ਪਾਣੀ ਦੀ ਬੋਤਲ, ਸਾਈਕਲ ਅਤੇ ਨੋਟਬੁੱਕ ਹੋਣਗੀਆਂ ਸਸਤੀਆਂ, ਮਹਿੰਗੀਆਂ ਜੁੱਤੀਆਂ ਤੇ ਘੜੀਆਂ 'ਤੇ ਵਧੇਗਾ ਟੈਕਸ
Sunday, Oct 20, 2024 - 05:18 AM (IST)
ਨਵੀਂ ਦਿੱਲੀ : GST ਦਰਾਂ ਨੂੰ ਤਰਕਸੰਗਤ ਬਣਾਉਣ 'ਤੇ ਮੰਤਰੀਆਂ ਦੇ ਸਮੂਹ (ਜੀਐੱਮਓ) ਨੇ ਸ਼ਨੀਵਾਰ ਨੂੰ 20 ਲੀਟਰ ਪਾਣੀ ਦੀ ਬੋਤਲ, ਸਾਈਕਲ ਅਤੇ ਅਭਿਆਸ ਵਾਲੀ ਨੋਟਬੁੱਕ 'ਤੇ ਟੈਕਸ ਦਰ ਨੂੰ ਘਟਾ ਕੇ 5 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੀਓਐੱਮ ਨੇ ਮਹਿੰਗੀਆਂ ਘੜੀਆਂ ਅਤੇ ਜੁੱਤੀਆਂ 'ਤੇ ਟੈਕਸ ਵਧਾਉਣ ਦਾ ਸੁਝਾਅ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਅਗਵਾਈ ਵਾਲੀ ਜੀਐੱਸਟੀ ਦਰ ਤਰਕਸੰਗਤ 'ਤੇ ਗਠਿਤ ਜੀਓਐੱਮ ਦੇ ਇਸ ਫੈਸਲੇ ਨਾਲ 22,000 ਕਰੋੜ ਰੁਪਏ ਦਾ ਮਾਲੀਆ ਲਾਭ ਹੋਵੇਗਾ।
ਇਹ ਵੀ ਪੜ੍ਹੋ : ਆਉਣ ਵਾਲੇ ਸਮੇਂ 'ਚ ਭਾਰਤ ਦੀਆਂ ਸੜਕਾਂ ਅਮਰੀਕਾ ਤੋਂ ਬਿਹਤਰ ਹੋਣਗੀਆਂ : ਗਡਕਰੀ
ਜੀਓਐੱਮ ਨੇ 20 ਲੀਟਰ ਅਤੇ ਇਸ ਤੋਂ ਵੱਧ ਪਾਣੀ ਦੀਆਂ ਬੋਤਲਾਂ 'ਤੇ ਜੀਐੱਸਟੀ ਨੂੰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦਾ ਸੁਝਾਅ ਦਿੱਤਾ ਹੈ। ਇਸ ਤੋਂ ਇਲਾਵਾ ਪ੍ਰੈਕਟਿਸ ਨੋਟਬੁੱਕ 'ਤੇ ਜੀਐੱਸਟੀ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ। ਇਸੇ ਤਰ੍ਹਾਂ 10,000 ਰੁਪਏ ਤੋਂ ਘੱਟ ਕੀਮਤ ਵਾਲੇ ਸਾਈਕਲਾਂ 'ਤੇ ਜੀਐੱਸਟੀ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦਾ ਸੁਝਾਅ ਹੈ। ਇਨ੍ਹਾਂ ਸਿਫ਼ਾਰਸ਼ਾਂ 'ਤੇ ਅੰਤਿਮ ਫ਼ੈਸਲਾ ਜੀਐੱਸਟੀ ਕੌਂਸਲ ਵੱਲੋਂ ਲਿਆ ਜਾਵੇਗਾ।
ਜੀਓਐੱਮ ਨੇ 15,000 ਰੁਪਏ ਤੋਂ ਵੱਧ ਕੀਮਤ ਵਾਲੀਆਂ ਜੁੱਤੀਆਂ ਅਤੇ 25,000 ਰੁਪਏ ਤੋਂ ਵੱਧ ਦੀਆਂ ਘੜੀਆਂ 'ਤੇ ਜੀਐੱਸਟੀ ਨੂੰ 18 ਫੀਸਦੀ ਤੋਂ ਵਧਾ ਕੇ 28 ਫੀਸਦੀ ਕਰਨ ਦਾ ਵੀ ਸੁਝਾਅ ਦਿੱਤਾ ਹੈ। ਛੇ ਮੈਂਬਰੀ ਜੀਓਐੱਮ ਵਿਚ ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ, ਰਾਜਸਥਾਨ ਦੇ ਸਿਹਤ ਸੇਵਾਵਾਂ ਮੰਤਰੀ ਗਜੇਂਦਰ ਸਿੰਘ, ਕਰਨਾਟਕ ਦੇ ਮਾਲ ਮੰਤਰੀ ਕ੍ਰਿਸ਼ਨਾ ਬਾਈਰੇ ਗੌੜਾ ਅਤੇ ਕੇਰਲ ਦੇ ਵਿੱਤ ਮੰਤਰੀ ਕੇਐੱਨ ਬਾਲਗੋਪਾਲ ਵੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8