ਪਾਣੀ ਦੇ ਸੰਕਟ ਕਾਰਨ ਵਿਸ਼ਵਵਿਆਪੀ ਭੋਜਨ ਉਤਪਾਦਨ ਦੇ ਅੱਧੇ ਹਿੱਸੇ ''ਤੇ ਮੰਡਰਾਇਆ ਖਤਰਾ: ਰਿਪੋਰਟ

Thursday, Oct 17, 2024 - 01:40 PM (IST)

ਪਾਣੀ ਦੇ ਸੰਕਟ ਕਾਰਨ ਵਿਸ਼ਵਵਿਆਪੀ ਭੋਜਨ ਉਤਪਾਦਨ ਦੇ ਅੱਧੇ ਹਿੱਸੇ ''ਤੇ ਮੰਡਰਾਇਆ ਖਤਰਾ: ਰਿਪੋਰਟ

ਨਵੀਂ ਦਿੱਲੀ : ਪਾਣੀ ਦਾ ਸੰਕਟ ਦੁਨੀਆ ਦੇ ਅੱਧੇ ਤੋਂ ਵੱਧ ਭੋਜਨ ਉਤਪਾਦਨ ਨੂੰ ਖ਼ਤਰਾ ਪੈਦਾ ਕਰ ਰਿਹਾ ਹੈ ਅਤੇ 2050 ਤੱਕ ਵਿਸ਼ਵ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਔਸਤਨ ਅੱਠ ਫ਼ੀਸਦੀ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਘੱਟ ਆਮਦਨ ਵਾਲੇ ਦੇਸ਼ਾਂ ਨੂੰ 15 ਫ਼ੀਸਦੀ ਤੱਕ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਾਣਕਾਰੀ ਇਕ ਨਵੀਂ ਰਿਪੋਰਟ 'ਚ ਦਿੱਤੀ ਗਈ ਹੈ। ਨੇਤਾਵਾਂ ਅਤੇ ਮਾਹਰਾਂ ਦੇ ਇਕ ਅੰਤਰਰਾਸ਼ਟਰੀ ਸਮੂਹ 'ਗਲੋਬਲ ਕਮਿਸ਼ਨ ਆਨ ਦਿ ਇਕਨਾਮਿਕਸ ਆਫ ਵਾਟਰ' ਦੀ ਰਿਪੋਰਟ 'ਚ ਕਿਹਾ ਗਿਆ ਕਿ ਕਮਜ਼ੋਰ ਆਰਥਿਕ ਪ੍ਰਣਾਲੀਆਂ, ਜ਼ਮੀਨ ਦੀ ਅੰਨ੍ਹੇਵਾਹ ਵਰਤੋਂ, ਪਾਣੀ ਦੇ ਸਰੋਤਾਂ ਦੇ ਲਗਾਤਾਰ ਦੁਰਪ੍ਰਬੰਧ ਅਤੇ ਵਿਗੜ ਰਹੇ ਜਲਵਾਯੂ ਕਾਰਨ ਗਲੋਬਲ ਜਲ ਚੱਕਰ ਕਾਫੀ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜ੍ਹੋ - ਬੰਦ ਹੋ ਸਕਦੀਆਂ ਨੇ ਮੁਫ਼ਤ ਸਰਕਾਰੀ ਸਕੀਮਾਂ, ਪੜ੍ਹੋ ਕੀ ਹੈ ਪੂਰੀ ਖ਼ਬਰ

ਰਿਪੋਰਟ ਵਿੱਚ ਕਿਹਾ ਗਿਆ, "ਪਾਣੀ ਦੇ ਸੰਕਟ ਕਰਾਨ 2050 ਤੱਕ ਦੁਨੀਆ ਦੇ ਅੱਧੇ ਤੋਂ ਵੱਧ ਭੋਜਨ ਉਤਪਾਦਨ 'ਤੇ ਅਸਰ ਪੈ ਸਕਦਾ ਹੈ ਅਤੇ ਇਸ ਦੇ ਕਾਰਨ ਵਿਸ਼ਵ ਪੱਧਰ 'ਤੇ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦ ਵਿੱਚ ਅੱਠ ਫ਼ੀਸਦੀ ਅਤੇ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ 15 ਫ਼ੀਸਦੀ ਤੱਕ ਦਾ ਨੁਕਸਾਨ ਹੋ ਸਕਦਾ ਹੈ। ਇਸ ਦੇ ਵੱਡੇ ਆਰਥਿਕ ਨਤੀਜੇ ਵੀ ਹੋ ਸਕਦੇ ਹਨ।'' ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਗਭਗ ਤਿੰਨ ਅਰਬ ਲੋਕ ਅਤੇ ਦੁਨੀਆ ਦੇ ਅੱਧੇ ਤੋਂ ਵੱਧ ਭੋਜਨ ਉਤਪਾਦਨ ਅਜਿਹੇ ਖੇਤਰਾਂ ਵਿੱਚ ਸਥਿਤ ਹਨ ਜਿੱਥੇ ਪਾਣੀ ਦੀ ਉਪਲਬਧਤਾ ਘੱਟ ਜਾਂ ਅਸਥਿਰ ਹੈ। ਕਈ ਸ਼ਹਿਰ ਧਰਤੀ ਹੇਠਲੇ ਪਾਣੀ ਦੀ ਵੀ ਕਮੀ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ

ਪੋਟਸਡੈਮ ਕਲਾਈਮੇਟ ਇਮਪੈਕਟ ਰਿਸਰਚ ਇੰਸਟੀਚਿਊਟ (PIK) ਦੇ ਡਾਇਰੈਕਟਰ ਅਤੇ ਪਾਣੀ ਦੇ ਅਰਥ ਸ਼ਾਸਤਰ 'ਤੇ ਗਲੋਬਲ ਕਮਿਸ਼ਨ ਦੇ ਚਾਰ ਸਹਿ-ਚੇਅਰਾਂ ਵਿੱਚੋਂ ਇੱਕ ਜੌਨ ਰੌਕਸਟ੍ਰੌਮ ਨੇ ਕਿਹਾ, "ਅੱਜ ਦੁਨੀਆ ਦੀ ਅੱਧੀ ਆਬਾਦੀ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ। ਜਿਵੇਂ ਜਿਵੇਂ ਮਹੱਤਵਪੂਰਨ ਸਰੋਤਾਂ ਦੀ ਘਾਟ ਹੁੰਦੀ ਜਾ ਰਹੀ ਹੈ, ਉਵੇਂ ਭੋਜਨ ਸੁਰੱਖਿਆ ਅਤੇ ਮਨੁੱਖੀ ਵਿਕਾਸ ਖਤਰੇ ਵਿੱਚ ਪੈ ਰਿਹਾ ਹੈ ਅਤੇ ਅਸੀਂ ਅਜਿਹਾ ਹੋਣ ਦੇ ਰਹੇ ਹਾਂ।" ਰੌਕਸਟ੍ਰੋਮ ਨੇ ਕਿਹਾ, "ਮਨੁੱਖੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਗਲੋਬਲ ਜਲ ਚੱਕਰ ਨੂੰ ਪ੍ਰਭਾਵਿਤ ਕਰ ਰਹੇ ਹਾਂ।" ਰਿਪੋਰਟ ਵਿੱਚ ਨੋਟ ਕੀਤਾ ਗਿਆ ਹੈ ਕਿ ਹੁਣ ਤੱਕ ਅਪਣਾਏ ਗਏ ਜਲ ਪ੍ਰਬੰਧਨ ਲਈ ਪਹੁੰਚ ਅਸਫਲ ਰਹੇ ਹਨ, ਕਿਉਂਕਿ ਉਹ ਵੱਖ-ਵੱਖ ਅਰਥਵਿਵਸਥਾਵਾਂ ਵਿੱਚ ਪਾਣੀ ਦੇ ਵਿਭਿੰਨ ਮੁੱਲਾਂ ਅਤੇ ਮਹੱਤਵਪੂਰਨ ਵਾਤਾਵਰਣ ਪ੍ਰਣਾਲੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਇਹ ਭੂਮਿਕਾ ਨੂੰ ਨਜ਼ਰਅੰਦਾਜ਼ ਕਰਦੇ ਹਨ।

ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਬਿਜਲੀ ਕੁਨੈਕਸ਼ਨ ਲਈ ਨਹੀਂ ਲੈਣੀ ਪਵੇਗੀ NOC

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News