ਅਸੀਂ ਭਾਰਤ ''ਚ 7 ਕਰੋੜ ਘਰ ਬਣਾ ਰਹੇ ਹਾਂ: PM ਮੋਦੀ

Monday, Sep 16, 2024 - 04:53 PM (IST)

ਅਸੀਂ ਭਾਰਤ ''ਚ 7 ਕਰੋੜ ਘਰ ਬਣਾ ਰਹੇ ਹਾਂ: PM ਮੋਦੀ

ਗਾਂਧੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਭਾਰਤ 'ਚ 7 ਕਰੋੜ ਘਰ ਬਣਾ ਰਹੇ ਹਾਂ। ਇਹ ਦੁਨੀਆ ਦੇ ਕਈ ਦੇਸ਼ਾਂ ਦੀ ਆਬਾਦੀ ਤੋਂ ਵੱਧ ਹੈ। ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ 'ਚ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਗੁਜਰਾਤ ਦੇ ਗਾਂਧੀਨਗਰ 'ਚ ਮਹਾਤਮਾ ਮੰਦਰ 'ਚ ਚੌਥੇ ਗਲੋਬਲ ਨਵਿਆਉਣਯੋਗ ਊਰਜਾ ਨਿਵੇਸ਼ਕ ਸੰਮੇਲਨ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕੀਤਾ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਦੇ ਲੋਕਾਂ ਨੇ 60 ਸਾਲਾਂ ਬਾਅਦ ਲਗਾਤਾਰ ਤੀਜੀ ਵਾਰ ਕਿਸੇ ਸਰਕਾਰ ਨੂੰ ਸੱਤਾ ਸੌਂਪੀ ਹੈ। ਸਾਡੀ ਸਰਕਾਰ ਦੇ ਤੀਜੇ ਕਾਰਜਕਾਲ ਲਈ ਭਾਰਤ ਦੀਆਂ ਵੱਡੀਆਂ ਇੱਛਾਵਾਂ ਹਨ। ਅੱਜ 140 ਕਰੋੜ ਭਾਰਤੀਆਂ, ਨੌਜਵਾਨਾਂ ਅਤੇ ਔਰਤਾਂ ਨੂੰ ਭਰੋਸਾ ਹੈ ਕਿ ਪਿਛਲੇ 10 ਸਾਲਾਂ ਵਿਚ ਉਨ੍ਹਾਂ ਦੀਆਂ ਇੱਛਾਵਾਂ ਨੂੰ ਖੰਭ ਲੱਗ ਗਏ ਹਨ। ਉਹ ਇਸ ਤੀਜੇ ਕਾਰਜਕਾਲ ਵਿਚ ਨਵੀਂ ਉਡਾਣ ਭਰਨਗੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੇਸ਼ ਦੇ ਗਰੀਬ, ਦਲਿਤ, ਦੱਬੇ-ਕੁਚਲੇ ਅਤੇ ਵਾਂਝੇ ਲੋਕਾਂ ਨੂੰ ਭਰੋਸਾ ਹੈ ਕਿ ਸਾਡਾ ਤੀਜਾ ਕਾਰਜਕਾਲ ਉਨ੍ਹਾਂ ਦੇ ਸਨਮਾਨਜਨਕ ਜੀਵਨ ਦੀ ਗਾਰੰਟੀ ਦੇਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ 140 ਕਰੋੜ ਭਾਰਤੀ ਤੇਜ਼ੀ ਨਾਲ ਦੇਸ਼ ਨੂੰ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ 'ਚ ਲੈ ਜਾਣ ਦੇ ਸੰਕਲਪ ਨਾਲ ਕੰਮ ਕਰ ਰਹੇ ਹਨ। ਇਹ ਇਕ ਵੱਡੇ ਵਿਜ਼ਨ, ਇਕ ਵੱਡੇ ਮਿਸ਼ਨ ਦਾ ਹਿੱਸਾ ਹੈ, ਇਹ ਭਾਰਤ ਨੂੰ 2047 ਤੱਕ ਇਕ ਵਿਕਸਿਤ ਦੇਸ਼ ਬਣਾਉਣ ਦੀ ਸਾਡੀ ਕਾਰਜ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਹਿਲੇ 100 ਦਿਨ ਵੀ ਸਾਡੀ ਤਰਜੀਹ, 'ਸਪੀਡ ਅਤੇ ਸਕੇਲ' ਦੀ ਝਲਕ ਦਿੰਦੇ ਹਨ। ਇਸ ਸਮੇਂ ਦੌਰਾਨ ਅਸੀਂ ਹਰ ਉਸ 'ਸੈਕਟਰ ਅਤੇ ਕਾਰਕ' ਵੱਲ ਧਿਆਨ ਦਿੱਤਾ ਹੈ ਜੋ ਭਾਰਤ ਦੇ ਤੇਜ਼ ਵਿਕਾਸ ਲਈ ਜ਼ਰੂਰੀ ਹੈ।


author

Tanu

Content Editor

Related News