ਡਲ ਝੀਲ ’ਚ ਲੇਜਰ ਸ਼ੋਅ ਦੇਖਣਾ ਇਕ ਅਦਭੁੱਤ ਨਜ਼ਾਰਾ : ਅਮਿਤ ਸ਼ਾਹ

Tuesday, Oct 26, 2021 - 11:14 AM (IST)

ਡਲ ਝੀਲ ’ਚ ਲੇਜਰ ਸ਼ੋਅ ਦੇਖਣਾ ਇਕ ਅਦਭੁੱਤ ਨਜ਼ਾਰਾ : ਅਮਿਤ ਸ਼ਾਹ

ਸ਼੍ਰੀਨਗਰ-  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਇੱਥੇ ਪ੍ਰਸਿੱਧ ਡਲ ਝੀਲ ’ਚ ਸ਼ਿਕਾਰਾ ਮਹੋਤਸਵ ਦਾ ਉਦਘਾਟਨ ਕੀਤਾ। ਸ਼ਾਹ ਨੇ ਟਵੀਟ ਕਰ ਕੇ ਕਿਹਾ,‘‘ਡਲ ਝੀਲ ’ਚ ਸੰਗੀਤ ਵਾਲਾ ਫੁਆਰਾ ਅਤੇ ਲੇਜਰ ਸ਼ੋਅ ਨੂੰ ਦੇਖਣਾ ਇਕ ਅਦਭੁੱਤ ਅਨੁਭਵ ਰਿਹਾ।’’ ਉਨ੍ਹਾਂ ਨੇ ਬਾਅਦ ’ਚ ਇਸ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਨੂੰ ਟਵਿੱਟਰ ’ਤੇ ਸਾਂਝੀਆਂ ਕੀਤੀਆਂ।

PunjabKesari

ਇਸ ਪ੍ਰੋਗਰਾਮ ਦਾ ਆਯੋਜਨ ਜੰਮੂ ਕਸ਼ਮੀਰ ਸੈਰ-ਸਪਾਟਾ ਵਿਭਾਗ ਨੇ ਕੀਤਾ ਸੀ। ਸ਼ਾਹ ਤਿੰਨ ਦਿਨ ਦੇ ਜੰਮੂ ਕਸ਼ਮੀਰ ਦੌਰੇ ’ਤੇ ਹਨ। ਉਹ ਜੰਮੂ ਕਸ਼ਮੀਰ ਦੀ ਤਿੰਨ ਦਿਨਾ ਯਾਤਰਾ ’ਤੇ ਗਏ ਹੋਏ ਹਨ। ਸ਼ਾਹ ਸੋਮਵਾਰ ਰਾਤ ਪੁਲਵਾਮਾ ਦੇ ਲੇਤਪੋਰਾ ’ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦੇ ਕੈਂਪ ’ਚ ਰੁਕਣਗੇ। ਸ਼ਾਹ ਮੰਗਲਵਾਰ ਨੂੰ ਦਿੱਲੀ ਪਰਤਣਗੇ।

PunjabKesari

PunjabKesari

PunjabKesari


author

DIsha

Content Editor

Related News