ਨਵੰਬਰ ''ਚ ਵੀ ਹਿਮਾਚਲ ''ਚ ਰਿਕਾਰਡ ਗਰਮੀ, 40 ਸਾਲ ਬਾਅਦ ਸਭ ਤੋਂ ਗਰਮ ਕਲਪਾ

Monday, Nov 04, 2024 - 12:45 PM (IST)

ਨਵੰਬਰ ''ਚ ਵੀ ਹਿਮਾਚਲ ''ਚ ਰਿਕਾਰਡ ਗਰਮੀ, 40 ਸਾਲ ਬਾਅਦ ਸਭ ਤੋਂ ਗਰਮ ਕਲਪਾ

ਸ਼ਿਮਲਾ (ਵਾਰਤਾ)- ਮੌਸਮ 'ਚ ਆਈ ਤਬਦੀਲੀ ਕਾਰਨ ਸਰਦੀਆਂ 'ਚ ਵੀ ਪਹਾੜ ਗਰਮ ਹੋਣ ਲੱਗੇ ਹਨ। ਪਹਿਲੀ ਨਵੰਬਰ ਨੂੰ ਮੌਸਮ 'ਚ ਰਿਕਾਰਡ ਗਰਮੀ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਕਲਪਾ 'ਚ 40, ਚੰਬਾ 'ਚ 14, ਸ਼ਿਮਲਾ 'ਚ 8 ਅਤੇ ਕਾਂਗੜਾ, ਸੋਲਨ ਅਤੇ ਮਨਾਲੀ 'ਚ 4 ਸਾਲਾਂ ਬਾਅਦ ਨਵੰਬਰ 'ਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਕਲਪਾ 'ਚ 1984 'ਚ ਵੱਧ ਤੋਂ ਵੱਧ ਤਾਪਮਾਨ 24.5 ਸੀ। ਹੁਣ ਸ਼ੁੱਕਰਵਾਰ ਨੂੰ ਇੱਥੇ ਪਾਰਾ 23.6 ਡਿਗਰੀ ਦਰਜ ਹੋਇਆ। ਚੰਬਾ 'ਚ 2010 ਤੋਂ ਬਾਅਦ 30 ਡਿਗਰੀ ਅਤੇ ਸ਼ਿਮਲਾ 'ਚ 2016 ਤੋਂ ਬਾਅਦ 22 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਪਹੁੰਚਿਆ ਹੈ। ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਨਵੰਬਰ ਦੇ ਪਹਿਲੇ ਦਿਨ ਚੜ੍ਹਦੇ ਪਾਰੇ ਨੇ ਕਈ ਰਿਕਾਰਡ ਬਣਾਏ। ਰਾਜਧਾਨੀ ਸ਼ਿਮਲਾ ਸਮੇਤ ਪ੍ਰਦੇਸ਼ ਦਾ ਸਾਰੇ ਖੇਤਰਾਂ 'ਚ ਬੁੱਧਵਾਰ ਨੂੰ ਦੀਵਾਲੀ ਦੇ ਦਿਨ ਅਤੇ ਵੀਰਵਾਰ ਨੂੰ ਮੌਸਮ ਸਾਫ਼ ਰਿਹਾ।

ਇਹ ਵੀ ਪੜ੍ਹੋ : 65 ਹਜ਼ਾਰ ਲੋਕਾਂ ਦਾ ਆਧਾਰ ਕਾਰਡ ਹੋਵੇਗਾ ਰੱਦ! ਜਾਣੋ ਕਾਰਨ

ਵੀਰਵਾਰ ਨੂੰ ਹਮੀਰਪੁਰ 'ਚ ਵੱਧ ਤੋਂ ਵੱਧ ਤਾਪਮਾਨ 35.3 ਡਿਗਰੀ ਰਿਕਾਰਡ ਹੋਇਆ। ਬਿਲਾਸਪੁਰ, ਧੌਲਾਕੁਆਂ, ਨੇਰੀ, ਭੁੰਤਰ, ਊਨਾ ਅਤੇ ਕਾਂਗੜਾ 'ਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਪਾਰਾ 30 ਡਿਗਰੀ ਤੋਂ ਵੱਧ ਰਿਹਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਕਾਂਗੜਾ 'ਚ ਸਾਲ 2020 'ਚ 28.4 ਡਿਗਰੀ ਪਾਰਾ ਪਹੁੰਚਿਆ ਸੀ। ਹੁਣ ਸ਼ੁੱਕਰਵਾਰ ਨੂੰ ਤਾਪਮਾਨ 30.7 ਡਿਗਰੀ ਰਿਹਾ। ਸੋਲਨ 'ਚ 2020 'ਚ 28.7 ਡਿਗਰੀ ਸੀ, ਹੁਣ 28.0 ਡਿਗਰੀ ਰਿਹਾ। ਮਨਾਲੀ 'ਚ 2020 'ਚ ਪਾਰਾ 22.6 ਡਿਗਰੀ ਸੀ, ਜੋ ਹੁਣ 22.2 ਡਿਗਰੀ ਦਰਜ ਹੋਇਆ। ਘੱਟੋ-ਘੱਟ ਤਾਪਮਾਨ 'ਚ ਕਮੀ ਆਉਣ ਨਾਲ ਸਵੇਰੇ ਅਤੇ ਸ਼ਾਮ ਦੇ ਸਮੇਂ ਮੌਸਮ 'ਚ ਠੰਡਕ ਵਧਣ ਲੱਗੀ ਹੈ। ਪ੍ਰਦੇਸ਼ 'ਚ 123 ਸਾਲਾਂ 'ਚ ਤੀਜੀ ਸਭ ਤੋਂ ਸੁੱਕਾ ਅਕਤੂਬਰ ਮਹੀਨਾ ਰਿਹਾ, ਜਿਸ 'ਚ 97 ਫ਼ੀਸਦੀ ਘੱਟ ਮੀਂਹ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News