਕਈ ਖੇਤਰਾਂ ਵਿਚ ਤਾਂ AQI 350 ਤੋਂ 380 ਪਾਰ ਦਰਜ ਕੀਤਾ ਗਿਆ ਹੈ। ਅੱਜ ਸਵੇਰੇ ਰੋਹਤਕ ਵਿਚ  AQI 387 ਦਰਜ ਕੀਤਾ ਗਿਆ ਹੈ। ਗੁਰੂਗ੍ਰਾਮ 'ਚ 323, ਚਰਖੀ ਦਾਦਰੀ ਵਿਚ 350, ਫਰੀਦਾਬਾਦ ਵਿਚ 372  AQI ਦਰਜ ਕੀਤਾ ਗਿਆ ਹੈ।
 


author

Tanu

Content Editor

Related News