ਪਾਣੀ ਦੀ ਲੜਾਈ ''ਚ ਵਹਾ''ਤਾ ਖ਼ੂਨ ! ਕੁਹਾੜੀ ਮਾਰ ਕਰ''ਤਾ ਕਤਲ

Tuesday, Jun 03, 2025 - 05:08 PM (IST)

ਪਾਣੀ ਦੀ ਲੜਾਈ ''ਚ ਵਹਾ''ਤਾ ਖ਼ੂਨ ! ਕੁਹਾੜੀ ਮਾਰ ਕਰ''ਤਾ ਕਤਲ

ਝਾਂਸੀ- ਉੱਤਰ ਪ੍ਰਦੇਸ਼ 'ਚ ਝਾਂਸੀ ਦੇ ਪ੍ਰੇਮਨਗਰ ਥਾਣਾ ਖੇਤਰ 'ਚ ਪਾਣੀ ਪੀਣ ਨੂੰ ਲੈ ਕੇ ਹੋਏ ਝਗੜੇ 'ਚ 2 ਨੌਜਵਾਨਾਂ ਵਿਚਾਲੇ ਕੁੱਟਮਾਰ 'ਚ ਇਕ ਨੇ ਦੂਜੇ ਦੇ ਸਿਰ 'ਤੇ ਕੁਹਾੜੀ ਨਾਲ ਵਾਰ ਕਰ ਦਿੱਤਾ, ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਸ ਸੁਪਰਡੈਂਟ ਸਿਟੀ (ਐੱਸਪੀ ਸਿਟੀ) ਗਿਆਨੇਂਦਰ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਪ੍ਰੇਮਨਗਰ ਥਾਣਾ ਖੇਤਰ ਦੀ ਗੋਕੁਲਪੁਰੀ ਕਲੋਨੀ ਦੇ ਰਹਿਣ ਵਾਲਾ ਰਾਹੁਲ ਅਹੀਰਵਾਰ (25) ਆਟੋ ਚਲਾਉਂਦਾ ਸੀ। ਉਹ ਮੌਜੂਦਾ ਸਮੇਂ ਸੀਪਰੀ ਬਾਜ਼ਾਰ ਥਾਣਾ ਖੇਤਰ 'ਚ ਪਤਨੀ ਅਤੇ ਬੱਚਿਆਂ ਨਾਲ ਰਹਿੰਦਾ ਸੀ। ਕੁਝ ਸਮੇਂ ਪਹਿਲੇ ਉਸ ਦੀ ਪਤਨੀ ਤੇ ਬੱਚੇ ਪੇਕੇ ਗਏ ਸਨ, ਇਸ ਲਈ ਉਹ ਆਪਣੇ ਵੱਡੇ ਭਰਾ ਸੋਨੂੰ ਦੇ ਘਰ ਖਾਣਾ ਖਾਣ ਆਉਂਦਾ ਸੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰ ਨੇ 386 ਸਕੂਲਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ

ਸੋਮਵਾਰ ਰਾਤ ਨੂੰ ਰਾਹੁਲ ਜਦੋਂ ਖਾਣਾ ਖਾਣ ਆਇਆ ਤਾਂ ਉਸ ਦਾ ਗੁਆਂਢੀ ਰੋਹਿਤ ਉੱਥੇ ਆਇਆ ਅਤੇ ਪਾਣੀ ਮੰਗਿਆ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਣ ਲੱਗੀ। ਵਿਵਾਦ ਇੰਨਾ ਵਧ ਗਿਆ ਕਿ ਰੋਹਿਤ ਨੇ ਕੁਹਾੜੀ ਨਾਲ ਰਾਹੁਲ ਦੇ ਸਿਰ ਅਤੇ ਚਿਹਰੇ 'ਤੇ ਤਿੰਨ ਵਾਰ ਹਮਲਾ ਕਰ ਦਿੱਤਾ। ਗੰਭੀਰ ਰੂਪ ਨਾਲ ਜ਼ਖ਼ਮੀ ਰਾਹੁਲ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਪੀੜਤ ਪੱਖ ਤੋਂ ਮਿਲੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਰੋਹਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੋਹਿਤ ਤੋਂ ਪੁੱਛ-ਗਿੱਛ ਕੀਤੀ ਗਈ ਹੈ, ਉਸ ਖ਼ਿਲਾਫ਼ ਉੱਚਿਤ ਧਾਰਾਵਾਂ 'ਚ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜਦੋਂ ਕਿ ਰਾਹੁਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News