ਚਿਤਾਵਨੀ : ਦਿੱਲੀ, ਯੂ.ਪੀ. ਸਮੇਤ ਕਈ ਰਾਜਾਂ ''ਚ ਹਨੇਰੀ-ਤੂਫਾਨ ਆਉਣ ਦਾ ਅਲਰਟ ਜਾਰੀ
Saturday, Jun 09, 2018 - 02:19 PM (IST)

ਨਵੀਂ ਦਿੱਲੀ— ਲਗਾਤਾਰ ਮੌਸਮ ਦਾ ਬਦਲਦਾ ਮਿਜਾਜ ਲੋਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਕਰ ਸਕਦਾ ਹੈ। ਤੇਜ਼ ਧੁੱਪ ਅਤੇ ਹੁਮਸ ਭਰੀ ਗਰਮੀ ਤੋਂ ਬਾਅਦ ਹੁਣ ਹਨੇਰੀ-ਤੂਫਾਨ ਆਉਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਮੌਸਮ ਵਿਭਾਗ ਨੇ ਸ਼ਨੀਵਾਰ (9 ਜੂਨ) ਨੂੰ ਮੁੰਬਈ 'ਚ ਭਾਰੀ ਬਾਰਿਸ਼ ਹੋਣ ਬਾਰੇ ਦੱਸਿਆ ਹੈ। ਮੌਸਮ ਵਿਭਾਗ ਮੁਤਾਬਕ, ਮੁੰਬਈ ਸਮੇਤ ਮਹਾਰਾਸ਼ਟਰ ਦੇ ਉੱਤਰੀ ਤੱਟ ਇਲਾਕੇ 'ਚ 9 ਜੂਨ ਤੋਂ 12 ਜੂਨ ਤੱਕ ਬਾਰਿਸ਼ ਤੇਜ਼ ਹੋਏ ਦਾ ਪੂਰਵ ਅਨੁਮਾਨ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅਜਿਹਾ ਹੀ ਅੰਦਾਜ਼ਾ ਯੂ.ਪੀ. ਅਤੇ ਆਲੇ-ਦੁਆਲੇ ਦੇ ਰਾਜਾਂ ਲਈ ਜਤਾਇਆ ਹੈ। ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਅਤੇ ਤੂਫਾਨ ਦਾ ਇਕ ਵਾਰ ਫਿਰ ਕਹਿਰ ਵਾਪਰਿਆ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ, ਸੂਬੇ 'ਚ ਤੇਜ਼ ਹਨੇਰੀ ਕਾਰਨ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦਿੱਲੀ 'ਚ ਨਮੀ ਵਾਲਾ ਮੌਸਮ, ਬਾਰਿਸ਼ ਦੀ ਸੰਭਾਵਨਾ
ਇਸ ਨਾਲ ਹੀ ਦਿੱਲੀ ਵਾਲੀਆਂ ਨੂੰ ਅੱਜ ਗਰਮੀ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਕਿਉਂਕਿ ਰਾਜਧਾਨੀ 'ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਅੱਜ ਦੀ ਸਵੇਰੇ ਨਮੀ ਵਾਲੀ ਰਹੀ ਹੈ। ਇਥੋ ਦਾ ਨਿਊਨਤਮ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਮੌਸਮ ਦੇ ਸਮਾਨ ਤਾਪਮਾਨ ਤੋਂ 2 ਡਿਗਰੀ ਸੈਲਸੀਅਸ ਵਧੇਰੇ ਸੀ। ਨਮੀ ਦੇ ਪੱਧਰ ਨੂੰ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਮੌਸਮ ਵਿਗਿਆਨਕਾਂ ਨੇ ਅੱਜ ਦੁਪਹਿਰ 'ਚ ਬਾਰਿਸ਼ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਜ਼ਿਆਦਾਤਰ ਤਾਪਮਾਨ 39 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਕਲ ਤਾਪਮਾਨ 40.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।