PM ਮੋਦੀ ਨੇ ਲੋਕਾਂ ਨੂੰ ਦਿੱਤੀਆਂ ''ਰਾਜਾ ਪਰਵ'' ਦੀਆਂ ਸ਼ੁਭਕਾਮਨਾਵਾਂ
Monday, Jun 15, 2026 - 07:15 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਰੂਪ ਨਾਲ ਓਡੀਸ਼ਾ 'ਚ ਮਨਾਏ ਜਾਣ ਵਾਲੇ 'ਰਾਜਾ ਪਰਵ' ਮੌਕੇ ਸੋਮਵਾਰ ਨੂੰ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟ ਕੀਤੀ ਕਿ ਇਹ ਤਿਉਹਾਰ ਸਮਾਜ ਵਿੱਚ ਖੁਸ਼ੀ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।
ਰਾਜਾ ਪਰਵ, ਜਾਂ ਮਿਥੁਨ ਸੰਕ੍ਰਾਂਤੀ, ਤਿੰਨ ਦਿਨਾਂ ਤਕ ਮਨਾਇਆ ਜਾਣ ਵਾਲਾ ਇਕ ਤਿਉਹਾਰ ਹੈ ਜੋ ਸੂਰਜੀ ਮਹੀਨੇ ਮਿਥੁਨ ਦੀ ਸ਼ੁਰੂਆਤ ਦਾ ਪ੍ਰਤੀਕ ਹੈ, ਜਿਸ ਨਾਲ ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ। ਇਹ ਓਡੀਸ਼ਾ ਵਿਚ ਖੇਤੀਬਾੜੀ ਸਾਲ ਦਾ ਵੀ ਸਵਾਗਤ ਕਰਦਾ ਹੈ।
Warm wishes on the joyous occasion of Raja Parba. May this special festival deepen the spirit of happiness and harmony in society. May everyone be blessed with prosperity and good health.
— Narendra Modi (@narendramodi) June 15, 2026
ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ, 'ਰਾਜਾ ਪਰਵ ਦੇ ਸ਼ੁਭ ਮੌਕੇ 'ਤੇ ਹਾਰਦਿਕ ਸ਼ੁਭਕਾਮਨਾਵਾਂ। ਇਹ ਵਿਸ਼ੇਸ਼ ਤਿਉਹਾਰ ਸਮਾਜ 'ਚ ਖੁਸ਼ੀ ਅਤੇ ਸਦਭਾਵਨਾ ਦੀ ਭਾਵਨਾ ਨੂੰ ਡੂੰਘਾ ਕਰੇ। ਸਾਰਿਆਂ ਨੂੰ ਖੁਸ਼ਹਾਲੀ ਅਤੇ ਚੰਗੀ ਸਿਹਤ ਦਾ ਆਸ਼ੀਰਵਾਦ ਮਿਲੇ।'
