ਕਹਿਰ ਵਰ੍ਹਾਊ ਮੀਂਹ, ਤੂਫ਼ਾਨ ਤੇ ਬਿਜਲੀ ! 6 ਜੁਲਾਈ ਲਈ ਹੋ ਗਈ ਡਰਾਉਣੀ ਭਵਿੱਖਬਾਣੀ, ਪ੍ਰਸ਼ਾਸਨ ਨੇ ਵੀ...
Saturday, Jul 05, 2025 - 02:29 PM (IST)

ਨੈਸ਼ਨਲ ਡੈਸਕ- ਭਾਰਤੀ ਮੌਸਮ ਵਿਭਾਗ ਨੇ 6 ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਲਈ ਬਹੁਤ ਜ਼ਿਆਦਾ ਭਾਰੀ ਮੀਂਹ, ਤੂਫ਼ਾਨ ਤੇ ਅਸਮਾਨੀ ਬਿਜਲੀ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਅਲਰਟ ਮਗਰੋਂ ਸੂਬਾ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਮਾਨਸੂਨ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕਰ ਦਿੱਤੀ ਹੈ।
ਸ਼ਿਮਲਾ ਸਥਿਤ ਮੌਸਮ ਵਿਭਾਗ ਸੈਂਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ 'ਚ ਭਾਰੀ ਬਾਰਿਸ਼, ਤੇਜ਼ ਹਵਾਵਾਂ ਤੇ ਅਸਮਾਨੀ ਬਿਜਲੀ ਦਾ ਸਿਲਸਿਲਾ 5 ਜੁਲਾਈ ਤੋਂ 11 ਜੁਲਾਈ ਤੱਕ ਲਗਾਤਾਰ ਜਾਰੀ ਰਹੇਗਾ। ਇਸ ਤੋਂ ਇਲਾਵਾ 6 ਜੁਲਾਈ ਨੂੰ ਬਹੁਤ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ, ਜਦਕਿ 7 ਤੋਂ 11 ਜੁਲਾਈ ਤੱਕ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 'ਮੈਂ ਦੁਬਾਰਾ ਆਵਾਂਗਾ', ਡਿਲੀਵਰੀ ਬੁਆਏ ਨੇ ਘਰ 'ਚ ਇਕੱਲੀ ਕੁੜੀ ਦੀ ਇੱਜ਼ਤ ਨੂੰ ਪਾ ਲਿਆ ਹੱਥ, ਜਾਣ ਲੱਗਿਆਂ...
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਸ਼ਿਮਲਾ, ਸਿਰਮੌਰ, ਮੰਡੀ ਤੇ ਕਾਂਗੜਾ ਵਰਗੇ ਨੀਂਵੇ ਇਲਾਕਿਆਂ ਲਈ ਹੜ੍ਹ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ, ਜਿਸ ਮਗਰੋਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਤੇ ਸਫ਼ਰ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ, ਤਾਂ ਜੋ ਲੈਂਡਸਲਾਈਡ ਤੇ ਹੜ੍ਹ ਵਰਗੀਆਂ ਆਫ਼ਤਾਂ ਤੋਂ ਬਚਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਉੱਤਰੀ ਭਾਰਤ 'ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਕਹਿਰ ਵਰ੍ਹਾਇਆ ਹੋਇਆ ਹੈ। ਇਸ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ, ਉੱਥੇ ਹੀ ਕਈ ਥਾਈਂ ਲੈਂਡਸਲਾਈਡ ਹੋਈ ਹੈ ਤੇ ਕਈ ਥਾਈਂ ਸੜਕਾਂ ਤੱਕ ਹੇਠਾਂ ਧਸ ਗਈਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e